ਮਾਨਸਾ, 25 ਜੁਲਾਈ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਮਾਨਸਾ ਸਾਈਕਲ ਗਰੁੱਪ ਦੇ ਮੈਂਬਰਾਂ ਅਨਿਲ ਸੇਠੀ ਅਤੇ ਰਾਕੇਸ਼ ਸੇਠੀ ਨੇ ਆਪਣੀ ਮਾਤਾ ਸਵਰਗਵਾਸੀ ਸ਼੍ਰੀਮਤੀ ਕੈਲਾਸ਼ ਰਾਣੀ ਪਤਨੀ ਸਵਰਗਵਾਸੀ ਸ਼੍ਰੀ ਗੁਰਜੰਟ ਸੇਠੀ ਦੀ ਦਸਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ।
ਇਹ ਜਾਣਕਾਰੀ ਦਿੰਦਿਆਂ ਸਾਈਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਈਕਲ ਗਰੁੱਪ ਦੇ ਮੈਂਬਰ ਖੁਸ਼ੀ ਅਤੇ ਗਮੀ ਮੌਕੇ ਖ਼ੂਨਦਾਨ ਕਰਦੇ ਹਨ ਅੱਜ ਅਨਿਲ ਸੇਠੀ ਦੇ ਪੰਜ ਪਰਿਵਾਰਕ ਮੈਂਬਰਾਂ ਸਮੇਤ ਦੱਸ ਸਾਥੀਆਂ ਨੇ ਖ਼ੂਨਦਾਨ ਕੀਤਾ ਹੈ। ਉਹਨਾਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਾਤਾ ਜੀ ਵਲੋਂ ਮਿਲੇ ਚੰਗੇ ਸੰਸਕਾਰਾਂ ਕਾਰਨ ਹੀ ਪਰਿਵਾਰ ਸਮਾਜਸੇਵੀ ਕੰਮਾਂ ਚ ਯੋਗਦਾਨ ਦੇ ਰਿਹਾ ਹੈ। ਅਨਿਲ ਸੇਠੀ ਅਤੇ ਰੋਕੀ ਸੇਠੀ ਨੇ ਮਾਤਾ ਜੀ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਉਂਦੇ ਹਨ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਖ਼ੂਨਦਾਨ ਕਰਦੇ ਹਨ। ਖ਼ੂਨਦਾਨ ਲਹਿਰ ਨਾਲ ਜੁੜੇ ਪਰਵੀਨ ਟੋਨੀ ਨੇ ਕਿਹਾ ਕਿ ਅਜਿਹੇ ਪਰਿਵਾਰਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਫਜ਼ੂਲ ਖਰਚੀ ਅਤੇ ਦਿਖਾਵਾ ਨਾ ਕਰਦਿਆਂ ਅਜਿਹੇ ਲੋੜਵੰਦਾ ਦੀ ਮੱਦਦ ਵਾਲੇ ਕੰਮ ਕਰਨੇ ਚਾਹੀਦੇ ਹਨ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਆਰਯਨ ਸੇਠੀ, ਮਨਿਕ ਸੇਠੀ,ਰੋਕੀ ਸੇਠੀ, ਅਨਿਲ ਸੇਠੀ, ਅਨਮੋਲ ਸੇਠੀ ਸਮੇਤ ਦੱਸ ਯੂਨਿਟ ਖ਼ੂਨਦਾਨ ਕੀਤਾ ਗਿਆ