*ਕਾਰ ਸੇਵਾ ਗੁਰੂਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸੁੱਕੇ ਰਾਸ਼ਨ ਅਤੇ ਹਰੇ ਚਾਰੇ ਦੇ 15 ਟਰੱਕ ਭੇਜੇ*

0
28

ਮਾਨਸਾ, 21 ਜੁਲਾਈ:(ਸਾਰਾ ਯਹਾਂ/ਬੀਰਬਲ ਧਾਲੀਵਾਲ):
     ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ, ਬਾਬਾ ਕਰਨੈਲ ਸਿੰਘ, ਮੌਜੂਦਾ ਜਥੇਦਾਰ ਬਾਬਾ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਗੁਰੂਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਵੱਲੋਂ ਯੂ.ਪੀ., ਦਿੱਲੀ, ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ 15  ਟਰੱਕ ਸੁੱਕਾ ਰਾਸ਼ਨ  ਅਤੇ ਪਸ਼ੂਆਂ ਲਈ ਚਾਰਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭੇਜਿਆ ਗਿਆ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦਿੱਤੀ।
     ਉਨ੍ਹਾਂ ਕਿਹਾ ਕਿ ਕਾਰ ਸੇਵਾ ਦਿੱਲੀ ਵੱਲੋਂ ਆਏ ਰਾਸ਼ਨ ਦੇ 15 ਟਰੱਕ ਬਰੇਟਾ ਮੰਡੀ ਵਿਖੇ ਠਹਿਰਾਏ ਗਏ ਹਨ।ਜਿਵੇਂ ਜਿਵੇਂ ਜਿਸ ਇਲਾਕੇ ਦੇ ਵਿਚ ਰਾਸ਼ਨ ਅਤੇ ਪਸ਼ੂਆਂ ਦੇ ਹਰੇ ਚਾਰੇ ਦੀ ਜ਼ਰੂਰਤ ਹੋਵੇਗੀ ਇੱਥੋਂ ਉਸ ਇਲਾਕੇ ਦੇ ਲੋਕਾਂ ਲਈ ਸੇਵਾ ਭੇਜੀ ਜਾਵੇਗੀ।


     ਡਿਪਟੀ ਕਮਿਸ਼ਨਰ ਨੇ ਕਾਰ ਸੇਵਾ, ਗੁਰੁਦਆਰਾ ਬੰਗਲਾ ਸਾਹਿਬ, ਦਿੱਲੀ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਵਿਚ ਮਾਨਵਤਾ ਦੀ ਸੇਵਾ ਵਿਚ ਕੀਤਾ ਇਹ ਅਤੀ ਉੱਤਮ ਕਾਰਜ ਹੈ।ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਇਸ ਤਰਾਂ ਦੀ ਮਦਦ ਨਾਲ ਰਾਹਤ ਮਿਲੇਗੀ।


     ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਲੋਕਾਂ ਦੇ ਨਾਲ ਹੈ।ਪ੍ਰਭਾਵਿਤ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ।ਉਨ੍ਹਾਂ ਦੀ ਮਦਦ ਲਈ ਹਰ ਸੰਭਵ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ।

LEAVE A REPLY

Please enter your comment!
Please enter your name here