ਮਾਨਸਾ, 20 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ ):
ਸਿਹਤ ਵਿਭਾਗ ਦੇ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਮੈੈਡੀਕਲ ਟੀਮਾਂ 24 ਘੰਟੇ ਤੱਤਪਰ ਹਨ। ਅੱਜ ਜ਼ਿਲਾ ਮਾਨਸਾ ਦੇ ਵੱਖ ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਨੇ ਦੇੇਰ ਸ਼ਾਮ ਦੌਰਾ ਕਰਕੇ ਮੈਡੀਕਲ ਟੀਮਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਵੱਲੋਂ ਕੀਤੇ ਕੰੰਮ ਲਈ ਸਰਾਹਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਚਾਂਦਪੁਰਾ ਬੰਨ ਅਤੇ ਸਰਦੂਲਗੜ੍ਹ ਦੇ ਏਰੀਏ ਵਿੱਚ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਡਿਊਟੀ ਨਿਭਾ ਰਹੀਆਂ ਹਨ। ਰਾਹਤ ਕੇਂਦਰ ਟਿਬੀ ਹਰੀ ਸਿੰਘ ਵਿਖੇ ਸਿਵਲ ਸਰਜਨ ਮਾਨਸਾ ਦੇ ਦੌਰੇ ਦੌਰਾਨ ਰਾਹਤ ਕੇਂਦਰ ਵਿੱਚ ਰਹਿ ਰਹੇ ਇੱਕ ਪਰਿਵਾਰ ਦੇ 3 ਸਾਲਾ ਬੱਚੇ ਨੂੰ ਖੇਡਦੇ ਸਮੇਂ ਡਿੱਗਣ ਕਾਰਨ ਸੱਟ ਲੱਗ ਗਈ।
ਸਿਵਲ ਸਰਜਨ ਦੀ ਹਾਜ਼ਰੀ ਵਿੱਚ ਮੈਡੀਕਲ ਟੀਮ ਨੇ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ ਐਬੂਲੈਂਸ ਰਾਹੀ ਸਿਵਲ ਹਸਪਤਾਲ ਮਾਨਸਾ ਭੇਜ ਕੇ ਐਕਸਰੇ ਕਰਵਾਇਆ, ਜਿਥੇ ਪਤਾ ਲੱਗਿਆ ਕਿ ਬੱਚੇ ਦੇ ਫਰੈਕਚਰ ਹੈ। ਬੱਚੇ ( ਮਰੀਜ਼) ਨੂੰ ਤੁਰੰਤ ਪਲਾਸਟਰ ਲਗਵਾ ਕੇ ਵਾਪਸ ਰਾਹਤ ਕੇਂਦਰ ਟਿੱਬੀ ਹਰੀ ਸਿੰਘ ਵਿਖੇ ਛੱਡਿਆ ਗਿਆ। ਇਸ ਤੋਂ ਉਪਰੰਤ ਸਿਵਲ ਸਰਜਨ ਨੇ ਰਾਹਤ ਕੇੇਂਦਰ ਸਰਦੁੁਲੇੇਵਾਲਾ, ਝੰਡਾ ਕਲਾਂ, ਖੈਰਾ ਖੁਰਦ ਆਦਿ ਰਾਹਤ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਮੋਬਾਈਲ ਮੈਡੀਕਲ ਅਤੇ ਰੈਪਿਡ ਰਿਸਪਾਂਸ ਟੀਮਾਂ ਦੇ ਮੈਂਬਰਾਂ ਦੀ ਸਰਾਹਨਾ ਕੀਤੀ, ਉਹ ਸਿਹਤ ਕਰਮਚਾਰੀਆਂ ਵੱਲੋਂ ਪਾਣੀ ਵਾਲੇ ਖੇਤਰਾਂ ਵਿੱਚ ਜਾ ਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੇ ਮਾਣ ਮਹਿਸੂਸ ਕਰ ਰਹੇ ਹਨ। ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਕਿ ਰਾਹਤ ਕੇਂਦਰਾਂ ਵਿੱਚ ਮੈਡੀਕਲ ਟੀਮਾਂ 24 ਘੰਟੇ ਹਾਜ਼ਰ ਰਹਿ ਕੇ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਇਸ ਮੌਕੇ ਡਾਕਟਰ ਵੇਦ ਪ੍ਰਕਾਸ਼ ਸੰਧੂ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤੈਨਾਤ ਪੈਰਾ ਮੈਡੀਕਲ ਸਟਾਫ਼ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ (ਵਾਟਰ) ਅਤੇ ਵੈਕਟਰ ਬੌਰਨ ਡਜੀਜ ਬਾਰੇ ਜਾਗਰੂਕ ਕਰ ਰਿਹਾ ਹੈ । ਇਸ ਮੌਕੇ ਡਾਕਟਰ ਅਰਸ਼ਦੀਪ ਸਿੰਘ ਨੋਡਲ ਅਫ਼ਸਰ( ਹੜ੍ਹ ) , ਜ਼ਿਲਾ ਪ੍ਰੋਗਰਾਮ ਮੇਨੈਜਰ ਅਵਤਾਰ ਸਿੰਘ, ਤਿਰਲੋਕ ਸਿੰਘ ਬਲਾਕ ਐਜੂਕੇਟਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਮੌਜੂਦ ਸਨ।