ਮਾਨਸਾ 19 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਹੜ੍ਹ ਪੀੜ੍ਹਤਾਂ ਦੀ ਮਦਦ ਲਈ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਦੇ ਗੱਦੀਨਸ਼ੀਨ ਮਹੰਤ ਬਾਬਾ ਅੰਮ੍ਰਿਤ ਮੁਨੀ ਜੀ ਨੇ ਹੱਥ ਵਧਾਇਆ ਹੈ। ਉਹਨਾਂ ਨੇ ਬੁੱਧਵਾਰ ਦੀ ਸ਼ਾਮ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਉੱਥੋਂ ਦੇ ਹਾਲਾਤ ਦੇਖੇ ਤੇ ਉਹਨਾਂ ਦੀ ਮੱਦਦ ਲਈ ਰਾਸ਼ਨ ਸਮੱਗਰੀ , ਪਾਣੀ ਤੇ ਲੋੜੀਦੀਆਂ ਵਸਤੂਆਂ ਮੁਹੱਈਆ ਕਰਵਾਈਆਂ । ਮਹੰਤ ਅੰਮ੍ਰਿਤ ਮੁਨੀ ਨੇ ਆਪਣੇ ਡੇਰੇ ਵਲੋਂ 20000 ਦਾ ਡੀਜ਼ਲ ਪਿੰਡ ਰੋੜਕੀ ਲਈ ਤੇ 40000 ਦਾ ਡੀਜ਼ਲ ਸਰਦੂਲਗੜ ਸ਼ਹਿਰ ਨੂੰ ਲੈ ਕੇ ਦਿੱਤਾ। ਵਾਰਡ ਨੰ: 5 ਤੇ 6 ਸਰਦੂਲਗੜ ਵਿਖੇ ਪੀਰਖਾਨੇ ਨੇੜੇ ਤੇ 10000 ਰੁ: ਨਕਦ ਤੇ ਲੋੜਵੰਦਾਂ ਨੂੰ ਸਾਮਾਨ ਭੇਟ ਕੀਤਾ | ਉਹਨਾਂ ਕਿਹਾ ਕਿ ਹੜ੍ਹਾਂ ਨਾਲ ਪਿੰਡਾਂ ਦੇ ਪਿੰਡ ਪ੍ਰਭਾਵਿਤ ਹੋਏ ਹਨ । ਇਸ ਨਾਲ ਅਨੇਕਾਂ ਪਿੰਡਾਂ ਦਾ ਉਜਾੜਾ ਹੋ ਗਿਆ ਹੈ ਅਜਿਹੇ ਹਾਲਤਾਂ ਵਿਚ ਜ਼ਰੂਰੀ ਬਣਦਾ ਹੈ ਕਿ ਉਹਨਾਂ ਲਈ ਮਦਦ ਦਾ ਹੱਥ ਵਧਾਇਆ ਜਾਵੇ। ਇਸੇ ਮਨਸ਼ਾ ਨੂੰ ਲੈ ਕੇ ਉਹਨਾਂ ਨੇ ਬਾਬਾ ਜੀ ਦੀ ਕ੍ਰਿਪਾ ਨਾਲ ਹਲਕਾ ਸਰਦੂਲਗੜ ਦੇ ਪਿੰਡਾਂ ਦਾ ਦੌਰਾ ਕੀਤਾ । ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਨੇ ਡੇਰਾ ਬਾਬਾ ਭਾਈ ਗੁਰਦਾਸ ਦੇ ਮਹੰਤ ਅੰਮ੍ਰਿਤ ਮੁਨੀ ਜੀ ਦਾ ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸੀਨ ਮਹੰਤ ਅੰਮ੍ਰਿਤ ਮੁਨੀ ਜੀ ਨੇ ਹਮੇਸ਼ਾ ਲੋੜਵੰਦਾਂ , ਗਰੀਬਾਂ , ਤਕਲੀਫ਼ ਸਮੇਂ ਲੋਕਾਂ ਦੀ ਮਦਦ ਕੀਤੀ ਹੈ । ਇਹ ਹੀ ਸਭ ਤੋਂ ਵੱਡਾ ਧਰਮ ਹੈ। ਇਸ ਮੌਕੇ ਮਹੰਤ ਯੋਗੇਸ ਰੋੜੀ, ਰਣਧੀਰ ਸਿੰਘ ਧੀਰਾ, ਜੁਗਰਾਜ ਸਿੰਘ ਮਾਨਸਾ, ਬੂਟਾ ਭਗਤ, ਪਰਮਜੀਤ ਸਿੰਘ ਚੰਦੂ, ਪੂਰਨ ਦਾਸ, ਰਵੀ ਕੁਮਾਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।