ਮਾਨਸਾ 7 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ ):
ਸਮਗਰਾ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੁਰੂ ਕੀਤੀ ਕਲਮ ਛੋੜ ਹੜਤਾਲ ਦਾ ਸਮਰਥਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਮਾਖਾ, ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਜਿਸ ਤਰਾਂ ਸਿੱਖਿਆ ਵਿਭਾਗ ਵਿੱਚ ਪੂਰੇ ਸਕੂਲਾਂ ਤੇ ਰੈਗੂਲਰ ਕੀਤਾ ਗਿਆ ਸੀ ਉਸੇ ਤਰਜ਼ ਤੇ ਇਹਨਾਂ ਹਨ ਕਰਮਚਾਰੀਆਂ ਨੂੰ ਰੈਗੂਲਰ ਬਣਨਾ ਬਣਦਾ ਸੀ ਪਰ ਅੱਜ ਉਹਨਾ ਨੂੰ ਰੈਗੂਲਰ ਹੋਇਆ ਪੰਜ ਸਾਲ ਹੋ ਗਏ ਹਨ ਪਰ ਇਹਨਾਂ ਨੂੰ ਅੱਜ ਤੱਕ ਪੱਕਾ ਨਹੀਂ ਕੀਤਾ ਗਿਆ ।
ਆਗੂਆਂ ਗੁਰਪ੍ਰੀਤ ਦਲੇਲਵਾਲਾ ਅਤੇ ਬਲਵਿੰਦਰ ਸਿੰਘ ਉੱਲਕ ਨੇ ਕਿਹਾ ਕਿ ਇਹਨਾਂ ਦੀਆਂ ਨਿਯੁਕਤੀਆਂ ਬਿਲਕੁੱਲ ਵਿਭਾਗੀ ਨਿਯਮਾਂ ਅਨੁਸਾਰ ਟੈਸਟ ਅਤੇ ਮੈਰਿਟ ਦੇ ਆਧਾਰ ਤੇ ਕੀਤੀਆਂ ਗਈਆਂ ਹਨ ਇਸ ਲਈ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।ਸਰਕਾਰ ਵਲੋਂ ਪਿਛਲੇ 10 ਮਹੀਨੇ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪ੍ਰਚਾਰ ਸੱਚਾਈਆਂ ਤੋਂ ਕੋਹਾਂ ਦੂਰ ਹੈ।ਇਹਨਾਂ ਨੂੰ ਸੀ ਐਸ ਆਰ ਰੂਲ ਲਾਗੂ ਕਰਦੇ ਹੋਏ,ਪੈਨਸਨਰੀ ਲਾਭਾਂ ਸਮੇਤ ਰੈਗੂਲਰ ਕੀਤਾ ਜਾਵੇ ਕਿਉਂਕਿ ਇਹਨਾਂ ਆਪਣੇ ਜੀਵਨ ਦੇ ਕੀਮਤੀ ਸਾਲ ਵਿਭਾਗ ਦੀ ਸੇਵਾ ਕਰਦੇ ਹੋਏ ਲੰਘਾ ਹਨ ਤੇ ਨਵੀਂ ਬਣੀ ਆਪ ਸਰਕਾਰ ਤੋਂ ਬਹੁਤ ਉਮੀਦਾਂ ਸਨ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰੇ । ਆਗੂਆਂ ਹਰਦੀਪ ਸਿੰਘ ਰੋੜੀ, ਦਰਸ਼ਨ ਸਿੰਘ ਜਟਾਣਾ, ਲਖਵਿੰਦਰ ਮਾਨ,ਸੁਖਦੀਪ ਸਿੰਘ ਗਿੱਲ, ਸਤੀਸ਼ ਕੁਮਾਰ, ਬੂਟਾ ਸਿੰਘ ਤੱਗੜ, ਕਿਰਤਪਾਲ ਸਿੰਘ,ਅਨਿਲ ਕੁਮਾਰ ਜੈਨ, ਰਾਜਿੰਦਰ ਸਿੰਘ, ਵਿਜੇ ਕੁਮਾਰ, ਪ੍ਰਗਟ ਸਿੰਘ ਰਿਉਂਦ, ਬੂਟਾ ਸਿੰਘ, ਦਿਲਬਾਗ ਰਿਉਂਦ, ਮੇਲਾ ਸਿੰਘ, ਪ੍ਰਭੂ ਰਾਮ, ਬਚਿੱਤਰ ਸਿੰਘ ਜਟਾਣਾ ਨੇ ਮੰਗ ਕੀਤੀ ਕਿ ਇਨ੍ਹਾਂ ਦਫ਼ਤਰੀ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।