(ਸਾਰਾ ਯਹਾਂ/ਮੁੱਖ ਸੰਪਾਦਕ ):
ਸੰਤ ਨਿਰੰਕਾਰੀ ਮਿਸ਼ਨ ਨਾਲ ਜੁੜੇ ਹੋਏ ਸਵੈਇੱਛਕ ਖੂਨਦਾਨੀ ਹਰਬੰਸ ਸਿੰਘ ਨੇ ਆਪਣੀ ਪਤਨੀ ਸ਼੍ਰੀਮਤੀ ਜਸਪਾਲ ਕੌਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮਿ੍ਤਕ ਦੀ ਇੱਛਾ ਅਨੁਸਾਰ ਅਤੇ ਪਰਿਵਾਰ ਦੀ ਸਹਿਮਤੀ ਨਾਲ ਸੰਸਕਾਰ ਨਾ ਕਰਕੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ।ਇਹ ਜਾਣਕਾਰੀ ਦਿੰਦਿਆਂ ਨਿਰੰਕਾਰੀ ਮੰਡਲ ਮਾਨਸਾ ਦੇ ਸੰਯੋਜਕ ਦਲੀਪ ਕੁਮਾਰ ਰਵੀ ਨੇ ਦੱਸਿਆ ਕਿ ਹਰਬੰਸ ਸਿੰਘ ਦਾ ਸਾਰਾ ਪਰਿਵਾਰ ਲੰਬੇ ਸਮੇਂ ਤੋਂ ਨਿਰੰਕਾਰੀ ਮਿਸ਼ਨ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰ ਜਿੱਥੇ ਖੂਨਦਾਨੀ ਹਨ ਉਸ ਦੇ ਨਾਲ ਸਮਾਜਸੇਵੀ ਕੰਮਾਂ ਵਿੱਚ ਵੀ ਮੋਹਰੀ ਰੋਲ ਅਦਾ ਕਰਦੇ ਹਨ ਜਸਪਾਲ ਕੌਰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅੱਜ ਸਵੇਰੇ ਉਹਨਾਂ ਦੀ ਆਪਣੇ ਨਿਵਾਸ ਸਥਾਨ ਤੇ ਮੌਤ ਹੋ ਗਈ। ਡਾਕਟਰ ਤੇਜਿੰਦਰਪਾਲ ਸਿੰਘ ਰੇਖੀ ਵਲੋਂ ਮਿ੍ਤਕ ਐਲਾਨੇ ਜਾਣ ਤੋਂ ਬਾਅਦ ਸ਼ਰੀਰਦਾਨੀ ਪੇ੍ਰਕ ਸੰਪਰਕ ਕੀਤਾ ਗਿਆ ਅਤੇ ਘਰੇਲੂ ਧਾਰਮਿਕ ਰਸਮਾਂ ਨਿਭਾਉਣ ਤੋਂ ਬਾਅਦ ਮਿ੍ਤਕ ਦੇਹ ਦਾਨ ਕੀਤੀ ਗਈ। ਸੰਜੀਵ ਪਿੰਕਾਂ ਨੇ ਦੱਸਿਆ ਕਿ ਇਹ ਮਿ੍ਤਕ ਦੇਹ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਅਨੋਟਮੀ ਵਿਭਾਗ ਨੂੰ ਭੇਜੀ ਗਈ ਹੈ ਤਾਂ ਕਿ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਇਸ ਉਪਰ ਰਿਸਰਚ ਕਰ ਸਕਣ। ਇਸ ਅੰਤਿਮ ਵਿਦਾਈ ਦੇਣ ਲਈ ਐਸ.ਪੀ.ਦੁੱਗਲ ਬਠਿੰਡਾ, ਅਵਤਾਰ ਜੀ,ਸੋਮ ਜੀ ਬੁਢਲਾਡਾ,ਆਰ.ਕੇ.ਸ਼ਮੀ ਜੀ ਬਰਨਾਲਾ, ਅਸ਼ੋਕ ਜੀ ਸਮੇਤ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਨਿਰੰਕਾਰੀ ਮਿਸ਼ਨ ਦੇ ਮੈਂਬਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।ਪਰਿਵਾਰਕ ਮੈਂਬਰ ਡਾਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਰੀਰਦਾਨੀ ਜਸਪਾਲ ਕੌਰ ਨਮਿੱਤ ਅੰਤਿਮ ਅਰਦਾਸ ਮਿਤੀ 11-07-2023 ਦਿਨ ਮੰਗਲਵਾਰ ਨੂੰ ਦੁਪਹਿਰ 11:30 ਵਜੇ ਤੋਂ 01:00 ਵਜੇ ਤੱਕ ਨਿਰੰਕਾਰੀ ਭਵਨ ਲਿੰਕ ਰੋਡ ਵਿਖੇ ਹੋਵੇਗੀ ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ।