*ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਪੰਜਾਬ ਵੱਲੋਂ ਸ਼੍ਰੀ ਅਮਰਨਾਥ (ਜੰਮੂ ਕਸ਼ਮੀਰ) ਜੀ ਦੀ ਪਵਿੱਤਰ ਗੁਫਾ ਤੇ ਲਗਾਇਆ 23ਵਾਂ ਭੰਡਾਰਾ*

0
27

ਮਾਨਸਾ, 04 ਜੁਲਾਈ:- (ਗੁਰਪ੍ਰੀਤ ਧਾਲੀਵਾਲ) ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਪੰਜਾਬ ਵੱਲੋਂ ਸ੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਤੇ 23ਵਾਂ ਵਿਸ਼ਾਲ ਭੰਡਾਰਾ ਲਗਾਇਆ ਹੈ। ਜਿਸ ਦੀ ਜਾਣਕਾਰੀ ਮੰਡਲ ਦੇ ਪ੍ਰਧਾਨ ਅਰੁਣ ਕੁਮਾਰ ਬਿੱਟੂ ਨੇ ਦਿੰਦਿਆਂ ਕਿਹਾ ਕਿ ਲਗਾਤਾਰ 22 ਸਾਲਾਂ ਤੋਂ ਨਿਰਸੁਆਰਥ ਸੇਵਾ ਲਈ ਭੰਡਾਰੇ ਲਗਾਏ ਜਾ ਰਹੇ ਹਨ। ਕਰੋਨਾ ਕਾਲ ਵੇਲੇ ਵੀ ਸਾਡੀ ਸੰਸਥਾ ਵੱਲੋਂ ਆਮ ਲੋਕਾਂ ਦੀ ਸਹਾਇਤਾ ਦੇ ਲਈ ਲੰਗਰ ਲਗਾਇਆ ਗਿਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਭਗਤਾਂ ਦੇ ਆਸ਼ੀਰਵਾਦ ਨਾਲ ਮੰਡਲ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਅਮਰਨਾਥ ਗੁਫਾ ਤੇ ਭੰਡਾਰਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਯਾਤਰੀਆਂ ਦੇ ਠਹਿਰਣ ਤੋਂ ਲੈਕੇ  ਮੈਡੀਕਲ ਸਹੂਲਤਾਂ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਭੰਡਾਰੇ ਵਿੱਚ ਮੌਜੂਦ ਸਮੱਗਰੀ ਅਤੇ ਮੈਡੀਕਲ ਸੁਵਿਧਾਵਾਂ ਨੂੰ 8 ਟਰੱਕਾਂ ਵਿੱਚ ਭਰ ਕੇ 70 ਸੇਵਾਦਾਰਾਂ ਸਮੇਤ ਪਵਿੱਤਰ ਗੁਫਾ ਤੇ ਸੇਵਾ ਦੇ ਲਈ ਲਿਆਂਦਾ ਗਿਆ ਹੈ। ਜੋ ਨਿਰਸੁਆਰਥ ਸੇਵਾਵਾਂ ਨਿਭਾ ਰਹੇ ਹਨ। ਅੰਤ ਵਿੱਚ ਉਨ੍ਹਾਂ ਨੇ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਗਰਮ ਕੱਪੜੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਆਪਣੇ ਨਾਲ ਲੈ ਕੇ ਆਉਣ। ਇਸ ਮੌਕੇ ਤੇ ਮੈਂਬਰ ਰਿਸ਼ੂ ਭੰਮਾ, ਅਭੀ ਭੰਮਾ, ਰਾਕੇਸ਼ ਸੈਕਟਰੀ, ਲਵੀ, ਗੁਰਪ੍ਰੀਤ ਧਾਲੀਵਾਲ, ਇੰਦਾ, ਰਤਨ, ਗੁਲਾਬ ਹਲਵਾਈ, ਬਿੰਦਰ ਹਲਵਾਈ, ਬਜੀਰ ਹਲਵਾਈ, ਗੁਰਪ੍ਰੀਤ, ਮੋਹਨ, ਤਾਰੀ, ਗੱਗੀ, ਕਮਲ, ਜੈਅ ਗਰਗ, ਭਾਵਿਸ਼ ਗਰਗ, ਮਿਹੁੱਲ ਸਿੰਗਲਾ, ਵਿਨੋਦ ਪਟਿਆਲਾ, ਪਿੰਟੁ ਗੋਇਲ, ਨਰਿੰਦਰ ਗਾਜਿਆਬਾਦ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here