ਬੁਢਲਾਡਾ 3 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ ) : ਜਿਲ੍ਹਾ ਪੁਲਿਸ ਮੁੱਖੀ ਡਾ: ਨਾਨਕ ਸਿੰਘ ਆਈ.ਪੀ.ਐੱਸ ਦੇ ਦਿਸ਼ਾਂ-ਨਿਰਦੇਸ਼ਾਂ ਅਧੀਨ ਡੀ.ਐੱਸ.ਪੀ ਪ੍ਰਿਤਪਾਲ ਸਿੰਘ ਵੱਲੋਂ ਆਪ੍ਰੇਸ਼ਨ ਵਿਜਲ-2 ਤਹਿਤ ਬੋਹਾ ਖੇਤਰ ਹਰਿਆਣਾ-ਬਾਹਮਣਵਾਲਾ ਬਾਰਡਰ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਕਈ ਪਬਲਿਕ ਥਾਵਾਂ ਤੇ ਅਚਨਚੇਤ ਚੈਕਿੰਗਾਂ ਵੀ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਥਾਣਾ ਬੋਹਾ ਦੇ ਮੁੱਖੀ ਭੁਪਿੰਦਰ ਸਿੰਘ ਮੌਜੂਦ ਸਨ। ਡੀ.ਐੱਸ.ਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਦਾ ਅਭਿਆਨ ਮਾੜੇ ਅਨਸਰਾਂ ਖਿਲਾਫ ਜਾਰੀ ਰਹੇਗਾ। ਲੋਕ ਕਿਸੇ ਵੀ ਮਾੜੇ ਅਨਸਰ ਦਾ ਡਰ ਭੈਅ ਨਾ ਮੰਨਣ। ਅਗਰ ਕੋਈ ਮਾੜਾ ਅਨਸਰ ਕਿਸੇ ਨੂੰ ਡਰਾ ਧਮਕਾ ਰਿਹਾ ਹੈ ਤਾਂ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਤਾਲਮੇਲ ਬਣਾ ਕੇ ਚੱਲਣ। ਪੁਲਿਸ ਆਮ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਤਤਪਰ ਹੈ। ਇਸ ਤੋਂ ਇਲਾਵਾ ਡੀ.ਐੱਸ.ਪੀ (ਡੀ) ਲਵਪ੍ਰੀਤ ਸਿੰਘ ਮਾਨਸਾ, ਥਾਣਾ ਸਿਟੀ ਬੁਢਲਾਡਾ ਦੇ ਮੁੱਖੀ ਸੁਖਜੀਤ ਸਿੰਘ ਅਤੇ ਥਾਣਾ ਸਦਰ ਦੇ ਮੁੱਖੀ ਮੇਲਾ ਸਿੰਘ ਵੱਲੋਂ ਵੀ ਬੁਢਲ਼ਾਡਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਆਈ.ਟੀ.ਆਈ ਨਾਕਾ ਦੀ ਵੀ ਚੈਕਿੰਗ ਕੀਤੀ ਗਈ।