*ਕੈਪਟਨ ਅਮਰਿੰਦਰ ਨੇ ਅੰਸਾਰੀ ਦੀ ਨਜ਼ਰਬੰਦੀ ਦੇ ਬਿਆਨ ‘ਤੇ ਮਾਨ ਦੀ ਕੀਤੀ ਨਿਖੇਦੀ ਭਗਵੰਤ ਮਾਨ ਨੂੰ ਕਾਨੂੰਨ, ਜਾਂਚ ਦੀ ਪ੍ਰਕਿਰਿਆ ਸਿੱਖਣ ਦੀ ਸਲਾਹ ਦਿੱਤੀ*

0
43

ਚੰਡੀਗੜ੍ਹ, 2 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੀ ਨਿਖੇਦੀ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਪੰਜਾਬ ਵਿੱਚ ਮੁਖਤਾਰ ਅੰਸਾਰੀ ਦੀ ਨਜ਼ਰਬੰਦੀ ਦੇ ਸਬੰਧ ਵਿੱਚ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਦਿੱਤੇ ਪੈਸੇ ਵਸੂਲੇਗੀ।

ਇਸ ਬਿਆਨ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਸਿੱਖਣ ਲਈ ਕਿਹਾ ਜੋ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਉਨ੍ਹਾਂ ਦੀ ਅਗਿਆਨਤਾ ਨੂੰ ਉਜਾਗਰ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਢੇ ਨੌਂ ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਹਨ, ਜਦਕਿ ਮਾਨ ਨੇ ਡੇਢ ਸਾਲ ਵੀ ਪੂਰਾ ਨਹੀਂ ਕੀਤਾ ਹੈ ਅਤੇ ਉਨ੍ਹਾਂ ਨੂੰ ਅਜਿਹੇ ਅਣਜਾਣ ਬਿਆਨ ਦੇਣ ਤੋਂ ਪਹਿਲਾਂ ਸਾਸ਼ਨ ਬਾਰੇ ਸਿੱਖਣਾ ਅਤੇ ਤਜ਼ਰਬਾ ਹਾਸਲ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਹਿਰਾਸਤ ਵਿੱਚ ਲਿਆ ਗਿਆ ਸੀ। “ਮੁੱਖ ਮੰਤਰੀ ਜਾਂ ਇਸ ਮਾਮਲੇ ਲਈ ਜੇਲ੍ਹ ਮੰਤਰੀ ਤਸਵੀਰ ਵਿੱਚ ਕਿੱਥੇ ਆਉਂਦੇ ਹਨ”, ਉਨ੍ਹਾਂ ਨੇ ਮਾਨ ਨੂੰ ਕਿਹਾ ਕਿ ਉਹ ਅਜਿਹੇ ਮਜ਼ਾਕੀਆ ਬਿਆਨ ਦੇਣ ਤੋਂ ਪਹਿਲਾਂ ਕਾਨੂੰਨੀ ਅਤੇ ਜਾਂਚ ਪ੍ਰਕਿਰਿਆਵਾਂ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰ ਲੈਣ, ਕਿਉਂਕਿ ਅਹਿਜੇ ਬਿਆਨ ਸਿਰਫ ਮਾਨ ਦੀ ਲੋਕਾਂ ਵਿੱਚ ਅਗਿਆਨਤਾ ਨੂੰ ਹੀ ਉਭਾਰਦਾ ਹੈ।

LEAVE A REPLY

Please enter your comment!
Please enter your name here