ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਸੀਨੀਅਰ ਮੈਂਬਰ ਕਿ੍ਸ਼ਨ ਸਿੰਘ ਮਿੱਤਲ ਦੀ ਅਗਵਾਈ ਹੇਠ ਸਾਇਕਲਿੰਗ ਕਰਦਿਆਂ ਮਾਨਸਾ ਤੋਂ ਸ਼੍ਰੀ ਮਾਤਾ ਮਾਇਸਰ ਮੰਦਰ ਉੱਭਾ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਸੱਠ ਪੈਂਹਟ ਸਾਲਾਂ ਦੀ ਉਮਰ ਵਿੱਚ 40.75 ਕਿਲੋਮੀਟਰ ਸਾਇਕਲਿੰਗ ਕਰਕੇ ਵੀ ਕਿਸੇ ਕਿਸਮ ਦੀ ਥਕਾਵਟ ਮਹਿਸੂਸ ਨਹੀਂ ਹੁੰਦੀ ਸਗੋਂ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਹਿਸੂਸ ਹੁੰਦੀ ਹੈ। ਉਹਨਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਾਇਕਲਿੰਗ ਲਈ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਇੱਕਠੀ ਹੋਈ ਸੰਗਤ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ। ਕਿ੍ਸ਼ਨ ਸਿੰਘ ਮਿੱਤਲ ਨੇ ਦੱਸਿਆ ਕਿ ਉਹ ਪਿਛਲੇ ਸੱਤ ਅੱਠ ਸਾਲਾਂ ਤੋਂ ਮਾਨਸਾ ਸਾਇਕਲ ਗਰੁੱਪ ਨਾਲ ਜੁੜ ਕੇ ਸਾਇਕਲਿੰਗ ਕਰ ਰਹੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਗੋਡਿਆਂ ਦੀ ਬੀਮਾਰੀ ਲਈ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੈ।ਇਸ ਰਾਈਡ ਚ ਸੰਜੀਵ ਪਿੰਕਾਂ, ਪ੍ਰਵੀਨ ਟੋਨੀ ਸ਼ਰਮਾ, ਰਾਧੇ ਸ਼ਿਆਮ, ਕਿ੍ਸ਼ਨ ਸਿੰਘ ਮਿੱਤਲ, ਸੁਰਿੰਦਰ ਬਾਂਸਲ ਨੇ ਹਿੱਸਾ ਲਿਆ।