*ਮੁੱਖ ਮੰਤਰੀ ਨੇ ਬੁਢਲਾਡਾ ਵਿਖੇ ਨਵੇ ਬਣੇ ਜੱਚਾ ਬੱਚਾ ਹਸਪਤਾਲ ਦਾ ਕੀਤਾ ਉਦਘਾਟਨ*

0
92

ਬੁਢਲਾਡਾ, 21 ਜੂਨ(ਸਾਰਾ ਯਹਾਂ/ਚਨਾਂਦੀਪ ਸਿੰਘ)

ਮੁੱਖ ਮੰਤਰੀ ਸ.  ਭਗਵੰਤ ਸਿੰਘ ਮਾਨ ਨੇ ਬੁਢਲਾਡਾ ਵਿਖੇ ਨਵੇਂ ਬਣੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਦੇ ਨਾਲ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਸ੍ਰੀ ਪ੍ਰਦੀਪ ਅਗਰਵਾਲ ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ, ਡਾਇਰੈਕਟਰ ਸਿਹਤ ਸੇਵਾਂਵਾ ਪੰਜਾਬ ਡਾ. ਰਵਿੰਦਰਪਾਲ ਕੋਰ,ਐਸੀਸਟੈੰਟ ਡਾਇਰੈਕਟਰ ਵਨੀਤ ਨਾਗਪਾਲ,ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ,ਹਰਦੀਪ ਸ਼ਰਮਾ ਜਿਲਾ ਪਰਿਵਾਰ ਭਲਾਈ ਅਫਸਰ ਮਾਨਸਾ, ਡਾ.ਰਣਜੀਤ ਸਿੰਘ ਰਾਏ ਸਹਾਇਕ ਸਿਵਲ ਸਰਜਨ ਮਾਨਸਾ, ਡਾ ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਹਾਜ਼ਰ ਸਨ। ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬੁਢਲਾਡਾ ਵਿਖੇ ਬਣਾਏ ਗਿਆ 30(ਤੀਹ) ਬੈਡ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਹਸਪਤਾਲ ਪੰਜਾਬ ਸਰਕਾਰ ਨੇ 5 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਹਸਪਤਾਲ ਵਿਖੇ ਗਰਭਵਤੀ ਮਾਵਾਂ ਨਵਜੰਮੇ ਬੱਚਿਆਂ ਨੂੰ ਅਤੇ ਹੋਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ,  ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਜੱਚਾ ਬੱਚਾ ਹਸਪਤਾਲ ਬਣਨ ਨਾਲ ਬੁਢਲਾਡਾ ਬਲਾਕ ਦੇ 82(ਬਿਆਸੀ) ਪਿੰਡ ਅਤੇ ਦੋ ਤਿੰਨ ਮੰਡੀਆਂ ਤੇ ਕਸਬਿਆਂ ਨੂੰ ਇਸ ਦਾ  ਲਾਭ ਹੋਵੇਗਾ । ਇਸ ਜੱਚਾ ਬੱਚਾ ਵਾਰਡ ਵਿਖੇ ਨਵੀਂ ਤਕਨੀਕ ਦੀਆਂ ਕਈ ਮਸ਼ੀਨਾਂ ਵੀ ਮੁਹਈਆ ਕਰਵਾਈਆ ਗਈਆਂ ਹਨ। ਮੈਂਕੀ ਪੋਰਟੇਬਲ ਐਕਸਰੇ ਮਸ਼ੀਨ, ਟਿਊਬਾਂ ਵਿਚ ਰੱਖਣ ਵਾਲੀਆਂ ਬੱਚੇ ਨੂੰ ਟਿਊਬ ਵਿਚ ਰੱਖਣ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਹੋਰ ਸਾਜੋ ਸਮਾਨ ਅਤੇ ਲੋੜੀਂਦਾ ਸਟਾਫ ਮੁਹਈਆ ਕਰਵਾਇਆ ਜਾਵੇਗਾ ਤਾਂ ਜੋ ਇਥੇ ਆਉਣ ਵਾਲੀ ਗਰਭਵਤੀ ਮਾਂ ਅਤੇ ਨੰਵਜਮੇ ਬੱਚੇ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਸ੍ਰੀ ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ,ਅਵਤਾਰ ਸਿੰਘ ਜਿਲਾ ਪ੍ਰੋਗਰਾਮ ਮਨੇਜਰ, ਅਤੇ ਆਮ ਆਦਮੀ ਪਾਰਟੀ ਦੇ ਆਹੁਦੇਦਾਰ ,ਸ਼ਹਿਰ ਦੇ ਪਤਵੰਤੇ ਸੱਜਣਾਂ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੋਜੂਦ ਸਨ।

LEAVE A REPLY

Please enter your comment!
Please enter your name here