*ਏ.ਟੀ.ਸੀ.57 ਪੰਜਾਬ ਬਟਾਲੀਅਨ ਐਨ.ਸੀ.ਸੀ ਦਾ ਦਸ ਰੋਜ਼ਾ ਕੈਂਪ 1 ਜੂਨ ਤੋਂ 10 ਜੂਨ ਤੱਕ ਮਨੂ ਵਾਟਿਕਾ ਸਕੂਲ ਬੁਢਲਾਰਾ ਵਿਖੇ ਲਗਾਇਆ ਗਿਆ*

0
16

 (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਏ.ਟੀ.ਸੀ.57 ਪੰਜਾਬ ਬਟਾਲੀਅਨ ਐਨ.ਸੀ.ਸੀ ਦਾ ਦਸ ਰੋਜ਼ਾ ਕੈਂਪ 1 ਜੂਨ ਤੋਂ 10 ਜੂਨ ਤੱਕ ਮਨੂ ਵਾਟਿਕਾ ਸਕੂਲ ਬੁਢਲਾਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਡੀਏਵੀ ਸਕੂਲ ਮਾਨਸਾ ਦੇ ਸੀਟੀਓ ਇੰਚਾਰਜ ਅਤੇ 21 ਕੈਡਿਟਾਂ ਨੇ ਭਾਗ ਲਿਆ। ਜਿਸ ਵਿੱਚ ਸਕੂਲੀ ਲੜਕੇ ਅਤੇ ਲੜਕੀਆਂ ਦੋਵੇਂ ਸ਼ਾਮਲ ਸਨ।ਇਸ ਕੈਂਪ ਵਿੱਚ ਡੀਏਵੀ ਸਕੂਲ ਮਾਨਸਾ ਸਮੇਤ ਕੁੱਲ 25 ਵਿੱਦਿਅਕ ਸੰਸਥਾਵਾਂ ਨੇ ਭਾਗ ਲਿਆ ਜਿਸ ਵਿੱਚ 18 ਸਕੂਲ ਅਤੇ 7 ਕਾਲਜ ਸ਼ਾਮਲ ਸਨ। ਜਿਸ ਵਿੱਚ ਉਨ੍ਹਾਂ ਨੂੰ ਹਥਿਆਰਾਂ ਦੀ ਸਿਖਲਾਈ, ਅਨੁਸ਼ਾਸਨੀ ਸਿਖਲਾਈ, ਡਰਿੱਲ, ਸੱਭਿਆਚਾਰਕ ਗਤੀਵਿਧੀਆਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ।ਕੈਂਪ ਦੌਰਾਨ ਕੈਡਿਟਾਂ ਨੂੰ ਐਨ.ਸੀ.ਸੀ. ਲਈ ਵਿੱਤੀ ਸਹਾਇਤਾ, ਨੌਕਰੀ ਰਾਖਵਾਂਕਰਨ, ਵਿਦਿਅਕ ਸਹਾਇਤਾ, ਵਜ਼ੀਫ਼ਾ, ਵਿਦਿਆਰਥੀਆਂ ਲਈ ਪਬਲਿਕ ਸਪੀਕਿੰਗ ਕਲਾਸਾਂ ਵੀ ਲਗਾਈਆਂ ਗਈਆਂ। ਜਿਸ ਨਾਲ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਿੱਚ ਕਾਫੀ ਮਦਦ ਮਿਲੇਗੀ।ਸਕੂਲ ਦੇ ਸੀ.ਟੀ.ਓ ਹਰਮਨਦੀਪ ਸਿੰਘ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਮਾਨਸਾ ਦੇ ਉਮੀਦਵਾਰਾਂ ਨੇ ਇਸ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਛੇ ਸੋਨੇ ਦੇ ਤਗਮੇ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ।ਕੈਂਪ ਦੌਰਾਨ ਕੈਡਿਟਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਸਕੂਲ ਦੇ ਪਿ੍ੰਸੀਪਲ ਸ੍ਰੀ ਵਿਨੋਦ ਰਾਣਾ ਨੇ ਕੈਡਿਟਾਂ ਦੀ ਵਧੀਆ ਕਾਰਗੁਜ਼ਾਰੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਨ.ਸੀ.ਸੀ. ਦੀ ਸਿਖਲਾਈ ਨਾ ਸਿਰਫ਼ ਰੁਜ਼ਗਾਰ ਨਾਲ ਜੁੜੀ ਹੋਈ ਹੈ, ਸਗੋਂ ਇਹ ਟੈਸਟ ਸਾਨੂੰ ਬਿਹਤਰ ਅਤੇ ਸਰੀਰਕ ਅਤੇ ਮਾਨਸਿਕ ਇਹ ਇੱਕ ਸੰਤੁਲਿਤ ਵਿਅਕਤੀ ਬਣਨ ਵਿੱਚ ਵੀ ਮਦਦ ਕਰਦਾ ਹੈ।

LEAVE A REPLY

Please enter your comment!
Please enter your name here