*ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ , ਮਾਂ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਕੀਤੀ ਸਾਂਝੀ*

0
104

ਮਾਨਸਾ, 11 ਜੂਨ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ, ਪਰ ਅਜੇ ਵੀ ਉਨ੍ਹਾਂ ਦੇ ਚਾਹੁੰਣ ਵਾਲੇ ਆਪਣੇ ਚਹੇਤੇ ਗਾਇਕ ਨੂੰ ਗੀਤਾਂ ਰਾਹੀਂ ਯਾਦ ਕਰਦੇ  ਹਨ। ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ , ਇਸ ਮੌਕੇ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ  ਹਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।

ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਜਿੱਥੇ ਸਿੱਧੂ ਦੀਆਂ ਥੋੜ੍ਹੇ ਸਮੇਂ ਵਿੱਚ ਮਸ਼ਹੂਰ ਹੋਣ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਨਾਲ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਹੈ। 

ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ। ਮੂਸੇਵਾਲਾ ਦਾ ਪੂਰਾ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਦਾ ਰਹਿਣ ਵਾਲਾ ਸੀ। ਸਿੱਧੂ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਹੀ ਉਸ ਨੇ ਆਪਣੇ ਨਾਂ ਦੀ ਥਾਂ ਸਿੱਧੂ ਮੂਸੇਵਾਲਾ ਰੱਖ ਲਿਆ। ਸਿੱਧੂ ਦੇ ਪਿਤਾ  ਨੇ ਦੱਸਿਆ  ਕਿ  ਸ਼ੁਭਦੀਪ  ਨੇ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਜਿੱਦ ਨਹੀਂ ਕੀਤੀ ਅਤੇ ਜੋ ਕਹਿ ਦਿੱਤਾ ਜਾਂਦਾ ਉਹ ਮੰਨ ਲੈਂਦਾ ਸੀ, ਸ਼ੁਭਦੀਪ ਨੇ ਕਈ ਤਰ੍ਹਾਂ ਦੇ ਦੁੱਖ ਵੀ ਹੰਢਾਏ ਸਨ। ਸ਼ੁਭਦੀਪ ਨੇ ਜੋ ਕੀਤਾ ਆਪਣੇ ਦਮ ਉੱਤੇ ਕੀਤਾ ਸੀ, ਕਦੇ ਭੁੱਖ ਮਾਰ ਕੇ, ਕਦੇ ਲੋਕ ਉਸ ਨੂੰ ਉਸ ਦੀ ਸ਼ਕਲ ਕਰਕੇ ਵੀ ਤਾਅਨਾ ਮਾਰਦੇ ਸਨ। ਪਰ ਮੁਸੀਬਤਾਂ ਅੱਗੇ 5911 ਦੀ ਤਰ੍ਹਾਂ ਸਿੱਧੂ ਅੜ ਜਾਂਦਾ ਸੀ।

ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਇੱਕ ਭਾਵੁਕ ਪੋਸਟ ਕੀਤੀ ਸਾਂਝੀ 

ਪੁੱਤ ਦੇ ਜਨਮਦਿਨ ਦੇ ਮੌਕੇ ‘ਤੇ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਅਕਾਊਂਟ ‘ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਮਾਂ ਚਰਨ ਕੌਰ ਨੇ ਪੁੱਤ ਦੇ ਜਨਮ ਤੋਂ ਲੈ ਕੇ ਉਸ ਦੇ ਦਿਹਾਂਤ ਤੱਕ ਪੁੱਤ ਲਈ ਆਪਣੇ ਪਿਆਰ ਤੇ ਅਹਿਸਾਸ ਦਾ ਜ਼ਿਕਰ ਕੀਤਾ ਹੈ। ਮਾਂ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਜਨਮ ਦਿਨ ਮੁਬਾਰਕ ਪੁੱਤ, ਅੱਜ ਦੇ ਦਿਨ ਮੇਰੀਆਂ ਮੁਰਾਦਾ ਤੇ ਦੁਆਵਾਂ ਸੱਚ ਹੋਈਆ ਸੀ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀ । ਬੁੱਕਲ ਦੇ ਨਿੱਘ ਵਿਚ ਮਹਿਸੂਸ ਕੀਤਾ ਸੀ, ਤੇ ਮੈਨੂੰ ਪਤਾ ਲੱਗਾ ਸੀ ਕਿ ਮੈਂਨੂੰ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਬਖਸ਼ੀ ਹੈ, ਸ਼ੁੱਭ ਤੁਹਾਨੂੰ ਪਤਾ ਤੁਹਾਡੇ ਨਿੱਕੇ ਨਿੱਕੇ ਪੈਰਾਂ ਉਪਰ ਹਲਕੀ ਹਲਕੀ ਲਾਲੀ ਸੀ, ਜਿਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਨੰਨ੍ਹੇ ਕਦਮਾਂ ਨੇ ਪਿੰਡ ਬੈਠਿਆਂ ਹੀ ਸਾਰੀ ਦੁਨੀਆਂ ਦਾ ਸਫ਼ਰ ਕਰ ਲੈਣਾ, ਤੇ ਮੋਟੀਆਂ ਮੋਟੀਆਂ ਅੱਖਾਂ ਸੀ, ਜੋ ਧਰੋ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈਕੇ। ਆਇਆ ਸੀ, ਉਹ ਇਹ ਨਹੀਂ ਜਾਣਦੀਆਂ ਸੀ ਕਿ ਓ ਪੰਜਾਬ ਦੀ ਪੀੜੀ ਨੂੰ ਦੁਨੀਆਂ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਦੇਕੇ ਜੰਗ ਤੋ ਜਾਣਗੀਆਂ ਤੇ ਇਹਨਾਂ ਖੂਬੀਆਂ ਦੀ ਪਹਿਚਾਣ ਬਣਨ ਵਾਲੀ ਤੁਹਾਡੀ ਓਹ ਕਲਮ ਜਿਸਨੂੰ  ਫੜਨ ਵਾਲੇ ਤੁਹਾਡੇ ਭਰਮੇ ਜਿਹੇ ਨਿੱਕੇ ਨਿੱਕੇ ਹੱਥ ਸੀ, ਜਿਹਨਾਂ ਨੂੰ ਦੇਖ ਮੈਨੂੰ ਇਹ ਨਹੀਂ ਪਤਾ ਲੱਗਾ ਸੀ, ਕਿ ਇਹ ਹੱਥ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਸੀ, ਤੇ। ਦਸਤਾਰ ਵਰਗੇ ਅਨਮੋਲ ਤਾਜ਼ ਨੂੰ ਸਾਂਭਣ ਵਾਲੇ ਸਿਰ ਤੇ ਭਰਮੇ ਵਾਲ ਸੀ, ਜਿਹਨਾ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੇ ਹਾਲੀ ਆਖ਼ਰੀ ਵਾਰ ਗੁੰਦਣਾ, ਜੇ ਓਸ ਵੇਲੇ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣ ਗਈ ਹਾਂ, ਓਸਦਾ ਜਨਮ ਹੀ ਦੁਨੀਆਂ ਨੂੰ ਸੱਚ ਤੇ ਅਣਖ ਦੇ ਰਸਤੇ ਤੇ ਚੱਲਣ ਦੀ ਸੇਧ ਦੇਣ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ ‘ਚ ਲਿਖੀਆਂ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖਾਂ ਲੈਂਦੀ, ਪੁੱਤ ਬੇਸ਼ੱਕ ਤੁਸੀਂ ਮੈਨੂੰ ਤੁਰਦੇ ਫਿਰਦੇ ਨਹੀਂ। ਦਿਖਦੇ ਪਰ, ਮੈਂ ਤੁਹਾਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ, ਪੁੱਤ ਤੁਸੀਂ ਜਿੱਥੇ ਵੀ ਹੋ ਓਥੇ ਖੁਸ਼ ਹੋਵੋ, ਇਹੀ ਤੁਹਾਡੇ ਜਨਮਦਿਨ ਤੇ ਮੈਂ ਅਰਦਾਸ ਕਰਦੀ ਹਾਂ, ਤੁਹਾਡੀ ਬਹੁਤ ਯਾਦ ਆ ਰਹੀ ਆ ਅੱਜ। ‘

LEAVE A REPLY

Please enter your comment!
Please enter your name here