ਸਰਦੂਲਗੜ੍ਹ 9 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ) :ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਬਲਾਕ ਸਰਦੂਲਗੜ੍ਹ ਦਾ ਡੈਲੀਗੇਟ ਇਜ਼ਲਾਸ ਹੋਇਆ। ਬਲਾਕ ਪ੍ਰਧਾਨ ਰਾਜਵੀਰ ਸਿੰਘ ਪਵਾਰ ਦੀ ਪ੍ਰਧਾਨਗੀ ਹੇਠ ਹੋਏ ਇਜ਼ਲਾਸ ਵਿੱਚ ਇਲਾਕੇ ਭਰ ਦੇ ਮੈਡੀਕਲ ਪੈ੍ਕਟੀਸ਼ਨਰਾਂ ਨੇ ਭਾਗ ਲਿਆ। ਇਜ਼ਲਾਸ ਵਿਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਚੇਅਰਮੈਨ ਰਘਵੀਰ ਚੰਦ ਸ਼ਰਮਾ, ਪ੍ਰਧਾਨ ਸੱਤਪਾਲ ਰਿਸ਼ੀ, ਸਕੱਤਰ ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਅਮਰੀਕ ਸਿੰਘ ਮਾਖਾ, ਸਲਾਹਕਾਰ ਹਰਚੰਦ ਸਿੰਘ ਮੱਤੀ, ਵਾਇਸ ਪ੍ਰਧਾਨ ਸੁੱਚਾ ਸਿੰਘ ਅਤੇ ਸਾਧੂ ਰਾਮ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਸਭ ਤੋਂ ਪਹਿਲਾਂ ਆਏ ਮਹਿਮਾਨਾਂ ਅਤੇ ਮੈਂਬਰ ਸਾਥੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਪਿਛਲੇ ਸਮੇਂ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਜ਼ਲਾਸ ਦੀ ਮਹੱਤਤਾ ਬਾਰੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਇਜ਼ਲਾਸ ਮਹਿਜ਼ ਇੱਕ ਚੋਣ ਪ੍ਰਕਿਰਿਆ ਹੀ ਨਹੀਂ ਹੁੰਦੀ ਸਗੋਂ ਜਥੇਬੰਦੀ ਦੀ ਕਾਰਜ਼ ਵਿਉਂਤ ਨੂੰ ਹੋਰ ਬੇਹਤਰ ਬਣਾਉਣ ਲਈ ਰਹੀਆਂ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਭਵਿੱਖ ਦੀ ਕਾਰਜ਼ ਵਿਉਂਤ ਨੂੰ ਉਲੀਕਣਾ ਹੁੰਦਾ ਹੈ । ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ , ਚੇਅਰਮੈਨ ਰਘਵੀਰ ਚੰਦ ਨੇ ਮਾਨਸਾ ਵਿਖੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕੈਬਨਿਟ ਕਮੇਟੀ ਦੀ ਮੀਟਿੰਗ ਦੌਰਾਨ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਡੀਕਲ ਪੈ੍ਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਮਿਲਣ ਦਾ ਫੈਸਲਾ ਕੀਤਾ। ਸਾਫ਼ ਸੁਥਰੀ ਪ੍ਰੈਕਟਿਸ ਤੇ ਜ਼ੋਰ ਦਿੰਦਿਆਂ ਨਸ਼ਾ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਕਰਵਾਉਣ ਤੇ ਜ਼ੋਰ ਦਿੰਦਿਆਂ ਪੰਜਾਬ ਸਰਕਾਰ ਤੋਂ ਨਸ਼ੇ ਦੇ ਸੌਦਾਗਰਾਂ ਅਤੇ ਭਰੂਣ ਹੱਤਿਆਂ ਕਰਨ ਵਾਲਿਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ । ਸਕੱਤਰ ਅਤੇ ਕੈਸ਼ੀਅਰ ਰਿਪੋਰਟ ਭਜਨ ਸ਼ਰਮਾ ਵੱਲੋਂ ਪੇਸ਼ ਕੀਤੀ ਗਈ । ਬਲਾਕ ਪ੍ਰਧਾਨ ਰਾਜਵੀਰ ਸਿੰਘ ਪਵਾਰ ਨੇ ਪ੍ਰਧਾਨਗੀ ਭਾਸ਼ਣ ਤੋਂ ਬਾਅਦ ਪੁਰਾਣੀ ਕਮੇਟੀ ਭੰਗ ਕੀਤੀ । ਸਰਬਸੰਮਤੀ ਨਾਲ ਨਵੀਂ ਬਲਾਕ ਕਮੇਟੀ ਚੁਣੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਦੀਪਕ ਬਜਾਜ , ਸਕੱਤਰ ਸੁਖਵਿੰਦਰ ਸਿੰਘ ਗਿੱਲ , ਆਰਗੇਨਾਈਜਰ ਸਕੱਤਰ ਰਾਜਵੀਰ ਸਿੰਘ ਪਵਾਰ, ਚੇਅਰਮੈਨ ਜਸਵਿੰਦਰ ਸਿੰਘ , ਕੈਸ਼ੀਅਰ ਭਜਨ ਸ਼ਰਮਾ , ਸਹਾਇਕ ਕੈਸ਼ੀਅਰ ਧਰਮ ਪਾਲ ਸੰਘਾ, ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਸਿੰਘ , ਵਾਇਸ ਪ੍ਰਧਾਨ ਜੋਗਿੰਦਰ ਸਿੰਘ ਅਤੇ ਸੱਤਪਾਲ ਰੰਗਾ, ਪ੍ਰੈਸ ਸਕੱਤਰ ਰਵੀ ਗੋਇਲ , ਸਲਾਹਕਾਰ ਬਲਵਿੰਦਰ ਸਿੰਘ , ਸਹਾਇਕ ਸਲਾਹਕਾਰ ਰਾਮ ਮੂਰਤੀ , ਸਹਾਇਕ ਚੇਅਰਮੈਨ ਮਹਿੰਦਰ ਸਿੰਘ ਨਾਹਰਾਂ , ਅਗਜੈਕਟਿਵ ਕਮੇਟੀ ਮੈਂਬਰ ਲਾਡੀ ਗਿੱਲ , ਕੁਲਵਿੰਦਰ ਸਿੰਘ , ਹਰਭਜਨ ਸਿੰਘ ਆਦਮਕੇ ਅਤੇ ਜ਼ਿਲ੍ਹਾ ਕਮੇਟੀ ਲਈ ਸੁੱਚਾ ਸਿੰਘ ਅਤੇ ਸਾਧੂ ਰਾਮ ਆਦਿ ਚੁਣੇ ਗਏ। ਸ਼ਾਮਲ ਆਗੂਆਂ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਬਲਾਕ ਕਮੇਟੀ ਵੱਲੋਂ ਕੀਤੇ ਚੰਗੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ । ਅੰਤ ਵਿੱਚ ਸਾਥੀ ਰਾਜਵੀਰ ਸਿੰਘ ਪਵਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।