ਬੁਢਲਾਡਾ/ਮਾਨਸਾ, 03 ਜੂਨ, (ਸਾਰਾ ਯਹਾਂ/ ਮੁੱਖ ਸੰਪਾਦਕ) :
ਹਲਕਾ ਬੁਢਲਾਡਾ ਦੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ਦੇ ਹਰੇਕ ਲੋੜੀਂਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ, ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਪਾੜੇ ਨੂੰ ਖਤਮ ਕੀਤਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਜੀਤਗੜ੍ਹ (ਬੱਛੋਆਣਾ) ’ਚ ਸੀਵਰੇਜ਼ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਅੰਦਰ ਪੈਣ ਵਾਲੀ ਸੀਵਰੇਜ਼ ਪਾਈਪ ਲਾਈਨ ਕਰੀਬ ਇਕ ਕਿਲੋਮੀਟਰ ਲੰਮੀ ਹੈ, ਜਿਸਤੇ 15 ਲੱਖ ਰੁਪਏ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਈਪ ਲਾਈਨ ਦਾ ਕੰਮ ਮੁਕੰਮਲ ਹੋਣ ਨਾਲ ਜੀਤਗੜ੍ਹ (ਬੱਛੋਆਣਾ) ਦੇ ਵਸਨੀਕਾਂ ਨੂੰ ਜਿੱਥੇ ਵੱਡਾ ਲਾਭ ਹੋਵੇਗਾ, ਉਥੇ ਸਕੂਲ ਦੇ ਸੀਵਰੇਜ਼ ਸਿਸਟਮ ਦਾ ਪੱਕੇ ਤੌਰ ਤੇ ਹਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਪਿੰਡ ਬੱਛੋਆਣਾ ਦੇ ਆਮ ਆਦਮੀ ਪਾਰਟੀ ਦੇ ਇਕਾਈ ਪ੍ਰਧਾਨ ਮੇਜਰ ਸਿੰਘ , ਹਰਵਿੰਦਰ ਸਿੰਘ ਸੇਖੋਂ, ਬਲਵਿੰਦਰ ਸਿੰਘ ਰਿੰਕੂ , ਬਲਦੀਪ ਸਿੰਘ , ਅਜੈਬ ਸਿੰਘ , ਮੱਖਣ ਸਿੰਘ ,ਅਮਨ ਸਿੰਘ , ਬੱਗਾ ਸਿੰਘ , ਨੰਬਰਦਾਰ ਪੱਪੂ ਸਿੰਘ, ਸ਼ੀਰਾ ਸਿੰਘ , ਦਰਸ਼ਨ ਸਿੰਘ , ਗੁਲਾਬ ਸਿੰਘ , ਮਿੱਠੂ ਸਿੰਘ ਤੋਂ ਇਲਾਵਾ ਚਰਨਜੀਤ ਕੌਰ ਸਰਪੰਚ ਦੇ ਪਤੀ ਨਾਜ਼ਮ ਸਿੰਘ , ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਰਮਨ ਸਿੰਘ ਗੁੜੱਦੀ, ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਰਹੇ।