*ਡਿਪਟੀ ਕਮਿਸ਼ਨਰ ਨੇ ਸਿਰਸਾ ਰੋਡ ’ਤੇ ਬਣੇ ਓਵਰਬ੍ਰਿਜ਼ ਦੇ ਐਕਸ਼ਪੈਨਸ਼ਨ ਜੋੜ ’ਚ ਪਏ ਟੋਏ ਅਤੇ ਤਰੇੜਾ ਦਾ ਲਿਆ ਗੰਭੀਰ ਨੋਟਿਸ, ਤੁਰੰਤ ਕਰਵਾਈ ਰਿਪੇਅਰ*

0
65

ਮਾਨਸਾ, 03 ਜੂਨ  (ਸਾਰਾ ਯਹਾਂ/  ਮੁੱਖ ਸੰਪਾਦਕ) :ਮਾਨਸਾ ਤੋਂ ਸਿਰਸਾ ਰੋਡ ਤੇ ਬਣੇ ਓਵਰਬ੍ਰਿਜ਼  ਦੀਆਂ  ਸਲੈਬਸ ਨੂੰ ਮਿਲਾਉਣ ਲਈ ਬਣੇ ਐਕਸਪੈਨਸ਼ਨ ਜੋੜ ਅੰਦਰ ਮਾਮੂਲੀ ਟੋਇਆ ਅਤੇ ਤਰੇੜਾ ਆਉਣ ਦੀ ਸੂਚਨਾ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਟੀ .ਬੈਨਿਥ ਨੇ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਨੂੰ ਤੁਰੰਤ ਪੁਲ ਦੀ ਤਸ਼ੱਲੀ ਨਾਲ ਰਿਪੇਅਰ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਆਮ ਲੋਕਾਂ ਨੂੰ ਓਵਰਬ੍ਰਿਜ ਉੱਤੋਂ ਲੰਘਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਸ੍ਰੀ ਟੀ .ਬੈਨਿਥ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਵੱਲੋਂ ਓਵਰਬ੍ਰਿਜ ਦੀ ਰਿਪੇਅਰ ਕਰ ਦਿੱਤੀ ਗਈ ਹੈ ਅਤੇ ਓਵਰਬ੍ਰਿਜ ਤੋਂ ਲੰਘਣ ਵਾਲੇ ਵਾਹਨਾਂ ਲਈ ਰੋਜ਼ਾਨਾ ਦੀ ਤਰ੍ਹਾਂ ਜਲਦ ਰਸਤਾ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਅਤੇ ਜਾਨ ਮਾਲ ਦੀ ਰਾਖੀ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਢਲੀ ਜਿੰਮੇਵਾਰੀ ਹੈ, ਜਿਸਦੇ ਲਈ  ਸਬੰਧਤ ਵਿਭਾਗ ਤੋਂ ਓਵਰਬ੍ਰਿਜ਼ ਦੇ ਪਏ ਟੋਏ ਦੇ ਕਾਰਣਾਂ ਦੀ ਲਿਖਤੀ ਰਿਪੋਰਟ ਮੰਗੀ ਗਈ ਹੈ।
ਇਸ ਮੌਕੇ ਐਕਸ਼ੀਅਨ ਪੀ.ਡਬਲਿਊ.ਡੀ ਸ੍ਰ. ਅਜੀਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਓਵਰਬ੍ਰਿਜ ਦੀ ਉਸਾਰੀ ਕਰੀਬ 15 ਸਾਲ ਪਹਿਲਾ ਹੋਈ ਹੈ, ਜਿਸਦੇ ਚਲਦਿਆਂ ਐਕਸਪੈਨਸ਼ਨ ਜੋੜ ਦੀ ਰਿਪੇਅਰ ਹੋਣਾ ਖਾਸ ਗੱਲ ਨਹੀ ਹੈ। ਓਵਰਬ੍ਰਿਜ਼ ਬਣਾਉਣ ਲੱਗਿਆ ਗਰਮੀ ਅਤੇ ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖ ਕੇ ਪੁਲ ਦੀਆਂ ਸਲੈਬਾਂ ਵਿਚਕਾਰ ਐਕਸਪੈਨਸ਼ਨ ਜੋੜ ਦੇਣਾ ਲਾਜ਼ਮੀ ਹੁੰਦਾ ਹੈ, ਜਿਸਦੀ ਸਮੇਂ ਸਮੇਂ ਰਿਪੇਅਰ ਹੁੰਦੀ ਰਹਿੰਦੀ ਹੈ। 

LEAVE A REPLY

Please enter your comment!
Please enter your name here