ਮਾਨਸਾ, 29 ਮਈ:- (ਗੁਰਪ੍ਰੀਤ ਧਾਲੀਵਾਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਵਿੱਖੇ ਸਕੂਲ ਇੰਚਾਰਜ ਯੋਗਿਤਾ ਜੋਸ਼ੀ ਜੀ ਦੀ ਅਗਵਾਈ ਹੇਠ ਪੰਛੀ ਪਿਆਰੇ ਮੁਹਿੰਮ ਤਹਿਤ ਸਕੂਲ ਦੇ ਵਿਦਿਆਰਥੀਆਂ ਨੂੰ ਆਲ੍ਹਣੇ ਅਤੇ ਪਾਣੀ ਦੇ ਕਟੋਰੇ ਵੰਡ ਕੇ ਉਹਨਾ ਨੂੰ ਸਕੂਲ ਵਿੱਚ ਵੱਖ ਵੱਖ ਥਾਵਾਂ ਤੇ ਲਗਾਉਣ ਲਈ ਪ੍ਰੇਰਦਿਆਂ ਬੱਚਿਆ ਨੂੰ ਵਾਤਾਵਰਣ ਤੇ ਪੰਛੀਆ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ।। ਇਸ ਮੌਕੇ ਯੋਗਿਤਾ ਜੋਸ਼ੀ ਨੇ ਕਿਹਾ ਵਾਤਾਵਰਣ ਦੇ ਸਮਤੋਲ ਲਈ ਪੰਛੀ ਬਹੁਤ ਸਹਾਈ ਹਨ ਜਿਸ ਲਈ ਆਉਣ ਵਾਲੀਆਂ ਛੁੱਟੀਆਂ ਦੌਰਾਨ ਗਰਮੀ ਤੋਂ ਪੰਛੀਆ ਲਈ ਆਲਣੇ ਆਦਿ ਟੰਗ ਕੇ ਉਹਨਾਂ ਲਈ ਪਾਣੀ ਦੇ ਕਟੋਰੇ ਆਦਿ ਭਰ ਕੇ ਆਪਣੇ ਘਰਾਂ, ਕੋਠਿਆਂ ਤੇ ਰੱਖੇ ਜਾਣ। ਇਸ ਮੌਕੇ ਬਰਨਾਲਾ ਤੋਂ ਪੰਛੀਆਂ ਦੀ ਸੰਭਾਲ ਲਈ ਜਾਗਰੂਕਤਾ ਮੁਹਿੰਮ ਚਲਾ ਰਹੀ ਸੰਸਥਾ ਦੇ ਆਗੂ ਸ਼੍ਰੀ ਰੋਹਿਤ ਕੁਮਾਰ ਨੇ ਦੱਸਿਆ ਕਿ ਸਮਾਜ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਬਲਜੀਤ ਕੜਵਲ ਸਾਡੀ ਸੰਸਥਾ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਮਾਨਸਾ ਜਿਲੇ ਵਿੱਚ ਬੜੀ ਹੀ ਮਿਹਨਤ ਨਾਲ ਚਲਾ ਰਹੇ ਹਨ । ਇਹਨਾਂ ਦੇ ਯਤਨਾਂ ਸਦਕਾ ਮਾਨਸਾ ਦੀਆਂ ਸੰਸਥਾਵਾਂ ਵਲੋਂ ਸਾਂਝੀਆਂ ਥਾਵਾਂ ਤੇ ਆਲਣੇ ਲਗਾਏ ਜਾ ਰਹੇ ਹਨ। ਭੈਣੀਬਾਘਾ ਸਕੂਲ ਵਿਖੇ ਐਨਐਸਐਸ ਯੂਨਿਟ ਦੇ ਵਿਦਿਆਰਥੀਆਂ ਨੇ ਸ਼੍ਰੀ ਸਤਨਰਾਇਣ, ਸ਼੍ਰੀ ਜਗਮੀਤ ਸਿੰਘ ਅਤੇ ਸ਼੍ਰੀ ਨਵਦੀਪ ਸ਼ਰਮਾ ਦੀ ਅਗਵਾਈ ਵਿੱਚ ਇਹ ਸਾਰੇ ਆਲ੍ਹਣੇ ਲਾਏ। ਇਸ ਮੌਕੇ ਸ੍ਰੀਮਤੀ ਗੀਤਾ ਰਾਣੀ ਵੱਲੋਂ ਨਿਰਦੇਸ਼ਿਤ ਮਾਈਮ ਵੀ ਪੇਸ਼ ਕੀਤੀ ਗਈ। ਇਸ ਮੌਕੇ ਬਲਜੀਤ ਕੜਵਲ,ਸੰਜੀਵ ਕੇ ਐਸ, ਸ਼੍ਰੀਮਤੀ ਮੀਨਾ ਕੁਮਾਰੀ, ਸ੍ਰੀ ਬਿਪਨ ਨਾਲ, ਸ੍ਰੀ ਸੁਖਵਿੰਦਰ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ, ਐਨ.ਐਸ.ਐਸ.ਯੂਨਿਟ ਤੇ ਬੱਚੇ ਹਾਜਰ ਸਨ।