ਮਾਨਸਾ, 26 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧਰਾਮ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ ਨੇ ਸ.ਸ.ਸ.ਸ. ਨੰਗਲ ਕਲਾਂ ਦੀ 12ਵੀਂ ਜਮਾਤ ਵਿੱਚੋਂ ਪੰਜਾਬ ਭਰ ਵਿੱਚੋਂ 10ਵਾਂ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਹੁਸਨਜੋਤ ਕੌਰ ਨੂੰ ਅਤੇ ਦਸਵੀਂ ਜਮਾਤ ’ਚ ਤੀਜਾ ਸਥਾਨ ਹਾਸਲ ਕਰਨ ਵਾਲੀ ਹੋਣਹਾਰ ਵਿਦਿਆਰਥਣ ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਮੰਢਾਲੀ ਦਾ ਸਕੂਲ ਵਿੱਚ ਜਾ ਕੇ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਐਮ ਐਲ ਏ ਪਿ੍ਰੰਸੀਪਲ ਬੁੱਧ ਰਾਮ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਚਰਨਜੀਤ ਸਿੰਘ ਅੱਕਾਵਾਲੀ ਨੇ ਦੋਵੇਂ ਵਿਦਿਆਰਥਣਾਂ ਦੇ ਮਾਪਿਆ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੋਵੇਂ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸੇ ਸੋਚ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਮਾਨਸਾ ਜ਼ਿਲ੍ਹੇ ਦੀਆ ਹੋਣਹਾਰ ਵਿਦਿਆਰਥਣਾਂ ਨੇ ਜਿੱਥੇ ਲਗਾਤਾਰ 5ਵੀਂ ਜਮਾਤ, 8ਵੀਂ ਜਮਾਤ, 10ਵੀਂ ਜਮਾਤ, ਅਤੇ 12ਵੀਂ ਜਮਾਤ ਵਿੱਚੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਸੂਬੇ ਦਾ ਅਤੇ ਪੂਰੇ ਭਾਰਤ ਦੇਸ਼ ਦਾ ਨਾਮ ਵੀ ਚਮਕਾਇਆ ਹੈ ।
ਵਿਧਾਇਕ ਅਤੇ ਚੇਅਰਮੈਨ ਨੇ ਕਿਹਾ ਪਹਿਲੀਆ ਪੁਜੀਸਨਾ ਹਾਸਲ ਕਰਨ ਵਾਲਿਆ ਵਿਦਿਆਰਥਣਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਵੱਲੋ 51 ਹਜਾਰ ਦੀ ਨਗਦ ਰਾਸੀ ਨਾਲ ਜਲਦ ਸਨਮਾਨਿਤ ਕੀਤਾ ਜਾਵੇਗਾ।