*ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀ ਜਮਾਤ ਦੇ ਨਤੀਜੇ ਐਲਾਨੇ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ*

0
46

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਮਈ (ਸਾਰਾ ਯਹਾਂ/  ਮੁੱਖ ਸੰਪਾਦਕ)  :ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12 ਵੀ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ।  ਐਲਾਨੇ ਗਏ ਨਤੀਜਿਆਂ ਅਨੁਸਾਰ ਪਹਿਲੇ ਤਿੰਨ ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ। 
ਹਿਊਮੈਨਟੀਜ ਗਰੁੱਪ ਵਿਚ ਪਹਿਲਾਂ ਸਥਾਨ  ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਹਾਸਲ ਕੀਤਾ ਹੈ ਉਸਨੇ 500 ਵਿਚੋਂ 500 ਨੰਬਰ ਹਾਸਲ ਕੀਤੇ ਹਨ। ਇਸੇ ਤਰ੍ਹਾਂ ਐਮ.ਐਸ.ਡੀ.ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਸ਼ਰੇਆ ਸਿੰਗਲਾ ਨੇ 498 ਨੰਬਰ ਹਾਸਲ ਕਰ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ।
ਲੁਧਿਆਣਾ ਦੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਐਚ.ਐਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਨੇ 497 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਬੋਰਡ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਸਾਇੰਸ  98.68 , ਕਾਮਰਸ 98.30 ਫੀਸਦ, ਹਿਊਮੈਨਿਟੀ 90.62 ਅਤੇ ਵੋਕੇਸ਼ਨਲ ਦਾ  ਦਾ ਨਤੀਜਾ 84.66 ਫੀਸਦੀ  ਰਿਹਾ। ਇਸ ਸਾਲ 6.25 ਫੀਸਦੀ ਕੰਪਾਰਟਮੈਂਟ ਆਈਆਂ ਹਨ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਾਰ  296709  ਵਿਦਿਆਰਥੀ ਪੇਪਰਾਂ ਵਿੱਚ ਬੈਠੇ ਸਨ , ਜਿਨਾਂ ਵਿਚੋਂ 274378 ਵਿਦਿਆਰਥੀ ਪਾਸ ਹੋਏ ਹਨ ਜਦਕਿ 3637 ਵਿਦਿਆਰਥੀ ਫੇਲ ਹੋਏ ਹਨ। ਇਸ ਤੋਂ ਇਲਾਵਾ 18569 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਅਤੇ 125 ਵਿਦਿਅਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਲੜਕੀਆਂ ਦੀ ਪਾਸ ਫੀਸਦ 95.14 ਫੀਸਦੀ ਰਹੀ ਅਤੇ ਲੜਕਿਆਂ ਦੀ ਪਾਸ ਫੀਸਦ 90.25 ਰਹੀ ਹੈ। ਸ਼ਹਿਰੀ ਖੇਤਰਾਂ ਵਿ ਚ ਪਾਸ ਫੀਸਦ  92.90 , ਪੇਂਡੂ ਖੇਤਰਾਂ ਵਿਚ 92.17 , ਸਰਕਾਰੀ ਸਕੂਲਾਂ ਵਿੱਚ 91.86 , ਨਿੱਜੀ ਸਕੂਲਾਂ ਦੀ ਪਾਸ ਫੀਸਦ 94.77 ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਪਾਸ ਫੀਸਦ 91.03 ਫੀਸਦੀ ਰਹੀ।
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ,ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਵਧੀਆਂ ਨਤੀਜਿਆਂ ਲਈ ਵਧਾਈ ਦਿੱਤੀ ਹੈ।
————

LEAVE A REPLY

Please enter your comment!
Please enter your name here