ਮਾਨਸਾ, 16 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਆਦੇਸ਼ਾਂ ’ਤੇ ਕੌਮੀ ਡੇਂਗੂ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਮਨਾਇਆ ਗਿਆ।
ਸਹਾਇਕ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਸਕੂਲ ਵਿਦਿਆਰਥੀਅਆਂ ਨੂੰ ਡੇਂਗੂ ਦੇ ਫੈਲਣ ਅਤੇ ਬਚਾਅ ਬਾਰੇ ਜਾਣੂ ਕਰਵਾਇਆ। ਜ਼ਿਲ੍ਹਾ ਐਪੀਡੀਮਾਲੋਜਿਸਟ, ਡਾ. ਰੁਪਾਲੀ ਨੇ ਦੱਸਿਆ ਕਿ ਕੌਮੀ ਡੇਂਗੂ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾ ਹੈ। ਡੇਂਗੂ ਬੁਖਾਰ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਦਿਨ ਦੀ ਰੌਸ਼ਨੀ ਵੇਲੇ ਕੱਟਦਾ ਹੈ, ਬਰਸਾਤੀ ਮੌਸਮ ਸ਼ੁਰੂ ਹੋਣ ਮੌਕੇ ਡੇਂਗੂ ਬੁਖਾਰ ਦਾ ਫੈਲਾਅ ਵਧ ਜਾਂਦਾ ਹੈ ਖਾਸ ਕਰ ਜੁਲਾਈ ਤੋਂ ਸਤੰਬਰ ਤਕ, ਸਾਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਚ ਘਰਾਂ ਦੀਆਂ ਛੱਤਾਂ ਅਤੇ ਆਲੇ ਦੁਆਲੇ ਜਿਵੇਂ ਕਿ ਘਰਾਂ ਵਿੱਚ ਛੱਤਾਂ ’ਤੇ ਪਏ ਟਾਇਰ, ਗਮਲੇ, ਟੁੱਟੇ ਬਰਤਨ, ਘੜੇ ਅਤੇ ਫਰਿੱਜ ਦੀ ਟਰੇਅ ਆਦਿ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।।
ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਨੇ ਹਰ ਸੁੱਕਰਵਾਰ ਹਰ ਹਫਤੇ ਕੂਲਰਾਂ ਦਾ ਪਾਣੀ ਬਦਲਣ ਦੀ ਸਲਾਹ ਦਿਤੀ। ਸ਼੍ਰੀ ਗੁਰਜੰਟ ਸਿੰਘ, ਸਹਾਇਕ ਮਲੇਰੀਆ ਅਫ਼ਸਰ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੱਛਰ ਤੋਂ ਬਚਣ ਲਈ ਐਂਟੀ ਮਾਸਕਿਟੋ ਕਰੀਮ ਅਤੇ ਮੱਛਰਦਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਨਾਲੀਆਂ ਅਤੇ ਟੋਭਿਆਂ ਵਿੱਚ ਖੜ੍ਹੇ ਪਾਣੀ ਤੇ ਕਾਲਾ ਤੇਲ ਛਿੜਕਣਾ ਚਾਹੀਦਾ ਹੈ। ਡੇਂਗੂ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪਿੰਡਾਂ ਵਿੱਚ ਟੋਭਿਆਂ ’ਚ ਗੰਬੂਜੀਆਂ ਮੱਛੀਆਂ ਛੱਡੀਆਂ ਜਾਂਦੀਆਂ ਹਨ ਜੋ ਕਿ ਇਸ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ ਤਾਂ ਕਿ ਮੱਛਰ ਪੈਦਾ ਹੀ ਨਾ ਹੋਵੇ। ਇਸ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਲੋੜ ਹੈ। ਕੇਵਲ ਸਿੰਘ ਸਹਾਇਕ ਮਲੇਰੀਆ ਅਫਸਰ ਨੇ ਕਿਹਾ ਸਰਕਾਰੀ ਹਸਪਤਾਲ ਵਿਚ ਡੇਂਗੂ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ।
ਇਸ ਮੌਕੇ ਸ਼੍ਰੀਮਤੀ ਕੰਵਲਜੀਤ ਕੌਰ ਪਿ੍ਰੰਸੀਪਲ ਦੁਆਰਾ ਪੇਂਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਗੁਰਮੀਤ ਗੋਰਬ ,ਅਨਮੋਲਪ੍ਰੀਤ ਸਿੰਘ, ਅਤੇ ਹਰਮਨਦੀਪ ਸਿੰਘ ਨੂੰ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਇਨਾਮ ਦੇ ਕੇ ਸਨਮਾਨਿਤ ਕੀਤਾ ,ਲੈਕਚਰਾਰ ਜਸਵਿੰਦਰ ਸਿੰਘ, ਗੁਰਿੰਦਰਜੀਤ ,ਕਿ੍ਰਸ਼ਨ ਕੁਮਾਰ ,ਸਮੂਹ ਸਕੂੂਲ ਅਧਿਆਪਕ ਅਤੇ ਸਕੂਲ ਕਮੇਟੀ ਮੈਂਬਰ ਹਾਜਰ ਸਨ ।ਜ਼ਿਲ੍ਹੇ ਵਿੱਚ ਪੀ.ਐਚ.ਸੀ,.ਸੀ.ਐਚ.ਸੀ.ਸਬ ਸੈਂਟਰ ਅਤੇ ਪਿੰਡ ਪੱਧਰ ਤੇ ਕੈਂਪ ਲਗਾ ਕੇ ਸੀਨੀਅਰ ਮੈਡੀਕਲ ਅਫਸਰਾਂ, ਪ੍ਰੋਗਰਾਮ ਅਫਸਰ, ਮਲਟੀਪਰਪਜ਼ ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਵੱਖ ਵੱਖ ਥਾਈਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ।