ਮਾਨਸਾ, 15 ਮਈ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ): “ਨਸ਼ਾ ਨਹੀਂ , ਰੁਜ਼ਗਾਰ “ਮੁਹਿੰਮ ਤਹਿਤ ਅੱਜ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਕੈਮਿਸਟਾਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਭ੍ਰਿਸ਼ਟ ਡਰੱਗ ਇੰਸਪੈਕਟਰ ਦਾ ਪੁਤਲਾ ਸਿਵਲ ਹਸਪਤਾਲ ਵਿਖੇ ਡਰੱਗ ਇੰਸਪੈਕਟਰ ਦੇ ਦਫ਼ਤਰ ਸਾਹਮਣੇ ਫੂਕਿਆ ਗਿਆ। ਇਸ ਮੌਕੇ ਹੋਏ ਇੱਕਠ ਨੂੰ ਲਿਬਰੇਸ਼ਨ, ਪੰਜਾਬ ਕਿਸਾਨ ਯੂਨੀਅਨ ਮਜ਼ਦੂਰ ਮੁਕਤੀ ਮੋਰਚਾ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਸੰਬੋਧਨ ਕੀਤਾ ਗਿਆ
ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਰਾਣਾ , ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਇਸ ਡਰੱਗ ਇੰਸਪੈਕਟਰ ਵੱਲੋਂ ਆਪਣੀ ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕਰਵਾਈ ਜਾਵੇ ਤਾ ਹੀ ਇਸ ਮੌਤ ਦੇ ਸੌਦਾਗਰਾ ਵੱਲੋਂ ਇਸ ਕਾਲੇ ਕਾਰੋਬਾਰ ਤੋਂ ਇੱਕਠੀ ਕੀਤੀ ਕਾਲੀ ਕਮਾਈ ਲੋਕਾਂ ਦੇ ਸਾਹਮਣੇ ਆ ਸਕੇ।
ਆਗੂਆਂ ਨੇ ਕਿਹਾ ਪੰਜਾਬ ਵਿੱਚ ਰਾਜਨੀਤਕ ਆਗੂਆਂ ਭ੍ਰਿਸ਼ਟ ਅਫਸਰਸ਼ਾਹੀ, ਪੁਲਿਸ ਤੇ ਨਸ਼ੇ ਦੇ ਦੇ ਕਾਲੇ ਕਾਰੋਬਾਰੀਆਂ ਦਾ ਮਜ਼ਬੂਤ ਗਠਜੋੜ ਬਣਿਆਂ ਹੋਇਆ ਹੈ। ਨਸ਼ੇ ਦੇ ਇਨ੍ਹਾਂ ਸੁਦਾਗਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ ਹੈ ਤੇ ਪੰਜਾਬ ਵਿੱਚ ਕੋਈ ਵੀ ਘਰ ਨਹੀਂ ਹੋਣਾ ਜ਼ੋ ਨਸ਼ੇ ਤੋਂ ਦੁਖੀ ਨਾਂ ਹੋਵੇ ਅਤੇ ਵੱਡੀ ਪੱਧਰ ਪਿੰਡਾਂ ਅਤੇ ਸ਼ਹਿਰਾਂ ਵਿਚ ਨਸ਼ੇ ਦੀ ਗਲਤਾਨ ਨੇ ਘਰ ਵਿਹਲੇ ਕਰ ਦਿੱਤੇ ਆਗੂਆਂ ਨੇ ਕਿਹਾ ਪੰਜਾਬ ਵਿੱਚ ਹਰ ਵਾਰ ਨਸ਼ੇ ਨੂੰ ਖਤਮ ਕਰਨ ਤੇ ਸਰਕਾਰਾਂ ਬਣੀਆਂ ਪਰ ਫਿਰ ਵੀ ਨਸ਼ੇ ਤੇ ਕੋਈ ਰੋਕ ਨਹੀਂ ਲੱਗੀ ਅਤੇ ਹੁਣ ਵੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਪੰਜਾਬ ਚੋਂ ਨਸਾਂ ਖਤਮ ਕਰਨ ਤੇ ਸਰਕਾਰ ਬਣਾਈ ਪਰ ਫਿਰ ਵੀ ਭਗਵੰਤ ਮਾਨ ਸਰਕਾਰ ਤੋਂ ਨਸ਼ੇ ਤੇ ਰੋਕ ਨਹੀਂ ਲੱਗੀ ਅਤੇ ਨਸ਼ਾ ਪੰਜਾਬ ਵਿੱਚ ਵੱਧ ਵਿਕਣ ਲੱਗ ਗਿਆ ਅਤੇ ਨਸ਼ੇ ਦੇ ਕਾਲੇ ਕਾਰੋਬਾਰੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋਏ, ਨਸ਼ੇ ਦੇ ਜਾਲ ਨੇ ਹੁਣ ਕਾਲਿਜਾਂ ਸਕੂਲਾਂ ਵਿਚ ਪੜ੍ਹਦੀਆਂ ਕੁੜੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਗਿਆ ਹੈ । ਆਗੂਆਂ ਨੇ ਕਿਹਾ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਕਿ ਇਸ ਮੁਹਿੰਮ ਨੂੰ ਪਿੰਡਾਂ ਸ਼ਹਿਰਾਂ ਦੇ ਵਾਰਡਾਂ ਅੰਦਰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕਮੇਟੀਆਂ ਕਾਇਮ ਕੀਤੀਆਂ ਜਾਣਗੀਆਂ।
ਇਸ ਮੌਕੇ ਲਿਬਰੇਸ਼ਨ ਦੇ ਤਹਿਸੀਲ ਸੱਕਤਰ ਕਾਮਰੇਡ ਗੁਰਸੇਵਕ ਮਾਨ, ਨੌਜਵਾਨ ਆਗੂ ਪਰਮਿੰਦਰ ਝੋਟਾ, ਬਲਵੀਰ ਗੁਲੂ , ਸਮਾਜ ਸੇਵੀ ਨਿਰਮਲ ਮੌਜੀਆ, ਮਜ਼ਦੂਰ ਮੁਕਤੀ ਮੋਰਚਾ ਦੀ ਆਗੂ ਕ੍ਰਿਸ਼ਨਾ ਕੌਰ, ਲਿਬਰੇਸ਼ਨ ਦੇ ਸ਼ਹਿਰੀ ਸੱਕਤਰ ਸੁਰਿੰਦਰ ਸ਼ਰਮਾਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਚਰਨ ਦਾਨੇਵਾਲੀਆ, ਮੱਖਣ ਸਿੰਘ ਮਾਨਸਾ ਗੁਰਪ੍ਰੀਤ ਗੋਗੀ ਸੱਦਾ ਸਿੰਘ ਵਾਲਾ, ਮਨਜੀਤ ਮਾਨਸਾ, ਸੰਦੀਪ ਰਿੱਕੀ ਮੇਜ਼ਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ