(ਸਾਰਾ ਯਹਾਂ/ ਮੁੱਖ ਸੰਪਾਦਕ) : ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ‘ਕੌਮਾਤਰੀ ਮਾਂ ਦਿਵਸ’ ਨਵਜੰਮੇ ਬੱਚਿਆਂ ਦੀਆਂ ਮਾਵਾਂ ਨਾਲ ਰਲ ਕੇ ਮਨਾਇਆ ਗਿਆ। ਇਸ ਮੌਕੇ ਪ੍ਰੀਸ਼ਦ ਵੱਲੋਂ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਫਲ, ਦੁੱਧ ਅਤੇ ਮੁਰੱਬੇ ਦੇ ਪੈਕਟ ਵੰਡੇ ਗਏ। ਇਸ ਮੌਕੇ ਸਟੇਟ ਮਹਿਲਾ ਪ੍ਰਮੁੱਖ ਸ਼੍ਰੀਮਤੀ ਅਰਸ਼ੀ ਬਾਂਸਲ ਅਤੇ ਬਰਾਂਚ ਮਹਿਲਾ ਸੰਯੋਜਕਾ ਸ਼੍ਰੀਮਤੀ ਸੰਤੋਸ਼ ਭਾਟੀਆ ਨੇ ਮਾਂ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਮਾਂ ਰੱਬ ਦਾ ਦੂਸਰਾ ਰੂਪ ਤੇ ਤਿਆਗ ਦੀ ਮੂਰਤ ਹੈ। ਮਾਂ ਨੇ ਸਾਨੂੰ ਜਨਮ ਦਿੱਤਾ ਅਤੇ ਨਿਰਸਵਾਰਥ ਹੋ ਕੇ ਸਾਡਾ ਪਾਲਣ ਪੋਸ਼ਣ ਕੀਤਾ। ਇਸ ਮੌਕੇ ਬੋਲਦਿਆ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਹਰ ਔਖੀ ਘੜੀ ‘ਚ ਮਾਂ ਦਾ ਸਾਥ ਪਰਮਾਤਮਾ ਵੱਲੋਂ ਬਾਂਹ ਫੜਨ ਵਾਂਗ ਹੁੰਦਾ ਹੈ ਅਤੇ ਇਹ ਮਾਂ ਹੀ ਹੈ ਜੋ ਆਪਣੀ ਔਲਾਦ ਦੇ ਖੁਸ਼ ਹੋਣ ‘ਤੇ ਹੱਸਦੀ ਹੈ ਤੇ ਦੁੱਖੀ ਹੋਣ ‘ਤੇ ਅੱਖਾਂ ਭਰਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਪ੍ਰੀਸ਼ਦ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਪ੍ਰਾਜੈਕਟ ਲਗਾਤਾਰ ਲਗਾਏ ਜਾਂਦੇ ਰਹਿਣਗੇ। ਇਸ ਮੌਕੇ ਬਾਕੀ ਮੈੰਬਰਾਂ ਵੱਲੋਂ ਵੀ ਮਾਂ ਦਿਵਸ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਹਸਪਤਾਲ ਦੇ ਡਾ. ਰਸ਼ਮੀ, ਪ੍ਰੀਸ਼ਦ੍ ਦੇ ਪ੍ਰਧਾਨ ਡਾ. ਵਿਨੋਦ ਮਿੱਤਲ , ਸੈਕਟਰੀ ਅਰੁਣ ਗੁਪਤਾ, ਸਟੇਟ ਮਹਿਲਾ ਪ੍ਰਮੁੱਖ ਸ਼੍ਰੀਮਤੀ ਅਰਸ਼ੀ ਬਾਂਸਲ, ਬਰਾਂਚ ਮਹਿਲਾ ਪ੍ਰਮੁੱਖ ਸ਼੍ਰੀਮਤੀ ਸੰਤੋਸ਼ ਭਾਟੀਆ, ਮੈਂਬਰ ਸ਼੍ਰੀ ਜੀ. ਡੀ. ਭਾਟੀਆ, ਸ਼੍ਰੀਮਤੀ ਮੀਨਾਕਸ਼ੀ ਜਿੰਦਲ, ਸ਼੍ਰੀਮਤੀ ਰੀਤੂ ਗਰਗ, ਸ਼੍ਰੀਮਤੀ ਸਿਮੀ ਗਰਗ, ਸ਼੍ਰੀ ਵਿਨੋਦ ਗੋਇਲ, ਸ਼੍ਰੀ ਮੱਖਣ ਜਿੰਦਲ, ਸ਼੍ਰੀ ਸੁਰਿੰਦਰ ਮਿੱਤਲ ਹਾਜ਼ਰ ਸਨ।