*ਫਿਰ ਪੁਲਿਸ ਨੇ ਵੱਡੀ ਤਦਾਦ ਚ ਕੱਟੇ ਵਹੀਕਲਾਂ ਦੇ ਚਲਾਨ*

0
219

ਬੁਢਲਾਡਾ 10 ਮਈ (ਸਾਰਾ ਯਹਾਂ/  ਮਹਿਤਾ ਅਮਨ) :ਸ਼ਹਿਰ ਅੰਦਰ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਟ੍ਰੇਫਿਕ ਪੁਲਿਸ ਵੱਲੋਂ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਜਿਲ੍ਹਾ ਅੰਦਰ ਐਸ.ਐਸ.ਪੀ. ਡਾ. ਨਾਨਕ ਸਿੰਘ ਯੋਗ ਅਗਵਾਈ ਹੇਠ ਟ੍ਰੇਫਿਕ ਪੁਲਿਸ ਦੇ ਜਿਲ੍ਹਾ ਇੰਚਾਰਜ ਅਫਜਲ ਮੁਹੰਮਦ ਦੇ ਦਿਸ਼ਾ ਨਿਰਦੇਸ ਬਿਨ੍ਹਾਂ ਨੰਬਰ ਪਲੇਟ, ਬਗੈਰ ਕਾਗਜਾਂ ਤੋਂ ਘੁੰਮ ਰਹੇ ਇੱਕ ਦਰਜਨ ਦੇ ਕਰੀਬ ਵਹੀਕਲਾਂ ਨੂੰ ਬੰਦ ਕਰਕੇ ਵੱਡੀ ਤਦਾਦ ਵਿੱਚ ਚਲਾਨ ਕੱਟੇ ਗਏ ਹਨ। ਇਸ ਮੌਕੇ ਤੇ ਟ੍ਰੇਫਿਕ ਇੰਚਾਰਜ ਸੇਵਕ ਸਿੰਘ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਦੇ ਦਸਤਾਵੇਜ ਪੂਰੇ ਰੱਖਣ ਜਿਸ ਨਾਲ ਉਨ੍ਹਾਂ ਨੂੰ ਹੀ ਕਈ ਸਮੱਸਿਆਵਾਂ ਤੋਂ ਛੁਟਕਾਰਾਂ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਵਹੀਕਲ ਦੇ ਦਸਤਾਵੇਜ ਪੂਰੇ ਰੱਖਣ ਦਾ ਮੁੱਖ ਮਕਸਦ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਬੂ ਕਰਨਾ ਹੈ। ਉਹ ਨਿਰਧੜਕ ਕੇ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਹਨ। ਜਿਸ ਕਾਰਨ ਅੱਜ ਸਥਾਨਕ ਸ਼ਹਿਰ ਦੇ ਆਈ.ਟੀ.ਆਈ. ਬੱਸ ਸਟੈਂਡ ਰੋਡ, ਰੇਲਵੇ ਰੋਡ ਵਿਖੇ ਚੈਕਿੰਗ ਕਰਦਿਆਂ ਚਲਾਨ ਕੱਟੇ ਗਏ। ਇਸ ਮੌਕੇ ਤੇ  ਐਸ ਐਚ ਓ ਸਿਟੀ ਸੁਖਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਵਹੀਕਲਾਂ ਦੇ ਕਾਗਜ, ਆਰ.ਸੀ, ਲਾਇਸੰਸ ਆਦਿ ਜਰੂਰੀ ਦਸਤਾਵੇਜਾਂ ਦਾ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਨੰਬਰਾਂ ਕਾਗਜਾਂ ਤੋਂ ਘੁੰਮ ਰਹੇ ਵਹੀਕਲਾਂ ਨੂੰ ਕਾਬੂ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲੇ ਲੋਕ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here