*ਈਕੋ ਵੀਲਰਜ ਸਾਈਕਲ ਗਰੁੱਪ ਨੇ ਹਰਿਆਣਾ ਦੇ ਪਿੰਡ ਪਿੱਲਛੀਆ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਕੀਤੇ ਦਰਸ਼ਨ*

0
28

ਮਾਨਸਾ 30-04-2023 (ਸਾਰਾ ਯਹਾਂ/  ਮੁੱਖ ਸੰਪਾਦਕ)  : ਈਕੋ ਵੀਲਰਜ ਸਾਈਕਲ ਗਰੁੱਪ ਵੱਲੋਂ ਅੱਜ ਦਸਵੀਂ ਦੇ ਪਵਿੱਤਰ ਦਿਹਾੜੇ ਤੇ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਲੱਗਭਗ 70 ਕਿਲੋਮੀਟਰ ਦੀ ਸਾਈਕਲ ਰਾਇਡ ਲਗਾ ਕੇ ਹਰਿਆਣਾ ਦੇ ਪਿੰਡ ਪਿੱਲਛੀਆ ਪਹੁੰਚ ਕੇ ਇਤਿਹਾਸਕ ਗੁਰਦੁਵਾਰਾ ਸ਼ਹੀਦਾਂਸਰ ਸਾਹਿਬ ਦੇ ਦਰਸ਼ਨ ਕੀਤੇ ਗਏ। ਇਸ ਰਾਇਡ ਵਿੱਚ ਗਰੁੱਪ ਦੇ 35 ਦੇ ਕਰੀਬ ਸਾਈਕਲਿਸਟਾਂ ਨੇ ਹਿੱਸਾ ਲਿਆ। ਪਿੰਡ ਪਹੁੰਚਣ ਤੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਸਾਬਕਾ ਸਰਪੰਚ ਜੁਗਰਾਜ ਸਿੰਘ, ਰਿਟਾ: ਪ੍ਰਿੰਸੀਪਲ ਸੁਰਜੀਤ ਸਿੰਘ, ਖਜਾਨਚੀ ਦਲੀਪ ਸਿੰਘ ਸਮੇਤ ਪੂਰੀ ਗੁਰਦੁਆਰਾ ਕਮੇਟੀ ਵੱਲੋੰ ਸਤਿਕਾਰ ਕਰਦੇ ਹੋਏ ਗਰੁੱਪ ਦੇ ਆਹੁਦੇਦਾਰਾਂ ਅਤੇ ਸੀਨੀਅਰਜ਼ ਦੇ ਗਲਾਂ ਵਿੱਚ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਗਰੁੱਪ ਦੇ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਇਸ ਮੌਕੇ ਬੋਲਦਿਆਂ ਦੱਸਿਆ ਗਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਹਰ ਵਿਅਕਤੀ ਆਪਣੀ ਕਬੀਲਦਾਰੀ ਵਿੱਚ ਦਿਨ-ਰਾਤ ਵਿਅਸਤ ਹੋਣ ਕਾਰਨ ਆਪਣੀ ਸਿਹਤ ਦਾ ਖਿਆਲ ਨਹੀ ਰੱਖ ਪਾਉਦਾ, ਜਿਸ ਕਾਰਨ ਉਹ ਤਨਾਅ ਵਿੱਚ ਚਲਾ ਜਾਂਦਾ ਹੈ ਤੇ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਜ ਇੱਕ ਘੰਟਾ ਸਾਇਕਲਿੰਗ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਸਰੀਰ ਸਵੱਸਥ ਰਹੇ ਤੇ ਬਿਮਾਰੀਆਂ ਤੋਂ ਬਚਿਆ ਰਹੇ। ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਗੁਰਦੁਵਾਰਾ ਕਮੇਟੀ ਅਤੇ ਨਗਰ ਪੰਚਾਇਤ ਵੱਲੋਂ ਦਿੱਤੇ ਸਨਮਾਨ ਲਈ ਗਰੁੱਪ ਵੱਲੋੰ ਧੰਨਵਾਦ ਕਰਦੇ ਹੋਏ ਦੱਸਿਆ ਕਿ ਈਕੋ ਵੀਲਰਜ ਗਰੁੱਪ ਹਰ ਹਫ਼ਤੇ ਅਲੱਗ ਅਲੱਗ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਰਾਇਡਾ ਲਗਾਉਦਾ ਹੈ। ਜਿਸ ਨਾਲ ਦੋ ਕੰਮ ਹੋ ਜਾਂਦੇ ਹਨ, ਇੱਕ ਸਰੀਰਕ ਤੰਦਰੁਸਤੀ ਲਈ ਸਾਈਕਲਿੰਗ ਹੋ ਜਾਂਦੀ ਹੈ ਅਤੇ ਦੂਸਰਾ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ। ਇਸ ਮੌਕੇ ਗੁਰੂਘਰ ਕਮੇਟੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਨਾਲ ਦਰਸ਼ਨ ਕਰਨ ਆਏ ਬੱਚਿਆਂ ਨੇ ਗਰੁੱਪ ਨਾਲ ਆਪਣੀਆ ਯਾਦਗਾਰੀ ਫੋਟੋਆ ਵੀ ਕਰਵਾਈਆ

LEAVE A REPLY

Please enter your comment!
Please enter your name here