*ਮਾਨਵ ਏਕਤਾ ਦਿਵਸ ਦੇ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ 272 ਕੈਂਪਾਂ ਵਿੱਚ ਹੋਇਆ ਖੂਨਦਾਨ ਮਹਾਂਦਾਨ ਤੇ ਵਿਸ਼ਾਲ ਸਤਿਸੰਗ ਸਮਾਰੋਹ*

0
207

ਮਾਨਸਾ 25 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸੰਤ ਨਿਰੰਕਾਰੀ ਮੰਡਲ ਬ੍ਰਾਂਚ ਮਾਨਸਾ ਦੇ ਸੰਜੋਜਕ ਮਹਾਤਮਾ ਦਲੀਪ ਕੁਮਾਰ ਰਵੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਸਾਡਾ ਜੀਵਨ, ਅਜਿਹੀ ਹੀ ਭਾਵਨਾ ਨਾਲ ਯੁਕਤ ਜੀਵਨ ਅਸੀਂ ਸਾਰਿਆਂ ਨੇ ਜੀਵਨ ਬਤੀਤ ਕਰਨਾ ਹੈ। ਉਪਰੋਕਤ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ‘ਮਾਨਵ ਏਕਤਾ ਦਿਵਸ’ ਮੌਕੇ ਸਮਾਲਖਾ ਅਤੇ ਬਾਕੀ 272 ਸਥਾਨਾਂ ਤੇ ਆਯੋਜਿਤ ਹੋਏ ਖੂਨਦਾਨ ਕੈਂਪਾਂ ਨੂੰ ਸਾਮੂਹਕ ਰੂਪ ਨਾਲ ਆਪਣਾ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਵਿਅਕਤ ਕੀਤੇ । ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦੇਣਾ ਹੈ। ਇਸਦੇ ਇਲਾਵਾ ਸਤਿਗੁਰੂ ਮਾਤਾ ਜੀ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਅਹਿਮ ਸਿੱਖਿਆਵਾਂ ਦਾ ਵੀ ਜ਼ਿਕਰ ਕੀਤਾ ਕਿ ਖੂਨਦਾਨ ਦੇ ਮਾਧਿਅਮ ਦੁਆਰਾ ਮਾਨਵਤਾ ਦੀ ਸੇਵਾ ਵਿੱਚ ਅਸੀਂ ਆਪਣਾ ਵਡਮੁੱਲਾ ਯੋਗਦਾਨ ਦੇਕੇ ਕਿਸੇ ਦੀ ਜਾਨ ਬਚਾ ਸਕਦੇ ਹਾਂ। ਜੇਕਰ ਅਸੀਂ ਸਰੀਰ ਰੂਪ ਵਿੱਚ ਆਪਣੀਆਂ ਸੇਵਾਵਾਂ ਨੂੰ ਨਿਭਾਉਣ ਵਿੱਚ ਕਿਸੇ ਕਾਰਨ ਅਸਰਮਥ ਹਾਂ ਅਤੇ ਅਸੀਂ ਖੂਨਦਾਨ ਵੀ ਨਹੀਂ ਕਰ ਪਾ ਰਹੇ , ਤਾਂ ਵੀ ਸੇਵਾ ਦੀ ਭਾਵਨਾ ਸਵੀਕਾਰ ਯੋਗ ਹੈ। ਸਤਿਗੁਰੂ ਮਾਤਾ ਜੀ ਨੇ ਅੱਗੇ ਕਿਹਾ ਕਿ ਬਾਲ ਅਵਸਥਾ ਵਿੱਚ ਸਾਨੂੰ ਇਹ ਇੰਤਜਾਰ ਰਹਿੰਦਾ ਹੈ ਕਿ ਕਦੋਂ ਅਸੀਂ ਯੁਵਾ ਅਵਸਥਾ ਵਿੱਚ ਪਰਵੇਸ਼ ਕਰਾਗੇਂ ਅਤੇ ਮਾਨਵਤਾ ਦੀ ਸੇਵਾ , ਖੂਨਦਾਨ ਦੇ ਮਾਧਿਅਮ ਨਾਲ ਕਰ ਸਕਾਗੇਂ। ਅਜਿਹੀ ਹੀ ਸੇਵਾ ਭਾਵਨਾ ਸਾਡੇ ਸਾਰਿਆਂ ਵਿੱਚ ਬਣੀ ਰਹੇ। ਯੁਗਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਨੇ ਆਤਮਕ ਜਾਗ੍ਰਤੀ ਦੇ ਮਾਧਿਅਮ ਨਾਲ ਆਪਸੀ ਭਾਈਚਾਰੇ ਅਤੇ ਮਿਲਰਵਤਨ ਦਾ ਵਿਸ਼ਵਭਰ ਵਿੱਚ ਸੁਨੇਹਾ ਦਿੱਤਾ । ਨਾਲ ਹੀ ਸੇਵਾ ਦੇ ਪੁੰਜ, ਸਮਰਪਿਤ ਗੁਰੂ – ਭਗਤ ਚਾਚਾ ਪ੍ਰਤਾਪ ਸਿੰਘ ਜੀ ਅਤੇ ਹੋਰ ਭਗਤਾਂ ਨੂੰ ਵੀ ਇਸ ਦਿਨ ਯਾਦ ਕੀਤਾ ਜਾਂਦਾ ਹੈ। ‘ਮਾਨਵ ਏਕਤਾ ਦਿਵਸ’ ਦੇ ਮੌਕੇ ਉੱਤੇ ਹਰ ਸਾਲ ਜਿੱਥੇ ਪੂਰੇ ਭਾਰਤ ਦੇਸ਼ ਵਿੱਚ ਸਤਸੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਉਥੇ ਹੀ ਵਿਸ਼ੇਸ਼ ਖੂਨਦਾਨ ਕੈਂਪਾਂ ਦੀ ਵਿਸ਼ਾਲ ਲੜੀ ਦੀ ਸ਼ੁਰੂਆਤ ਹੁੰਦੀ ਹੈ ਜੋ ਸਾਲ ਭਰ ਲਗਾਤਾਰ ਚਲਦੀ ਰਹਿੰਦੀ ਹੈ। ਇਸ ਅਵਸਰ ਉੱਤੇ ਸੰਤ ਨਿਰੰਕਾਰੀ ਅਧਿਆਤਮਿਕ ਸਥਲ ਸਮਾਲਖਾ ਦੇ ਇਲਾਵਾ ਪੂਰੇ ਭਾਰਤ ਵਿੱਚ ਲੱਗਭੱਗ 272 ਸ਼ਹਿਰਾਂ ਵਿੱਚ ਖੂਨਦਾਨ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਲੱਗਭੱਗ 50,000 ਯੂਨਿਟ ਖੂਨ ਇਕੱਠੇ ਹੋਏ ।

ਇਸ ਵਾਰ ਦਿੱਲੀ ਵਿੱਚ ਅਯੋਜਿਤ ਹੋਏ ਖੂਨਦਾਨ ਕੈਂਪ ਵਿੱਚ ਸਤਿਗੁਰੂ ਮਾਤਾ ਜੀ ਦੇ ਜੀਵਨ ਸਾਥੀ ਸ਼੍ਰੀ ਰਮਿਤ ਚਾਨਨਾ ਜੀ ਨੇ ਖੂਨਦਾਨ ਦੇਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਅਤੇ ਸਾਰੇ ਖੂਨਦਾਨੀਆਂ ਲਈ ਪ੍ਰੇਰਨਾ ਸਰੋਤ ਬਣੇ । ਜਿਵੇਂ ਕ‌ਿ ਯਾਦ ਹੀ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾਂ ਹੀ ਮਾਨਵੀ ਮੁੱਲਾਂ ਦੀ ਰੱਖਿਆ ਹੇਤੁ ਕੀਤੀਆਂ ਗਈਆਂ ਸੇਵਾਵਾਂ ਲਈ ਪ੍ਰਸ਼ੰਸਾ ਦਾ ਪਾਤਰ ਰਿਹਾ ਹੈ ਅਤੇ ਕਈ ਰਾਜਾਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਹੈ । ਲੋਕ ਕਲਿਆਣ ਲਈ ਇਹ ਸਾਰੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਮਾਨਸਾ ਵਿਖੇ ਵਿਸ਼ਾਲ ਸਤਿਸੰਗ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਸਤਸੰਗ ਦੌਰਾਨ ਮਾਨਸਾ ਬ੍ਰਾਂਚ ਦੇ ਮੁੱਖੀ ਸ਼੍ਰੀ ਦਲੀਪ ਕੁਮਾਰ ਰਵੀ ਜੀ ਨੇ ਇਸ ਮੌਕੇ ਸੰਤ ਨਿਰੰਕਾਰੀ ਮੰਡਲ ਬ੍ਰਾਂਚ ਮਾਨਸਾ, ਦੇ ਵੱਲੋਂ ਸਾਰੇ ਹੀ ਮਹਿਮਾਨਾਂ ਅਤੇ ਦੂਰੋਂ ਨੇੜੇ ਆਇਆ ਸੰਗਤਾਂ ਅਤੇ ਸਪੈਸ਼ਲ ਧੰਨਵਾਦ ਮਹਾਤਮਾ ਟੇਕ ਸਿੰਘ ਜੀ ਬਠਿੰਡਾ ਜੀ ਦਾ ਹਾਰਦਿਕ ਸੁਆਗਤ ਕਰਦੇ ਹੋਏ ਧੰਨਵਾਦ ਕੀਤਾ ਗਿਆ ਅਤੇ ਨਿਰੰਕਾਰ ਪਰਮਾਤਮਾ ਅੱਗੇ ਸਭ ਦੇ ਭਲੇ ਦੀ ਕਾਮਨਾ ਲਈ ਅਰਦਾਸ਼ ਕੀਤੀ ਗਈ।ਇਸ ਮੌਕੇ ਤੇ ਬ੍ਰਾਂਚ ਮਾਨਸਾ ਦੇ ਸੰਯੋਜਕ ਦਲੀਪ ਕੁਮਾਰ ਰਵੀ, ਸੰਚਾਲਕ ਹਰਬੰਸ ਸਿੰਘ , ਸਿਖ਼ਸ਼ਕ ਇੰਦਰਪਾਲ ਸਿੰਘ, ਸਹਾਇਕ ਸ਼ਿਕ੍ਸ਼ਕ ਗਗਨਦੀਪ ਸਿੰਘ, ਨਰੇਸ਼ ਕੁਮਾਰ ਗਰਗ ਵਕੀਲ, ਡਾ. ਕਰਮਜੀਤ ਸਿੰਘ, ਰਘਵੀਰ ਸਿੰਘ, ਸੱਤਪਾਲ ਸਿੰਘ, ਡਾ. ਰਾਜਿੰਦਰ ਸਿੰਘ, ਸੁਰਜੀਤ ਰਾਏ, ਚਰਨਜੀਤ ਸਿੰਘ, ਹੈਪੀ, ਗੋਲੂ, ਸੌਰਵ,ਪਾਲੀ,ਸ਼ੋਬਿਤ, ਸੁਸ਼ੀਲ ਕੁਮਾਰ,ਆਸ਼ੂ, ਜੱਸੀ,ਸ਼ਿਵਜੀ, ਸੰਜੀਵ, ਹੰਸਾ, ਵਿਜੈ,ਰਾਕੇਸ ਗੀਤਕਾਰ,ਗੁਰਪਿਆਰ ਸਿੰਘ ,ਅਤੇ ਸਾਰੇ ਮਾਨਸਾ ਬ੍ਰਾਂਚ ਦੇ ਬੁਲਾਰੇ ਦੂਰੋਂ ਨੇੜੇ ਤੋਂ ਆਏ ਗੀਤਕਾਰ,ਕਵੀ ਮਹਾਤਮਾ ਤੋਂ ਇਲਾਵਾ ਮਾਨਸਾ ਬ੍ਰਾਂਚ ਦੀ ਸਮੂੱਚੀ ਸੰਗਤ ਹਾਜਰ ਸੀ।

LEAVE A REPLY

Please enter your comment!
Please enter your name here