*ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰ ਨੂੰ ਲਿਖੀ ਚਿੱਠੀ , 35000 ਕੋਵਿਡ ਡੋਜ਼ ਦੀ ਕੀਤੀ ਮੰਗ*

0
10

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰ ਨੂੰ ਚਿੱਠੀ ਲਿਖ ਕੇ 35000 ਕੋਵਿਡ-19 ਵੈਕਸੀਨ ਦੀ ਮੰਗ ਕੀਤੀ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਕੋਵਿਡ ਦੀ ਕੋਈ ਵੀ ਡੋਜ਼ ਨਹੀਂ ਹੈ। ਉਨ੍ਹਾਂ ਨੇ ਕੇਂਦਰ ਨੂੰ ਪੱਤਰ ਲਿਖ ਕੇ 35000 ਡੋਜ਼ਾਂ ਦੀ ਮੰਗ ਕੀਤੀ ਹੈ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੋਵਿਡ ਦੀ ਸਥਿਤੀ ਕੰਟਰੋਲ ‘ਚ ਹੈ। ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਬੱਸ ਇਹ ਧਿਆਨ ਰੱਖੋ ਕਿ ਜਦੋਂ ਕਿਸੇ ਵੀ ਭੀੜ ਵਾਲੀ ਥਾਂ ‘ਤੇ ਜਾਂਦੇ ਹੋ ਤਾਂ ਮਾਸਕ ਪਹਿਨੋ ਅਤੇ ਸੁਰੱਖਿਅਤ ਦੂਰੀ ਬਣਾ ਕੇ  ਰੱਖੋ। ਅਸੀਂ ਸਹੀ ਟ੍ਰੈਕ ‘ਤੇ ਕੋਵਿਡ ਟੈਸਟ ਕਰ ਰਹੇ ਹਾਂ ਅਤੇ ਇਸ ਨੂੰ ਹੋਰ ਵਧਾਇਆ ਜਾਵੇਗਾ, ਇਸ ਨੂੰ 5000 ਤੱਕ ਲੈ ਕੇ ਜਾਵਾਂਗੇ ਅਤੇ ਜੇ ਲੋੜ ਪਈ ਤਾਂ ਇਸ ਨੂੰ ਵਧਾਇਆ ਜਾਵੇਗਾ। ਪੰਜਾਬ ਵਿੱਚ ਦਵਾਈ ਅਤੇ ਆਕਸੀਜਨ ਨੂੰ ਲੈ ਕੇ ਸਾਡੀ ਤਿਆਰੀ ਹੈ ਅਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਹਰ ਪਾਸੇ ਸਥਿਤੀ ਕਾਬੂ ਵਿੱਚ ਹੈ। ਹੁਣ ਤੱਕ ਸਥਿਤੀ ਠੀਕ ਹੈ ਅਤੇ ਪੰਜਾਬ ਵਿੱਚ ਮਾਸਕ ਪਹਿਨਣ, ਵਿਆਹ-ਸ਼ਾਦੀ ਕਾਰਜਾਂ ਲਈ ਲੋਕਾਂ ਦੀ ਗਿਣਤੀ ‘ਤੇ ਪਾਬੰਦੀ ਲਗਾਉਣ ਵਰਗੀਆਂ ਕੋਈ ਪਾਬੰਦੀਆਂ ਲਗਾਉਣ ਦੀ ਲੋੜ ਨਹੀਂ ਹੈ।  ਪੰਜਾਬ ਅਤੇ ਪੂਰੇ ਦੇਸ਼ ਵਿੱਚ ਡੋਜ਼ ਖਤਮ ਹੋ ਚੁੱਕੀ ਹੈ ਕਿਉਂਕਿ ਕੰਪਨੀ ਨੇ ਹੁਣ ਇਸ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ ਪਰ ਕੁੱਝ ਲੋਕਾਂ ਨੂੰ ਬਾਹਰ ਜਾਣ ਲਈ ਇਸ ਦੀ ਜ਼ਰੂਰਤ ਹੈ, ਇਸ ਲਈ ਅਸੀਂ ਕੇਂਦਰ ਨੂੰ ਪੱਤਰ ਲਿਖ ਕੇ 35 ਹਜ਼ਾਰ ਡੋਜ਼ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੇ ਜਿਵੇਂ ਕਿਹਾ ਸੀ ਵੈਸੇ ਹੀ ਨਸ਼ੇ ਦੇ ਮਾਮਲੇ ‘ਚ ਕਾਰਵਾਈ ਕੀਤੀ ਹੈ। ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ, ਜਦੋਂ SIT ਬਣਦੀ ਹੈ ਤਾਂ ਉਸ ਦੀ ਰਿਪੋਰਟ ਦਾ ਇਸਤੇਮਾਲ ਹੋਣਾ ਜ਼ਰੂਰੀ ਹੈ , ਸਾਡੀ ਸਰਕਾਰ ਨੇ ਉਸ ‘ਤੇ ਕੰਮ ਕੀਤਾ। ਪੰਜਾਬ ਸਰਕਾਰ ਉਸ ਵਿਅਕਤੀ ਖਿਲਾਫ ਕਾਰਵਾਈ ਕਰ ਰਹੀ ਹੈ ,ਜਿਸ ਨੇ ਭ੍ਰਿਸ਼ਟਾਚਾਰ ਕੀਤਾ, ਚੰਨੀ ਨੂੰ ਸਿਰਫ ਪੁੱਛਗਿੱਛ ਲਈ ਬੁਲਾਇਆਹੈ, ਜੇਕਰ ਉਹ ਸਹੀ ਹੈ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਉਸ ਵਿਅਕਤੀ ਨੇ ਭ੍ਰਿਸ਼ਟਾਚਾਰ ਕੀਤਾ ਹੈ, ਇਸ ਲਈ ਇਸ ਨੂੰ ਕਿਸੇ ਵੀ ਧਰਮ ਜਾਂ ਜਾਤ ਨਾਲ ਜੋੜਨਾ ਗਲਤ ਹੈ। 

LEAVE A REPLY

Please enter your comment!
Please enter your name here