(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਸਰਕਾਰ ਨੇ ਆਪਣੇ ਇੱਥੇ ਬਣੀ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਦੀ ਯੋਜਨਾ ਬਣਾਈ ਹੈ। ਪੰਜਾਬ ‘ਚ ਬਣੀ ਨਜਾਇਜ਼ ਸ਼ਰਾਬ ਭਾਵੇਂ ਕਿਸੇ ਵੀ ਸੂਬੇ ‘ਚ ਫੜੀ ਜਾਵੇ, ਉਸ ਦੀ ਜਾਂਚ ਉਸ ਸੂਬੇ ਦੀ ਪੁਲਿਸ ਦੇ ਨਾਲ-ਨਾਲ ਪੰਜਾਬ ਪੁਲਿਸ ਆਪਣੇ ਪੱਧਰ ‘ਤੇ ਕਰੇਗੀ।Video Player is loading.PauseUnmuteLoaded: 0.00%Remaining Time -10:19Close Player
ਇਹ ਦੇਖਿਆ ਜਾਵੇਗਾ ਕਿ ਸ਼ਰਾਬ ਦਾ ਬ੍ਰਾਂਡ, ਨਿਰਮਾਤਾ ਕੌਣ ਹੈ। ਜਿਸ ਇਲਾਕੇ ਵਿੱਚ ਇਹ ਸ਼ਰਾਬ ਵੇਚੀ ਜਾਵੇਗੀ ਉਸ ਇਲਾਕੇ ਦੇ ਆਬਕਾਰੀ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਰਾਬ ਨੂੰ ਜ਼ਬਤ ਕਰਨ ਵਾਲੀ ਸਬੰਧਤ ਰਾਜ ਦੀ ਜਾਂਚ ਟੀਮ ਨਾਲ ਵੀ ਲਗਾਤਾਰ ਤਾਲਮੇਲ ਬਰਕਰਾਰ ਰੱਖਿਆ ਜਾਵੇਗਾ।
ਇਸ ਸਬੰਧੀ ਕਈ ਰਾਜਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਨਾਲ ਇਹ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਜਦੋਂ ਵੀ ਨਾਜਾਇਜ਼ ਸ਼ਰਾਬ ਫੜੀ ਜਾਵੇ ਤਾਂ ਸਾਰੇ ਰਾਜਾਂ ਨਾਲ ਸੂਚਨਾ ਸਾਂਝੀ ਕੀਤੀ ਜਾਵੇ।
ਵਿੱਤ ਅਤੇ ਆਬਕਾਰੀ ਮੰਤਰੀ ਹਰਪਾਲ ਚੀਮਾ ਨੇ ਕਿਹਾ ਪੰਜਾਬ ਤੋਂ ਦੂਜੇ ਰਾਜਾਂ ਨੂੰ ਹੋ ਰਹੀ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਨੂੰ ਕਾਫੀ ਹੱਦ ਤੱਕ ਰੋਕਿਆ ਗਿਆ ਹੈ। ਦੂਜੇ ਰਾਜਾਂ ਦੀਆਂ ਸਰਹੱਦਾਂ ‘ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਅਜਿਹੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।