ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਅੱਜ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ 25 ਤੋਂ ਵੱਧ ਮੈਂਬਰਾ ਨੇ ਸੀਨੀਅਰ ਮੈਂਬਰ ਸ਼ਵੀ ਚਹਿਲ ਦੀ ਅਗਵਾਈ ਵਿੱਚ ਪ੍ਰਾਚੀਨ ਦੁਰਗਾ ਮੰਦਿਰ ਉੱਭਾ ਵਿਖ਼ੇ ਪਹੁੰਚ ਕੇ ਸਾਈਕਲਿੰਗ ਕਰਨ ਵਾਲੇ ਸਾਰੇ ਹੀ ਸਤਿਕਾਰਿਤ ਮੈਂਬਰਾ ਦੀ ਚੰਗੀ ਸਿਹਤ ਲਈ ਦੁਆ ਮੰਗੀ। ਇਹ ਸਾਈਕਲਿੰਗ ਰਾਇਡ ਮਾਨਸਾ ਤੋਂ ਚੱਲ ਕੇ ਭੈਣੀ ਬਾਘਾ, ਭਾਈ ਦੇਸਾਂ, ਬੁਰਜ ਰਾਠੀ ਹੁੰਦੀ ਹੋਈ ਪਿੰਡ ਉੱਭਾ ਵਿਖ਼ੇ
ਪਹੁੰਚੀ। ਪਿੰਡਾਂ ਵਿੱਚ ਥਾਂ ਥਾਂ ਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋ ਲੋਕਾਂ ਨੂੰ ਸਾਈਕਲਿੰਗ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਾਈਕਲਿੰਗ ਕਰਨ ਦੇ ਫਾਇਦੇ
ਦੱਸਦਿਆ ਕਿਹਾ ਕਿ ਸਾਡੇ ਸਾਈਕਲਿਸਟਾਂ ਨੇ ਰੋਜਾਨਾ ਸਾਈਕਲ ਚਲਾ ਕੇ ਆਪਣਾ ਸੂਗਰ ਲੈਵਲ, ਬਲੱਡ ਪ੍ਰੈਸ਼ਰ ਅਤੇ ਮੋਟਾਪਾ ਘਟਾ ਕੇ ਸਰੀਰਕ ਫਿਟਨੈੱਸ ਬਣਾ ਲਈ ਹੈ। ਉਹਨਾਂ ਕਿਹਾ ਕਿ ਸਾਨੂੰ ਹਰ ਰੋਜ਼ ਘੱਟੋ ਘੱਟ ਇੱਕ ਘੰਟਾ ਸਾਈਕਲਿੰਗ ਜਰੂਰ ਕਰਨੀ ਚਾਹੀਦੀ ਹੈ। ਸੀਨੀਅਰ ਮੈਂਬਰ ਭਰਪੂਰ ਸਿੰਘ ਸਿੱਧੂ ਨੇ ਇਸ ਮੌਕੇ ਤੇ ਦੱਸਿਆ ਕਿ
ਮੈਨੂੰ ਤੇਜ਼ਾਬ ਦੀ ਸਮੱਸਿਆ ਸੀ ਜੋ ਸਾਇਕਲਿੰਗ ਕਰਨ ਨਾਲ ਬਿਲਕੁੱਲ ਖ਼ਤਮ ਹੋ ਗਈ ਹੈ। ਇਸ ਲਈ ਸਾਨੂੰ ਰੋਜਾਨਾ ਆਪਣੇ ਕੰਮਾਕਾਰਾਂ ਨੂੰ ਸੰਕੋਚ ਕੇ ਸਾਈਕਲ ਚਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਈਕੋ ਵ੍ਹੀਲਰਜ ਸਾਈਕਲ ਗਰੁੱਪ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ।