*ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ , ਫਾਇਰ ਬ੍ਰਿਗੇਡ ਦੀ ਟੀਮ ਨੇ ਮਜ਼ਦੂਰਾਂ ਅਤੇ ਬੱਚਿਆਂ ਨੂੰ ਕੱਢਿਆ ਬਾਹਰ*

0
115

khanna News(ਸਾਰਾ ਯਹਾਂ/ਬਿਊਰੋ ਨਿਊਜ਼ )   : ਖੰਨਾ ਦੇ ਪਿੰਡ ਕੌੜੀ ਵਿਖੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ ਹੈ। ਇੱਥੇ ਕੰਮ ਕਰਦੇ ਮਜ਼ਦੂਰਾਂ ਅਤੇ ਓਹਨਾਂ ਦੇ ਬੱਚਿਆਂ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਬਚਾਇਆ। ਅੱਗ ਨੂੰ ਰਿਹਾਇਸ਼ੀ ਇਲਾਕੇ ਤੱਕ ਪੁੱਜਣ ਤੋਂ ਰੋਕਿਆ ਗਿਆ।  ਫਾਇਰਮੈਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਦਫ਼ਤਰ ‘ਚ ਸੂਚਨਾ ਮਿਲੀ ਤਾਂ ਟੀਮ ਨੇ ਮੌਕੇ ‘ਤੇ ਪੁੱਜ ਕੇ ਸਭ ਤੋਂ ਪਹਿਲਾਂ ਕੰਮ ਕਰਦੇ ਮਜ਼ਦੂਰਾਂ ਨੂੰ ਬਚਾਇਆ। ਖਿੜਕੀ ਤੋੜ ਕੇ ਸਾਮਾਨ ਬਾਹਰ ਕੱਢਿਆ ਗਿਆ। ਅੱਗ ਨੂੰ ਰਿਹਾਇਸ਼ੀ ਇਲਾਕੇ ‘ਚ ਜਾਣ ਤੋਂ ਰੋਕਿਆ ਗਿਆ। 

LEAVE A REPLY

Please enter your comment!
Please enter your name here