*ਮਾਈ ਨਿਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ*

0
130

ਮਾਨਸਾ, 27 ਮਾਰਚ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸਥਾਨਕ ਮਾਈ ਨਿਕੋ ਦੇਵੀ  ਮਾਡਲ ਸੀਨੀਅਰ ਸੈਕੰਡਰੀ ਸਕੂਲ  ਵਿਖੇ  ਸਲਾਨਾਂ ਇਨਾਮ ਵੰਡ ਸਮਾਰੋਹ ਦਾ ਆਯੌਜਤ ਕੀਤਾ ਗਿਆ। ਇਸ ਪ੍ਰੌਗਰਾਮ ਦੀ ਸ਼ੁਰੂਆਤ ਸਕੁੂਲ ਮਨੈਜਮੈਟ ਦੇ ਮਨੈਜਰ ਚੌਧਰੀ ਸ਼ਾਮ ਲਾਲ ਐਡਵੋਕੇਟ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਬੱਚਿਆ ਵੱਲੋਂ ਰੰਗਾਰੰਗ ਪ੍ਰੌਗਰਾਮ ਦੀ ਸ਼ੁਰੂਆਤ ਗਣੇਸ਼ ਬੰਧਨਾ ਨਾਲ ਕੀਤੀ ਗਈ। ਇਸ ਮੌਕੇ ਤੇ ਬੱਚਿਆ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਕਿੱਟਾਂ, ਦੇਸ ਭਗਤੀ ਦੇ ਗੀਤ , ਜਾਗੋ, ਫੈਨਸੀ ਡਰੈਸ਼ ਤੇ ਨਿਵੇਕਲੇ ਢੰਗ ਨਾਲ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਰਾਸ਼ਟਰੀ ਗੀਤ ਤੋਂ ਇਲਾਵਾਂ ਉਸਾਰੂ ਸੇਧ ਵਾਲੇ ਸਕਿੱਟ ਤੇ ਭਾਸ਼ਣ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਨਰਸਰੀ ਤੋਂ ਬਾਰਵੀਂ ਤੱਕ ਦੇ ਨਤੀਜੇ ਵੀ ਐਲਾਨੇ ਗਏ ਤੇ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੱਖਣ ਲਾਲ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤੇ ਗਏ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੱਖਣ ਲਾਲ ਨੇ ਕਿਹਾ ਕਿ ਬੱਚਿਆਂ ਦੀ ਬਿਹਤਰੀ ਕਾਰਗੁਜ਼ਾਰੀਆਂ ਤੋਂ ਸਭ ਤੋਂ ਵੱਧ ਖੁਸ਼ ਮਾਪੇ ਹੀ ਹੁੰਦੇ ਹਨ ਅਤੇ ਜਦੋਂ ਬੱਚਿਆਂ ਦੀ ਪ੍ਰਤਿਭਾ ਤੇ ਬੱਚਿਆਂ ਤੇ ਮਾਪਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤਾ ਉਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀ ਰਹਿੰਦੀ। ਉਨਾਂ ਭਾਰੀ ਗਿਣਤੀ ਵਿੱਚ ਪਹੁੰਚੇ ਬੱਚਿਆਂ ਦੇ ਮਾਪੇ ਨੂੰ ਵਿਸ਼ਵਸ ਦੁਆਇਆ ਗਿਆ ਕਿ ਭਵਿੱਖ ਚ ਸਿੱਖਿਆ ਦੇ ਮਿਆਰ ਨੂੰ ਹੋਰ ਵੀ ਬਿਹਤਰੀਨ ਬਨਾਉਣ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ ਇਨ੍ਹਾਂ ਯਤਨਾਂ ਨੁੂੰ ਸਫਲ ਬਣਾਉੇਣ ਲਈ ਸਾਰਾ ਸਟਾਫ਼ ਅਣਥੱਕ ਮਿਹਨਤ ਕਰ ਰਿਹਾ ਹੈ। ਮੈਂ ਸਮੂਹ ਸਕੂਲ ਸਟਾਫ਼ ਦਾ ਦਿਲੋਂ ਧੰਨਵਾਦ ਕਰਦਾ ਹਾਂ। ਆਖੀਰ ਵਿੱਚ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨਾਲ ਸਮਾਗ਼ਮ ਸਮਾਪਤ ਕੀਤਾ ਗਿਆ। ਇਸ ਮੌਕੇ ਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਮੈਡਮ ਆਸ਼ਾ ਗੋਇਲ ਤੇ ਮੈਡਮ ਫਨਿਸ਼ਾ ਗੁਪਤਾ ਨੇ ਬਾਖੁੂਬੀ ਨਿਭਾਈ। ਇਸ ਮੋਕੇ ਮੈਡਮ ਸਰਿਤਾ ਰਾਣੀ ,ਮੈਡਮ ਖੁਸ਼ਦੀਪ ਕੋਰ , ਮੈਡਮ ਪ੍ਰਿਯੰਕਾ ਅਰੋੜਾ , ਮੈਡਮ ਚੈਰੀ , ਮੈਡਮ ਮੋਨਿਕਾ ਸਰਮਾ , ਮੈਡਮ ਪਲਵੀ , ਮੈਡਮ ਜਸਪਿੰਦਰ ਕੋਰ , ਮੈਡਮ ਮੋਨਿਕਾ ਜਿੰਦਲ , ਮਿਊਜ਼ਿਕ ਅਧਿਆਪਕਾ ਮੈਡਮ ਕੁਲਵਿੰਦਰ ਕੋਰ, ਮੈਡਮ ਮੋਨਿਕਾ ਗੋਇਲ , ਮੈਡਮ ਮੀਨਾ ਗੁਪਤਾ, ਮੈਡਮ ਕਿਰਨ ਸ਼ਰਮਾ, ਮੈਡਮ ਸੁਨੀਤਾ ਦਾ ਪੂਰਨ ਸਹਿਯੌਗ ਰਿਹਾ।

LEAVE A REPLY

Please enter your comment!
Please enter your name here