ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ) : ਕੇਂਦਰ ਸਰਕਾਰ ਦੇ ਜਲ ਸਕਤੀ ਮੰਤਰਾਲੇ ਵੱਲੌ “ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇਟ ਫਾਲ “ ਦੇ ਤੀਜੇ ਪੜਾਅ ਤਹਿਤ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜਿਲ੍ਹਾ ਪ੍ਰਸਾਸ਼ਨ ਮਾਨਸਾ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਅਜਾਦੀ ਦੇ 75 ਵੇਂ ਅਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਜਿਲ੍ਹੇ ਦੇ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਜਿਲ੍ਹੇ ਦੇ 10 ਵਲੰਟੀਅਰ ਨੂੰ ਪੰਜ ਪਿੰਡ ਦਿੱਤੇ ਗਏ ਹਨ ਅਤੇ ਇਹ ਵਲੰਟੀਅਰਜ ਇਹਨਾਂ ਪੰਜ ਪਿੰਡਾਂ ਦੇ ਹਰ ਵਿਅਕਤੀ ਨਾਲ ਨਿੱਜੀ ਸਪੰਰਕ ਕਰਨਗੇ।
ਇਸ ਵਾਰੇ ਜਾਣਕਾਰੀ ਦਿੰਦਿਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪੋ੍ਰਗਰਾਮ ਅਫਸਰ ਅਤੇ ਮੁਹਿੰਮ ਦੇ ਨੋਡਲ ਅਧਿਕਾਰੀ ਡਾ. ਸੰਦੀਪ ਘੰਡ ਨੇ ਦੱਸ਼ਿਆ ਕਿ ਇਹ ਤੀਸਰਾ ਪੜਾਅ ਫਰਵਰੀ ਤੋਂ ਮਈ ਮਹੀਨੇ ਤੱਕ ਚਲੇਗਾ ਜਿਸ ਨੂੰ ਅੱਗੇ ਵੱਖ ਵੱਖ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ।ਪਹਿਲੇ ਪੜਾਅ ਵਿੱਚ ਮੁਹਿੰਮ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਸਟਿਕੱਰ ਤਿਆਰ ਕੀਤੇ ਗਏ ਹਨ ਜੋਂ ਪਿੰਡਾਂ ਦੀਆਂ ਸਾਝੀਆਂ ਥਾਵਾਂ,ਪੰਚਾਇੰਤ ਘਰਾਂ,ਆਗਵਾੜੀ ਸੈਟਰ,ਸਕੂਲਾਂ ਅਤੇ ਗੁਰੁਦਆਰਾ ਸਾਹਿਬ ਵਿੱਚ ਲਗਾਏ ਜਾਣਗੇ ਅਤੇ ਹਰ ਪਿੰਡ ਵਿੱਚ ਸਾਝੀ ਥਾਂ ਤੇ ਪਾਣੀ ਦੀ ਸਚੁੱਜੀ ਵਰਤੋਂ ਸਬੰਧੀ ਸੁੰਹ ਵੀ ਚੁਕਾਈ ਜਾਵੇਗੀ।ਇਸ ਤੋਂ ਇਲਾਵਾ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿੱਚ ਰੀਚਾਰਜ ਕਰਨ ਲਈ ਭੇਜਿਆ ਜਾਵੇਗਾ।ਜਿਸ ਲਈੌ ਮਗਨਰੇਗਾ ਦੇ ਸਹਿਯੋਗ ਨਾਲ ਸੋਕਪਿੱਟ ਵੀ ਬਣਾਏ ਜਾਣਗੇ ਅਤੇ ਕਈ ਪਿੰਡਾਂ ਵਿੱਚ ਰਾਉੰਡ ਗਲਾਸ ਫਾਊਡੇਸ਼ਨ ਮੋਹਾਲੀ ਅਤੇ ਮਗਨਰੇਗਾ ਦੇ ਸਹਿਯੋਗ ਨਾਲ ਮਿਨੀ ਜੰਗਲ ਵੀ ਸਥਾਪਿਤ ਕੀਤੇ ਜਾਣਗੇ।ਇਸ ਸਬੰਧੀ ਪਿੰਂਡ ਜਟਾਣਾਕਲਾਂ ਵਿੱਚ ਭਾਈ ਘਨਈਆ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਲੱਬ ਜਟਾਣਾ ਕਲਾਂ ਅਤੇ ਗ੍ਰਾਮ ਪੰਚਾਇੰਤ ਦੇ ਸਹਿਯੋਗ ਨਾਲ ਪੋਦੇ ਵੀ ਲਾਏ ਗਏ ਅਤੇ ਇਸ ਥਾਂ ਤੇ ਮਿਨੀ ਜੰਗਲ ਲਾਇਆ ਜਾਵੇਗਾ।
ਡਾ,ਘੰਡ ਨੇ ਦੱਸਿਆ ਕਿ ਰੈਡ ਰਿਬਨ ਕਲੱਬ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਿੲਕ ਡਾਇਰਕੇਟਰ ਰਘਵੀਰ ਸਿੰਘ ਮਾਨ ਦੀ ਅਗਵਾਈ ਹੇਠ ਐਨ ਐਸ ਐਸ ਵਲੰਟੀਅਰਜ ਦੇ ਸਹਿਯੋਗ ਨਾਲ ਕੁਇੱਜ,ਲੇਖ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਜੇਤੂਆਂ ਨੂੰ ਸਰਟੀਫਿਕੇਟ ਤੋ ਇਲਾਵਾ ਇਨਾਮ ਵੀ ਦਿੱਤੇ ਜਾਣਗੇ।
ਸਰਬਜੀਤ ਸਿੰਘ ਨੇ ਅੱਗੇ ਦੱਸਿਆ ਕਿ ਪ੍ਰਜੈਕਟ ਦੇ ਤੀਸਰੇ ਦੌਰ ਵਿੱਚ ਸੰਬੰਧਤ ਪਿੰਡਾ ਦੀਆ ਗ੍ਰਾਮ ਪੰਚਾਇਤਾ ਦੇ ਸਹਿਯੋਗ ਨਾਲ ਜਲ ਸੰਵਾਦ ਅਤੇ ਇਸ ਉਪਰ ਚਰਚਾ ਕੀਤੀ ਜਾਵੇਗੀ ਤੇ ਲੋਕ ਜਗਰੂਕਤ ਕਰਨ ਲਈ ਨੁੱਕੜ ਨਟਕ ਵੀ ਖੇਡੇ ਜਾਣਗੇ। ਇਸ ਤੋਂ ਇਲਾਵਾ ਪਿੰਡਾਂ ਵਿੱਚ ਮਾਹੋਲ ਉਸਾਰੀ ਲਈ ਕੰਧਾਂ ਤੇ ਨਾਹਰੇ ਵੀ ਲਿਖੇ ਜਾਣਗੇ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਆੁਣ ਵਾਲੇ ਦਿੰਨਾਂ ਵਿੱਚ ਹਰ ਪ੍ਰੋਗਰਾਮ ਵਿੱਚ ਮੀਹ ਦੇ ਪਾਣੀ ਦੀ ਬੱਚਤ ਸਬੰਧੀ ਚਰਚਾ ਕੀਤੀ ਜਾਵੇਗੀ।
ਅੱਜ ਇਸ ਸਬੰਧੀ ਨਹਿਰੂ ਯੂਵਾ ਕੇਂਦਰ ਮਾਨਸਾ ਦੀ ਪਹਿਲੀ ਟੀਮ ਨੂੰ ਬੈਨਰ ਅਤੇ ਸਟਿੱਕਰ ਦੇ ਕੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਸਾਬਕਾ ਜਿਲ੍ਹਾ ਯੁਵਾ ਅਧਿਕਾਰੀ ਪਰਮਜੀਤ ਸੋਹਲ ਵੱਲੋਂ ਰਵਾਨਾ ਕੀਤਾ ਗਿਆ।ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਪਾਣੀ ਦੇ ਪੱਧਰ ਦਾ ਦਿਨੋਂ ਦਿਨ ਨੀਵਾਂ ਜਾਣਾ ਇੱਕ ਚਿੰਤਾਂ ਦਾ ਵਿਸ਼ਾ ਹੈ ਇਸ ਲਈ ਸਾਨੂੰ ਹਰ ਵਿਅਕਤੀ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।
ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਪ੍ਰਿਸੀਪਲ (ਰਿਟਰਾਰਡ) ਵਿਜੈ ਕੁਮਾਰ ਸਿੰਗਲਾਂ ਨੇ ਕਿਹਾ ਕਿ ਉਹ ਖੁਦ ਵੀ ਆਪਣੇ ਪੱਧਰ ਤੇ ਇਸ ਮੁਹਿੰਮ ਨੂੰ ਚਲਾਉਣਗੇ।,ਮਨੋਜ ਗਰਗ ਛਾਪਿਆਂ ਵਾਲੀ ਅਤੇ ਵਲੰਟੀਅਰ ਗੁਰਪ੍ਰੀਤ ਸਿੰਘ ਨੰਦਗੜ ਅਤੇ ਮਨਪ੍ਰੀਤ ਕੌਰ ਸਰਦੂਲਗੜ ਨੇ ਵੀ ਸ਼ਮੂਲੀਅਤ ਕੀਤੀ।