ਮਾਨਸਾ/ਬੁਢਲਾਡਾ, ਫ਼ਰਵਰੀ 27 (ਸਾਰਾ ਯਹਾਂ/ ਜੋਨੀ ਜਿੰਦਲ) ਅੱਜ ਭਾਰਤ ਮੁਕਤੀ ਮੋਰਚਾ ਮਾਨਸਾ ਦੇ ਸਮੂਹ ਅਹੁੰਦੇਦਾਰਾ ਵੱਲੋਂ ਜ਼ਿਲ੍ਹਾ ਮਾਨਸਾ ਦੇ ਏ,ਡੀ, ਸੀ ਦਫਤਰ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਬੁੱਤ ਸ਼ਹਿਰ ਝੁਨੀਰ ਦੇ ਮੇਨ ਚੌਕ ਵਿੱਚ ਲਾਉਣ ਸਬੰਧੀ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਸਾਂਝੇ ਬਿਆਨ ਵਿੱਚ ਸਮੂਹ ਪਾਰਟੀ ਦੇ ਆਗੂ ਸਹਿਬਾਨਾਂ ਨੇ ਕਿਹਾ ਹੈ ਏ ਡੀ ਸੀ ਮਾਨਸਾ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਇਸ ਤੇ ਗੌਰ ਕਰਕੇ ਅਮਲ ਵਿੱਚ ਲਿਆਂਦਾ ਜਾਵੇਗਾ ਇਸ ਮੌਕੇ ਤੇ ਬੋਲਦਿਆਂ ਭਾਰਤ ਮੁਕਤੀ ਮੋਰਚਾ ਦੇ ਜਰਨਲ ਸਕੱਤਰ ਕਿ੍ਸ਼ਨ ਝੁਨੀਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਹਰ ਸਰਕਾਰੀ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਭਾਰਤ ਦਾ ਸੰਵਿਧਾਨ ਪੜਾਇਆ ਜਾਵੇ ਤਾਂ ਜ਼ੋ ਬੱਚਿਆਂ ਨੂੰ ਭਾਰਤ ਦੇ ਕਨੂੰਨ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਨਾਲ ਹੀ ਮੂਲਨਿਵਾਸੀ ਬਹੁਜਨ ਸਮਾਜ ਦੇ ਬੁਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਹੋ ਜਿਹੇ ਕਾਰਜਾਂ ਲਈ ਵੱਧ ਚੜ ਕੇ ਯੋਗਦਾਨ ਪਾਉਣਾ ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਬੁੱਤ ਚੌਕ ਵਿੱਚ ਲਾਇਆ ਜਾਵੇਗਾ ਇਸ ਮੌਕੇ ਤੇ ਭਾਰਤ ਮੁਕਤੀ ਮੋਰਚਾ ਦੇ ਪੰਜਾਬ ਦੇ ਜਰਨਲ ਸਕੱਤਰ ਗੁਰਦੀਪ ਹੀਰਾ, ਜ਼ਿਲ੍ਹਾ ਮਾਨਸਾ ਦੇ ਜਰਨਲ ਸਕੱਤਰ, ਕਿ੍ਸ਼ਨ ਝੁਨੀਰ, ਪੰਜਾਬ ਪ੍ਰਧਾਨ ਦਵਿੰਦਰ ਸਿੰਘ ਮਾਨਸਾ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਸਵੰਤ ਸਿੰਘ ਮਾਨਸਾ, ਭਾਰਤ ਮੁਕਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਸਿਓਪਾਲ ਸਿੰਘ ਦਾਨੇਵਾਲਾ ਤੇ ਜਗਤਾਰ ਫਤਿਹਪੁਰ ਹਾਜ਼ਰ ਸਨ