ਮਾਨਸਾ, 23 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) :ਸਰਕਾਰੀ ਆਈ.ਟੀ.ਆਈ.ਮਾਨਸਾ ਦੇ ਸਿਖਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਸੰਸਥਾ ਵਿਖੇ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਸਹਿਯੋਗ ਨਾਲ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ, ਜਿੱਥੇ ਸੰਸਥਾ ਦੇ ਚੇਅਰਮੈਨ ਸ੍ਰ. ਰੂਪ ਸਿੰਘ ਨੇ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ। ਇਹ ਜਾਣਕਾਰੀ ਸੰਸਥਾ ਪ੍ਰਿੰਸੀਪਲ ਸ੍ਰੀ ਹਰਵਿੰਦਰ ਸਿੰਘ ਭਾਰਦਵਾਜ਼ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਸਿਖਿਆਰਥੀਆਂ ਨੂੰ ਵਧੀਆ ਟ੍ਰੇਨਿੰਗ ਦੇ ਨਾਲ-ਨਾਲ ਚੰਗੀਆਂ ਨੌਕਰੀਆਂ ਪ੍ਰਦਾਨ ਕਰਵਾਉਣਾ ਹੈ। ਉੁਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿਚ ਗੋਦਰੇਜ ਕੰਪਨੀ ਮੋਹਾਲੀ ਵੱਲੋਂ ਮੈਨੇਜ਼ਰ ਕਮਲਜੀਤ ਸਿੰਘ, ਮੈਨੇਜ਼ਰ ਬੁੱਧੀ ਰਾਮ ਗੋਸਵਾਮੀ, ਸੀਨੀਅਰ ਸੁਪਰਵਾਈਜਰ ਭਗਵੰਤ ਸਿੰਘ ਅਤੇ ਐਗਰੀ ਜੋਨ ਇੰਡਸਟਰੀ ਪਟਿਆਲਾ ਵੱਲੋਂ ਮੈਨੇਜਰ ਜਸਪ੍ਰੀਤ ਸਿੰਘ, ਸੁਪਰਵਾਇਜਰ ਕਰਨਦੀਪ ਸਿੰਘ ਅਤੇ ਸਰਦਾਰ ਇੰਡਸਟਰੀਜ ਮਾਨਸਾ ਵੱਲੋਂ ਸ੍ਰ ਰੂਪ ਸਿੰਘ ਮੈਨੇਜਿੰਗ ਡਾਇਰੈਕਟਰ, ਪਾਲ ਐਗਰੋ ਇੰਡਸਟਰੀਜ ਵੱਲੋਂ ਸ੍ਰ: ਬਖਸੀਸ ਸਿੰਘ ਮੈਨੇਜਿੰਗ ਡਾਇਰੈਕਟਰ ਸਾਮਲ ਹੋਏ।
ਉਨ੍ਹਾਂ ਦੱਸਿਆ ਕਿ ਮੇਲੇ ਵਿਚ ਆਈਆਂ ਵੱਖ ਵੱਖ ਕੰਪਨੀਆਂ ਅਤੇ ਇੰਡਸਟਰੀਆਂ ਦੇ ਅਧਿਕਾਰੀਆਂ ਨੇ ਆਪਣੀ ਕੰਪਨੀ/ਇੰਡਸਟਰੀ ਬਾਰੇ ਅਤੇ ਨਿਯਮਾਂ ਬਾਰੇ ਸਿਖਿਆਰਥੀਆਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਰੁਜ਼ਗਾਰ ਮੇਲੇ ਵਿਚ ਵੱਡੇ ਪੱਧਰ ’ਤੇ ਆਈ.ਟੀ.ਆਈ. ਦੇ ਪਾਸ ਆਊਟ ਸਿਖਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਮੌਜੂਦ ਵੱਖ ਵੱਖ ਕੰਪਨੀਆਂ ਵੱਲੋਂ ਸਿਖਿਆਰਥੀਆਂ ਦੀ ਇੰਟਰਵਿਊ ਅਤੇ ਵੇਰਵਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਦੀ ਮੈਰਿਟ ਅਨੁਸਾਰ ਕੰਪਨੀਆਂ ਵੱਲੋਂ ਨਿਯੁਕਤੀ ਕੀਤੀ ਜਾਵੇਗੀ।
ਇਸ ਮੌਕੇ ਸੰਸਥਾ ਦੇ ਪਲੇਸਮੈਂਟ ਅਫ਼ਸਰ ਸ੍ਰੀ ਜਸਪਾਲ ਸਿੰਘ ਵੱਲੋਂ ਆਏ ਹੋਏ ਸਾਰੇ ਇੰਡਸਟਰੀਜ ਪਾਰਟਨਰ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਮੇਲੇ ਦੌਰਾਨ ਸ੍ਰੀ ਜਸਵਿੰਦਰਪਾਲ ਅਪ੍ਰੈਟਿਸਪ ਇੰਚਾਰਜ, ਸ੍ਰੀ ਰਵਿੰਦਰ ਗਰਗ, ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀਮਤੀ ਰਮਨਪ੍ਰੀਤ ਕੌਰ, ਸ੍ਰੀ ਗੁਰਬਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਸੰਸਥਾ ਦੇ ਸਮੂਹ ਸਟਾਫ ਮੈਂਬਰ ਮੌਜੂਦ ਸਨ।