*ਬਲਕੌਰ ਸਿੰਘ ਨੇ ਦਮਕਲ ਵਿਭਾਗ ਤੋਂ ਰਿਟਾਇਰਮੈਂਟ ਦੀ ਕੀਤੀ ਸੀ ਮੰਗ, ਨਗਰ ਕੌਂਸਲ ਨੇ ਦਿੱਤੀ ਮੰਜ਼ੂਰੀ*

0
112

(ਸਾਰਾ ਯਹਾਂ/ਬਿਊਰੋ ਨਿਊਜ਼ )  : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਾਨਸਾ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਵਾਲੰਟਰੀ ਰਿਟਾਇਰਮੈਂਟ ਦੀ ਮੰਗ ਕੀਤੀ ਸੀ, ਜਿਸ ਨੂੰ ਅੱਜ ਨਗਰ ਕੌਂਸਲ ਦੀ ਮੀਟਿੰਗ ਚ ਮੰਜ਼ੂਰੀ ਦੇ ਦਿੱਤੀ ਗਈ ਹੈ।

ਦਮਕਲ ਵਿਭਾਗ ‘ਚ ਨੌਕਰੀ ਕਰਦੇ ਸੀ ਬਲਕੌਰ ਸਿੰਘ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਮਕਲ ਵਿਭਾਗ ਵਿੱਚ ਨੌਕਰੀ ਕਰਦੇ ਸੀ। ਦੱਸ ਦਈਏ ਕਿ ਉਨ੍ਹਾਂ ਨੇ ਮਾਨਸਾ ਨਗਰ ਕੌਂਸਲ (Mansa nagar council) ਨੂੰ ਪੱਤਰ ਲਿਖ ਕੇ ਵਾਲੰਟਰੀ ਰਿਟਾਇਰਮੈਂਟ ਦੀ ਮੰਗ ਕੀਤੀ ਸੀ, ਜਿਸ ਨੂੰ ਅੱਜ ਨਗਰ ਕੌਂਸਲ ਦੀ ਮੀਟਿੰਗ ਚ ਮੰਜ਼ੂਰੀ ਦੇ ਦਿੱਤੀ ਗਈ ਹੈ।

ਨਗਰ ਕੌਂਸਲ ਦੇ ਈਓ ਨੇ ਦਿੱਤੀ ਜਾਣਕਾਰੀ

ਮਾਨਸਾ ਨਗਰ ਕੌਂਸਲ ਦੇ ਈਓ ਤਰੁਣ ਕੁਮਾਰ ਨੇ ਦੱਸਿਆ ਕਿ ਅੱਜ ਮਾਨਸਾ ਨਗਰ ਕੌਂਸਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਫਾਇਰ ਵਿਭਾਗ ਵਿੱਚ ਡਰਾਈਵਰ ਵਜੋਂ ਤਾਇਨਾਤ ਬਲਕੌਰ ਸਿੰਘ ਨੇ ਸੇਵਾਮੁਕਤ ਹੋਣ ਲਈ ਮੰਗ ਪੱਤਰ ਦਿੱਤਾ ਸੀ, ਜਿਸ ਨੂੰ ਕੌਂਸਲਰ ਨੇ ਪ੍ਰਵਾਨ ਕਰ ਲਿਆ ਹੈ। 

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਲਗਾਤਾਰ ਸਰਕਾਰ ਤੋਂ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਕਰ ਰਹੇ ਹਨ। ਪਰ ਹਾਲੇ ਤੱਕ ਉਨ੍ਹਾਂ ਨੂੰ ਕਿਤੇ ਇਨਸਾਫ ਦੀ ਕਿਰਨ ਨਹੀਂ ਨਜ਼ਰ ਆ ਰਹੀ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਕਾਫੀ ਟੁੱਟ ਚੁੱਕੇ ਹਨ ਤੇ ਆਏ ਦਿਨ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਕੋਈ ਨਾ ਕੋਈ ਕਦਮ ਚੁੱਕ ਰਹੇ ਹਨ।

LEAVE A REPLY

Please enter your comment!
Please enter your name here