*ਡੀ.ਏ.ਵੀ ਸਕੂਲ ਵਿਖੇ ਐਨ.ਸੀ.ਸੀ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ 2 ਸਾਲ ਦਾ ਕੋਰਸ ਪੂਰਾ ਕਰਨ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ*

0
14

ਮਾਨਸਾ (ਸਾਰਾ ਯਹਾਂ/  ਜੋਨੀ ਜਿੰਦਲ)  : 20 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਵਲੋਂ ਅੱਜ ਸਥਾਨਕ ਸ਼ਹਿਰ ਦੇ ਡੀ.ਏ.ਵੀ ਸਕੂਲ ਵਿਖੇ ਐਨ.ਸੀ.ਸੀ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ 2 ਸਾਲ ਦਾ ਕੋਰਸ ਪੂਰਾ ਕਰਨ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦਿੱਤੀ। ਐੱਨ.ਸੀ.ਸੀ. ਦੀ ਸਿਖਲਾਈ ਸਿਰਫ ਰੁਜ਼ਗਾਰ ਨਾਲ ਸਬੰਧਤ ਨਹੀਂ ਹੈ, ਬਲਕਿ ਇਹ ਟੈਸਟ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਇੱਕ ਸੰਤੁਲਿਤ ਮਨੁੱਖ ਬਣਨ ਵਿੱਚ ਵੀ ਮਦਦ ਕਰਦਾ ਹੈ।ਕੈਡਿਟਾਂ ਨੂੰ ਐਨ.ਸੀ.ਸੀ. ਦੇ ਲਾਭਾਂ ਜਿਵੇਂ ਕਿ ਵਿੱਤੀ ਸਹਾਇਤਾ, ਨੌਕਰੀਆਂ ਵਿੱਚ ਰਾਖਵਾਂਕਰਨ, ਵਿਦਿਅਕ ਸਹਾਇਤਾ, ਵਜ਼ੀਫ਼ਾ ਬਾਰੇ ਜਾਣਕਾਰੀ ਦਿੱਤੀ ਗਈ। NCC ਸਰਟੀਫਿਕੇਟ ਧਾਰਕਾਂ ਨੂੰ ਫੌਜ ਵਿੱਚ ਅਫਸਰ ਰੈਂਕ ਲਈ ਦਾਖਲਾ ਪ੍ਰੀਖਿਆ ਦੇਣ ਦੀ ਲੋੜ ਨਹੀਂ ਹੈ। ਪੁਲਿਸ ਵਿੱਚ ਭਰਤੀ ਪ੍ਰੀਖਿਆ ਵਿੱਚ ਬੋਨਸ ਅੰਕ ਵੀ ਦਿੱਤੇ ਜਾਂਦੇ ਹਨ। ਰਾਜਾਂ ਵਿੱਚ ਪੁਲਿਸ ਭਰਤੀ ਲਈ ਸਰਟੀਫਿਕੇਟ ਧਾਰਕਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰੀ ਨੌਕਰੀਆਂ ਵਿੱਚ ਵੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।ਅਜਿਹੇ ਹੀ ਫਾਇਦਿਆਂ ਨੂੰ ਮੁੱਖ ਰੱਖਦਿਆਂ ਡੀਏਵੀ ਸਕੂਲ ਵਿੱਚ ਐਨ.ਸੀ.ਸੀ ਦੀ ਸ਼ੁਰੂਆਤ ਕੀਤੀ ਗਈ ਅਤੇ ਅੱਜ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ 2 ਸਾਲ ਪੂਰੇ ਹੋਣ ’ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here