*ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਭੇਜਿਆ ਜਾ ਰਿਹਾ ਸੀ ਨਸ਼ਾ, BSF ਨੇ ਕੋਸ਼ਿਸ਼ ਕੀਤੀ ਨਾਕਮ*

0
25

(ਸਾਰਾ ਯਹਾਂ/ਬਿਊਰੋ ਨਿਊਜ਼ )  : ਪਾਕਿਸਤਾਨ ਤੋਂ ਪੰਜਾਬ ਵਿਚ ਨਸ਼ੇ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਗੁਪਤ ਤਰੀਕੇ ਨਾਲ ਭੇਜੇ ਜਾਂਦੇ ਹਨ। ਇਸ ਦੇ ਲਈ ਹੁਣ ਡਰੋਨ ਦਾ ਸਹਾਰਾ ਲਿਆ ਗਿਆ ਹੈ। ਹਾਲਾਂਕਿ ਸਰਹੱਦ ‘ਤੇ ਤਾਇਨਾਤ ਭਾਰਤੀ ਜਵਾਨ ਅਕਸਰ ਇਨ੍ਹਾਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੰਦੇ ਹਨ। ਬੀਐਸਐਫ ਨੇ ਐਤਵਾਰ (19 ਫਰਵਰੀ) ਨੂੰ ਪੰਜਾਬ ਦੇ ਗੁਰਦਾਸਪੁਰ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਮਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਤਲਾਸ਼ੀ ਮੁਹਿੰਮ ਵਿੱਚ ਬੀਐਸਐਫ ਦੇ ਜਵਾਨਾਂ ਨੇ ਮਾਰੇ ਗਏ ਡਰੋਨ ਸਮੇਤ 4 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦਾ ਵਜ਼ਨ 2.730 ਕਿਲੋ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਤੋਂ ਆਇਆ ਡਰੋਨ ਚੀਨ ਦਾ ਬਣਿਆ ਹੈ। ਇਹ 9 ਕਿਲੋ ਦੇ ਭਾਰ ਨਾਲ ਉੱਡ ਸਕਦਾ ਹੈ। ਇਹ ਘਟਨਾ ਗੁਰਦਾਸਪੁਰ ਸਰਹੱਦ ਦੇ ਘਣੀਕੇ ਬੀਓਪੀ ਦੀ ਹੈ।

ਲਗਾਤਾਰ 2 ਦਿਨਾਂ ‘ਚ ਦੋ ਵੱਡੀਆਂ ਸਫਲਤਾਵਾਂ

ਦਰਅਸਲ, ਇਸੇ ਬਟਾਲੀਅਨ ਨੇ ਸ਼ਨੀਵਾਰ (18 ਫਰਵਰੀ) ਦੀ ਰਾਤ ਨੂੰ ਪਾਕਿਸਤਾਨੀ ਸਮੱਗਲਰਾਂ ‘ਤੇ ਗੋਲੀਬਾਰੀ ਕੀਤੀ ਅਤੇ 20 ਪੈਕਟ ਹੈਰੋਇਨ, ਦੋ ਪਿਸਤੌਲ, ਮੈਗਜ਼ੀਨ ਅਤੇ ਗੋਲੀਆਂ ਬਰਾਮਦ ਕੀਤੀਆਂ ਸਨ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਦੋ ਦਿਨਾਂ ਵਿੱਚ ਪਾਕਿਸਤਾਨ ਦੇ ਦੋ ਵੱਡੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।

ਉਨ੍ਹਾਂ ਕਿਹਾ, “ਸਵੇਰੇ 5:30 ਵਜੇ ਸੰਘਣੀ ਧੁੰਦ ਵਿੱਚ ਗਸ਼ਤ ਕਰਦੇ ਸਮੇਂ ਬੀਐਸਐਫ ਦੇ ਕਾਂਸਟੇਬਲ ਹੇਮਰਾਮ ਨੇ ਕੁਝ ਸ਼ੱਕੀ ਹਰਕਤ ਵੇਖੀ ਸੀ। ਜਦੋਂ ਉਨ੍ਹਾਂ ਨੇ ਤਸਕਰਾਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਾਡੇ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ।

ਡਰੋਨ ਰਾਹੀਂ ਤਸਕਰੀ ਕਰ ਰਿਹਾ ਹੈ ਪਾਕਿ

ਕਰੀਬ ਇੱਕ ਮਹੀਨਾ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਮਾਰਿਆ ਗਿਆ ਡਰੋਨ ਸਰਹੱਦ ਪਾਰ ਤੋਂ ਨਸ਼ਿਆਂ ਦੀ ਖੇਪ ਸਪਲਾਈ ਕਰਨ ਲਈ ਆਇਆ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀਆਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਦੁਪਹਿਰ 12 ਵਜੇ ਤੱਕ ਨੁਕਸਾਨੇ ਗਏ ਡਰੋਨ ਅਤੇ ਪੰਜ ਕਿੱਲੋ ਹੈਰੋਇਨ ਬਰਾਮਦ ਕਰ ਲਈ। ਡੀਐਸਪੀ ਪਰਵੇਸ਼ ਚੋਪੜਾ ਨੇ ਇਸ ਘਟਨਾ ਬਾਰੇ ਦੱਸਿਆ ਸੀ ਕਿ ਡਰੋਨ ਦੀ ਜਾਂਚ ਕੀਤੀ ਜਾ ਰਹੀ ਹੈ। ਗੂਗਲ ਮੈਪ ਤੋਂ ਪਤਾ ਲੱਗੇਗਾ ਕਿ ਡਰੋਨ ਕਿੰਨੀ ਵਾਰ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ ਉੱਡਿਆ ਹੈ।

LEAVE A REPLY

Please enter your comment!
Please enter your name here