ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ) ਮਾਨਸਾ ਸੀ੍ ਕਿ੍ਸਨ ਕੀਰਤਨ ਮੰਡਲ ( ਗੀਤਾ ਭਵਨ ) ਮਾਨਸਾ ਦੀ ਸਾਲਾਨਾ ਮੀਟਿੰਗ ਬੀਤੀ ਰਾਤ ਗੀਤਾ ਭਵਨ ਵਿਖੇ ਕਿ੍ਸਨ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਜੋ ਸਰਵਸੰਮਤੀ ਨਾਲ ਪਾਸ ਕੀਤਾ ।ਇਸ ਦੋਰਾਨ ਨਵੇਂ ਸਾਲ ਦੀ ਚੋਣ ਕੀਤੀ ਗਈ ।ਜਿਸ ਚ ਧਰਮ ਪਾਲ ਪਾਲੀ ਪ੍ਧਾਨ, ਮਹਿੰਦਰ ਪੱਪੀ ਮੀਤ ਪ੍ਰਧਾਨ, ਜਰਨਲ ਸਕੱਤਰ ਅਮਰ ਗਰਗ, ਸਤੀਸ਼ ਧੀਰ ਜੁਆਇੰਟ ਸਕੱਤਰ, ਸੋਨੂੰ ਅੱਤਲਾ ਖਜ਼ਾਨਚੀ, ਪਵਨ ਧੀਰ ਤੇ ਦੀਵਾਨ ਧਿਆਨੀ ਮੰਚ ਮੰਤਰੀ, ਕੁੱਕੂ ਅੱਕਾਵਾਲੀ ਤੇ ਅਸੋਕ ਗੋਗੀ ਸਟੋਰ ਕੀਪਰ, ਸੁਰਿੰਦਰ ਲਾਲੀ ਜਾਗਰਣ ਇੰਚਾਰਜ ਬਣਾਏ ਗਏ ।ਜਦ ਕਿ ਰਾਜ ਕੁਮਾਰ ਬਾਂਸਲ, ਗਿਆਨ ਚਾਦਪੁਰੀਆ, ਦੀਵਾਨ ਭਾਰਤੀ ,ਅਮਰ ਨਾਥ ਲੀਲਾ ਤੇ ਕਿ੍ਸਨ ਬਾਂਸਲ ਸਰਪ੍ਰਸਤ ਲਏ ਗਏ ।