*ਲੋਕਾ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ IMA ਸਰਕਾਰ ਨੂੰ ਕਰੇ ਸਹਿਯੋਗ- ਸਿਹਤ ਮੰਤਰੀ*

0
93

 ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ IMA ਮਾਨਸਾ ਦੁਆਰਾ ਆਯੋਜਿਤ ਡਿਨਰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਨਾਲ ਡਾਕਟਰ ਵਿਜੇ ਸਿੰਗਲਾ MLA ਮਾਨਸਾ, ਪ੍ਰਿੰਸੀਪਲ ਬੁੱਧ ਰਾਮ MLA ਬੁੱਢਲਾਡਾ, ਗੁਰਪ੍ਰੀਤ ਸਿੰਘ ਬਣਾਂਵਾਲੀ MLA ਸਰਦੂਲਗੜ੍ਹ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅਕਾਵਾਲੀ, IMA ਦੇ ਸਟੇਟ ਪ੍ਰੈਜੀਡੈਂਟ ਡਾਕਟਰ ਭਗਵੰਤ ਸਿੰਘ, ਡਾਕਟਰ ਨਾਨਕ ਸਿੰਘ SSP ਮਾਨਸਾ, ਡਾਕਟਰ ਜਤਿੰਦਰ ਕੰਸਲ ਪਾਸਟ ਸਟੇਟ IMA ਅਤੇ ਜਿਲ੍ਹਾ ਦੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਨੇ ਵੀ ਹਿੱਸਾ ਲਿਆ।
       ਮੰਤਰੀ ਸਾਹਿਬ ਅਤੇ ਦੂਸਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ IMA ਦੇ ਜਿਲ੍ਹਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਪ੍ਰਾਈਵੇਟ ਹਸਪਤਾਲਾਂ ਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੰਸਥਾਂ ਦੇ ਜਰਨਲ ਸਕੱਤਰ ਡਾਕਟਰ ਸ਼ੇਰਜੰਗ ਸਿੰਘ ਸਿੱਧੂ ਨੇ ਮੰਤਰੀ ਸਾਹਿਬ ਅੱਗੇ IMA ਭਵਨ ਦੀ ਮੰਗ ਰੱਖੀ। ਮੰਤਰੀ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾਕਟਰਾਂ ਨੂੰ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਨਿਸ਼ਕਾਸ਼ ਸੇਵਾ ਵਾਸਤੇ ਕਾਦਾਂ ਕੱਢਣ ਲਈ ਕਿਹਾ ਉਹਨਾਂ ਕਿਹਾ ਕਿ IMA ਦੇ ਡਾਕਟਰ ਸਾਨੂੰ ਸਰਕਾਰੀ ਹਸਪਤਾਲ ਨੂੰ ਚੰਗੀ ਤਰ੍ਹਾਂ ਚਲਾਉਣ ਵਿੱਚ ਸਹਿਯੋਗ ਦੇਣ। ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਦੱਸੀਆਂ ਗਈਆਂ ਪ੍ਰਦੂਸ਼ਣ ਵਿਭਾਗ, ਲੋਕਲ ਬਾਡੀਜ਼ ਨਾਲ ਸਬੰਧਿਤ ਪ੍ਰਾਪਰਟੀ ਟੈਕਸ ਅਤੇ ਫਾਇਰ ਸਰਟੀਫਿਕੇਟ ਸਬੰਧੀ, ਹਸਪਤਾਲ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਸਬੰਧੀ ਅਤੇ ਆਯੁਸ਼ਮਾਨ ਸਕੀਮ ਪੰਜਾਬ ਵਿੱਚ ਚੰਗੀ ਤਰ੍ਹਾਂ ਲਾਗੂ ਕਰਨ ਸਬੰਧੀ ਦੱਸੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਮੰਤਰੀ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਇਹਨਾਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ IMA ਦੁਆਰਾ ਮੰਤਰੀ ਜੀ ਨੂੰ ਦਿੱਤਾ ਗਿਆ।


ਸੰਸਥਾ ਦੇ ਸੀਨੀਅਰ ਮੈਂਬਰ ਡਾਕਟਰ ਸੁਨੀਤ ਜਿੰਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਸੁਰੇਸ ਸਿੰਗਲਾ, ਡਾਕਟਰ ਤਜਿੰਦਰ ਪਾਲ ਸਿੰਘ ਰੇਖੀ, ਡਾਕਟਰ ਨਿਸ਼ਾਨ ਸਿੰਘ, ਡਾਕਟਰ ਕੇ ਪੀ ਸਿੰਗਲਾ,
ਡਾਕਟਰ ਤਰਲੋਕ ਸਿੰਘ, ਡਾਕਟਰ ਗੁਰਬਖਸ਼ ਸਿੰਘ ਚਹਿਲ ਡਾਕਟਰ ਰਜੀਵ, ਡਾਕਟਰ ਵਿਸ਼ਾਲ, ਡਾਕਟਰ ਅਸ਼ੋਕ ਕੰਸਲ, ਡਾਕਟਰ ਅਨਿਲ ਮੌਂਗਾ, ਡਾਕਟਰ ਅਮਿਤ, ਡਾਕਟਰ ਬਰਾੜ, ਡਾਕਟਰ ਮਨੋਜ, ਡਾਕਟਰ ਹਰਪਾਲ, ਡਾਕਟਰ ਇੰਦਰਪਾਲ ਅਤੇ ਸ਼ਹਿਰ ਦੇ ਸਾਰੇ ਮਸ਼ਹੂਰ ਡਾਕਟਰ ਆਪਣੇ ਪਰਿਵਾਰਾਂ ਨਾਲ ਮੌਜੂਦ ਸਨ।

LEAVE A REPLY

Please enter your comment!
Please enter your name here