*ਭ੍ਰਿਸ਼ਟਾਚਾਰ ਵਿਰੋਧੀ ਮੁੱਖ ਮੰਤਰੀ ਦੀ ਮੁੰਹਿਮ ਚੰਗੀ ਅਤੇ ਮੁਕੰਮਲ ਖਾਤਮਾ ਸਰਕਾਰ ਲਈ ਚੁਣੋਤੀ- ਗੁਰਲਾਭ ਸਿੰਘ ਮਾਹਲ ਐਡੋਵਕੇਟ*

0
23

ਮਾਨਸਾ, 12 ਜਨਵਰੀ-(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਪੀ.ਸੀ.ਐੱਸ ਅਫਸਰਾਂ ਦੀ ਹੜਤਾਲ ਖੁੱਲ੍ਹਣ ਤੋਂ ਬਾਅਦ ਪੰਜਾਬ ਅੰਦਰ ਭ੍ਰਿਸ਼ਟਾਚਾਰ ਵਿਰੋਧੀ ਗੱਲ ਚੱਲੀ ਹੈ।  ਹਾਲਾਂਕਿ ਪੀ.ਸੀ.ਐੱਸ ਅਫਸਰਾਂ ਦੇ ਸਰਕਾਰ ਅੱਗੇ ਝੁਕਣ ਨੂੰ ਲੈ ਕੇ ਭਗਵੰਤ ਮਾਨ ਦੀ ਘੁਰਕੀ ਦੀ ਵਡਿਆਈ ਚਹੁੰ ਪਾਸੇ ਹੋ ਰਹੀ ਹੈ।  ਕੁਝ ਵਿਅਕਤੀਆਂ ਦਾ ਇਹ ਵੀ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਇਨੇ ਹਲਕੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ।  ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਪੰਜਾਬ ਵਿੱਚ ਦੂਰ ਤੱਕ ਫੈਲੀਆਂ ਹੋਈਆਂ ਹਨ।  ਸਰਕਾਰ ਨੇ ਕੁਝ ਭ੍ਰਿਸ਼ਟ ਅਫਸਰਾਂ ਨੂੰ ਫੜ ਕੇ ਉਸ ਦੀ ਸ਼ੁਰੂਆਤ ਤਾਂ ਕੀਤੀ ਹੈ ਪਰ ਭ੍ਰਿਸ਼ਟਾਚਾਰ ਮੁੱਢੋਂ ਖਤਮ ਹੋ ਜਾਵੇਗਾ।  ਇਹ ਕਹਿਣਾ ਹਾਲੇ ਔਖਾ ਹੈ।  ਸੂਬੇ ਅੰਦਰ ਅਨੇਕਾਂ ਅਧਿਕਾਰੀ ਅਤੇ ਨੇਤਾ ਵੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸੇ ਹੋਏ ਹਨ, ਜਿਨ੍ਹਾਂ ਨੂੰ ਫੜਣਾ ਸਰਕਾਰ ਲਈ ਔਖਾ ਹੋ ਸਕਦਾ ਹੈ।  ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਨ ਦੇ ਨਾਲ-ਨਾਲ ਬਹੁਤੇ ਵਿਰੋਧੀਆਂ ਅਤੇ ਆਮ ਲੋਕਾਂ ਵੱਲੋਂ ਇਹ ਵੀ ਸੰਕੇਤ ਹਨ ਕਿ ਜੇਕਰ ਭ੍ਰਿਸ਼ਟ ਅਫਸਰਾਂ ਨੂੰ ਭਵਿੱਖ ਵਿੱਚ ਫੜਣ ਤੋਂ ਸਰਕਾਰ ਨੇ ਖਿਚਖਿਚਾਹਟ ਕੀਤੀ ਤਾਂ ਇਸ ਦੇ ਖਿਲਾਫ ਜਨ ਅਵਾਜ ਖੜ੍ਹੀ ਹੋ ਸਕਦੀ ਹੈ।                 ਸੰਵਿਧਾਨ ਬਚਾਉ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਦਾ ਕਹਿਣਾ ਹੈ ਕਿ ਸੂਬੇ ਨੂੰ ਵੱਡੇ ਅਫਸਰ ਭ੍ਰਿਸ਼ਟਾਚਾਰ ਦਾ ਘੁਣ ਲੱਗ ਕੇ ਖਾ ਚੁੱਕੇ ਹਨ।  ਬਹੁ-ਗਿਣਤੀ ਬਹੁਤਾ ਪੈਸਾ ਆਈ.ਏ.ਐਸ ਅਤੇ ਪੀ.ਸੀ.ਐੱਸ ਅਫਸਰਾਂ ਨੇ ਆਪਣੇ ਕੋਲ ਜਮ੍ਹਾ ਕਰ ਰੱਖਿਆ ਹੈ।  ਪੰਜਾਬ ਕਰਜੇ ਦੀ ਦਲਦਲ ਵਿੱਚ ਧਸਿਆ ਹੋਇਆ ਹੈ।  ਦੂਜੇ ਪਾਸੇ ਅਫਸਰਸ਼ਾਹੀ ਇਸ ਨੂੰ ਲੁੱਟ ਰਹੀ ਹੈ।  ਸਰਕਾਰ ਇਸ ਪਾਸੇ ਜੇ ਤੁਰੀ ਹੈ ਤਾਂ ਉਹ ਮੁੱਢ ਤੋਂ ਲੈ ਕੇ ਸਿਰੇ ਤੱਕ ਪੀ.ਸੀ.ਐੱਸ ਅਤੇ ਆਈ.ਏ.ਐੱਸ ਦੀਆਂ ਜਾਇਦਾਦਾਂ, ਬੈਂਕ ਖਾਤੇ ਅਤੇ ਪਰਿਵਾਰਕ ਮੈਂਬਰਾਂ ਦੀ ਸੰਪੱਤੀ ਦੀ ਜਾਂਚ ਕਰਵਾਵੇ।  ਜਿਸ ਤੋਂ ਸਪੱਸ਼ਟ ਹੋਵੇਗਾ ਕਿ ਨੌਕਰੀ ਲੱਗਣ ਤੋਂ ਪਹਿਲਾਂ ਅਤੇ ਨੌਕਰੀ ਲੱਗਣ ਤੋਂ ਬਾਅਦ ਇਨ੍ਹਾਂ ਅਫਸਰਾਂ ਨੇ ਕਿਨਾਂ ਧਨ ਇੱਕਠਾ ਕੀਤਾ।  ਸਰਕਾਰ ਵੱਲੋਂ 1-2 ਅਫਸਰਾਂ ਖਿਲਾਫ ਕੀਤੀ ਕਾਰਵਾਈ ਕੋਈ ਬਹੁਤੀ ਵੱਡੀ ਗੱਲ ਨਹੀਂ।    ਉਹਨਾ ਕਿਹਾ ਕਿ ਪੰਜਾਬ ਵਿੱਚ ਰਾਜਨੀਤਕ ਲੀਡਰਾ ਨਾਲੋ ਪੰਜਾਬ ਦੀ ਆਰਥਿਕ ਤੋਰ ਤੇ ਲੁੱਟ ਖੁੱਸਟ ਭ੍ਰਿਸ਼ਟਾਚਾਰ ਰਾਹੀ IAS ਅਤੇ PCS ਅਫਸਰਾ ਨੇ ਜਿਆਦਾ ਲੁੱਟ ਖੁੱਸਟ ਕੀਤੀ ਹੈ ।  ਰਾਜਨੀਤਕ ਲੀਡਰ ਭ੍ਰਿਸ਼ਟਾਚਾਰ ਕਰਦੇ ਹਨ ਤਾ ਉਹਨਾ ਨੂੰ ਹਰ ਪੰਜ ਸਾਲਾ ਬਾਅਦ ਉਹਨਾ ਨੂੰ ਲੋਕਾ ਦੀ ਕਚਿਹਰੀ ਵਿੱਚ ਜਾਣਾ ਪੈਦਾ ਹੈ ਜੇਕਰ ਵੋਟਰਾ ਨੂੰ ਲੱਗਦਾ ਹੈ ਉਹ ਰਾਜਨੀਤਕ ਵਿਅਕਤੀਆ ਭ੍ਰਿਸ਼ਟਾਚਾਰੀ ਹੈ। ਉਸ ਨੂੰ ਹਰਾਉਣ ਦਾ ਅਧਿਕਾਰ ਆਮ ਵੋਟਰਾ ਕੋਲ ਹੁੰਦਾ ਹੈ । ਪਰ ਇਹਨਾ ਅਫਸਰਾ ਨੂੰ ਕੋਈ ਲੋਕ ਕਚਿਹਰੀ ਨਹੀ ਜਾਣਾ ਪੈਦਾ । ਬੁਹਤੇ ਵਾਰ ਦੇਖਿਆ ਗਿਆ ਕਿ ਕੋਈ ਰਾਜਨੀਤਕ ਆਗੂ ਕੋਈ ਭ੍ਰਿਸ਼ਟਾਚਾਰ ਮੁੱਕਤ ਸਿਸਟਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾ ਇਹ ਅਫ਼ਸਰ ਸ਼ਾਹੀ ਉਹਨਾ ਦੇ ਖਿਲਾਫ ਸ਼ਾਜਿਸ਼ਾ ਕਰ ਗਰਾਊਡ ਤੇ ਲਾਗੂ ਨਹੀ ਕਰਨ ਦਿੰਦੀ ਹੈ। ਉਹਨਾ ਕਿਹਾ ਕਿ ਭੰਗਵਤ ਮਾਨ ਸਰਕਾਰ ਨੇ ਕਈ ਭ੍ਰਿਸ਼ਟਾਚਾਰੀ ਸਾਬਕਾ ਮੰਤਰੀ ਜੇਲ ਭੇਜਿਆ ਹੈ। ਉਸ ਨੂੰ ਪੰਜਾਬ ਦੇ ਲੋਕ ਨੇ ਸਰਾਹਿਆ ਗਿਆ ਹੈ । ਭ੍ਰਿਸ਼ਟਾਚਾਰ ਸੰਬਧੀ ਇਹ ਮੁੰਹਿਮ   ਇਸ ਤਰਾ ਹੀ ਜਾਰੀ ਰਹੇ । ਉਹਨਾ ਕਿਹਾ ਕਿ ਜੋ ਸਾਬਕਾ ਕਾਂਗਰਸੀ ਮੰਤਰੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾ ਤੇ ਵੀ ਕਾਰਵਾਈ ਕੀਤੀ ਜਾਵੇ ਉਹਨਾ ਵਲੋ ਕੀਤੇ ਭ੍ਰਿਸ਼ਟਾਚਾਰ ਸੰਬਧੀ ਵੀ ਜਾਂਚ ਹੋਵੇ । ਉਹਨਾ ਕਿਹਾ ਕੇ ਲੋਕਾ ਨੇ ਬਦਲਾਉ ਦੇ ਰੂਪ ਵਿੱਚ ਸਿਰਫ ਭੰਗਵਤ ਮਾਨ ਤੋ ਆਸ ਲਾਉਦੇ ਵੰਡਾ ਬੁਹਮਤ ਸਿਰਫ ਭੰਗਵਤ ਮਾਨ ਤੇ ਵਿਸ਼ਵਾਸ਼ ਕਰਦਿਆ ਦਿੱਤਾ ਹੈ। ਇਸ ਲਈ ਭੰਗਵਤ ਮਾਨ ਮਾਨਯੋਗ ਮੁੱਖ ਮੰਤਰੀ ਜੀ ਨੂੰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਬਿਨਾ ਵਜਾ ਕੀਤੀ ਦਖਲ ਅੰਦਾਜ਼ੀ ਦੀ ਪ੍ਰਵਾਹ ਕਰਿਆ। ਪੰਜਾਬੀਆ ਦੀਆ ਭਾਵਨਾਵਾ ਅਨੁਸਾਰ ਸਰਕਾਰ ਚਲਾਉਣੀ ਚਾਹੀਦੀ ਹੈ ਤਾ ਜੋ ਮੁੱਖ ਮੰਤਰੀ ਪੰਜਾਬ ਭੰਗਵਤ ਮਾਨ ਪੰਜਾਬ ਦੇ ਵੋਟਰਾ ਦੇ ਵਿਸ਼ਵਾਸ ਤੇ ਖਰਾ ਉਤਰ ਸੱਕਣ  ।ਇਹ ਭਵਿੱਖ ਦੱਸੇਗਾ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰ ਸਕਦੀ ਹੈ  ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਸਿਰਫ ਕਹਿਣ ਅਤੇ ਇੱਕਾ ਦੁੱਕਾ ਕਾਰਵਾਈਆਂ ਨਾਲ ਖਤਮ ਹੋਣ ਵਾਲਾ ਨਹੀਂ।  ਇਹ ਵੱਡੀ ਅਫਸਰਸ਼ਾਹੀ ਤੋਂ ਲੈ ਕੈ ਛੋਟੇ ਅਫਸਰਾਂ ਦੀਆਂ ਜੜ੍ਹਾਂ ਤੱਕ ਫੈਲਿਆ ਹੋਇਆ ਹੈ।  ਲੋਕਾਂ ਦੇ ਬਿਨ੍ਹਾਂ ਪੈਸੇ ਤੋਂ ਕੰਮ ਕਾਜ ਨਾ ਹੋਣੇ।  ਇਸ ਲਈ ਉਨ੍ਹਾਂ ਨੂੰ ਖੱਜਲ-ਖੁਆਰ ਕਰਨਾ ਵੀ ਭ੍ਰਿਸ਼ਟਾਚਾਰ ਨੂੰ ਹਵਾ ਦੇ ਰਿਹਾ ਹੈ।  ਅਜਿਹੇ ਪ੍ਰਚਰਨ ਨੂੰ ਸਰਕਾਰ ਵੱਲੋਂ ਖਤਮ ਕਰਨ ਦਾ ਸੱਭਿਆਚਾਰ ਲਿਆਉਣਾ ਚਾਹੀਦਾ ਹੈ।  ਜਦੋਂ ਤੱਕ ਸਰਕਾਰ ਭ੍ਰਿਸ਼ਟਾਚਾਰ ਫੈਲਣ ਦੀ ਮੂਲ ਜੜ੍ਹ ਨੂੰ ਨਹੀਂ ਫੜਦੀ।  ਉਦੋਂ ਤੱਕ ਇਸ ਨੂੰ ਨਾ ਤਾਂ ਠੱਲਿ੍ਹਆ ਜਾ ਸਕਦਾ ਹੈ ਅਤੇ ਨਾ ਹੀ ਘਟਾਇਆ ਜਾ ਸਕਦਾ ਹੈ।  ਬੇਸ਼ੱਕ ਸਰਕਾਰ ਨੇ ਕੁਝ ਭ੍ਰਿਸ਼ਟ ਅਫਸਰ ਸ਼ਿਕੰਜੇ ਵਿੱਚ ਲਏ ਹਨ।  ਪਰ ਇਹ ਮੰਨਣਾ ਪਵੇਗਾ ਕਿ ਅਫਸਰਸ਼ਾਹੀ ਅੰਦਰ ਇਸ ਡਰ ਨਾਲ ਪੈਸਿਆਂ ਦਾ ਲੈਣ ਦੇਣ ਜਾਂ ਮੰਗਣ  ਦਾ ਡਰ ਪੈਦਾ ਨਹੀਂ ਹੋਵੇਗਾ।  ਸੂਬੇ ਅੰਦਰ ਪੁਲਿਸ ਅਫਸਰਾਂ ਦੇ ਪਰਿਵਾਰਾਂ ਵੱਲੋਂ ਨਕਲੀ ਅਧਿਕਾਰੀ ਬਣ ਕੇ ਲੱਖਾਂ ਰੁਪਏ ਵਸੂਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।  ਮਾਨਸਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਅਤੇ ਉਸ ਦੀ ਪਤਨੀ ਨੌਕਰੀਆਂ ਵੰਡਣ ਨੂੰ ਲੈ ਕੇ ਲੱਖਾਂ ਰੁਪਏ ਵਟੋਰਨ ਅਤੇ ਨੌਜਵਾਨਾਂ ਨੂੰ ਠੱਗਣ ਦੇ ਸ਼ਿਕੰਜੇ ਵਿੱਚ ਪਾ ਚੁੱਕੇ ਹਨ।  ਇਸ ਨਾਲ ਭ੍ਰਿਸ਼ਟਾਚਾਰ ਦੀ ਪ੍ਰਵਿਰਤੀ ਖਤਮ ਕਿਵੇਂ ਹੋਵੇਗੀ।  ਇਹ ਸਰਕਾਰ ਲਈ ਗੰਭੀਰ ਚੁਣੋਤੀ ਹੈ।                      ਸੀ.ਪੀ.ਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਕਰਦੇ ਨੇਤਾਵਾਂ ਨੂੰ ਲੋਕ 5 ਸਾਲਾਂ ਬਾਅਦ ਕੁਰਸੀ ਤੋਂ ਲਾਂਭੇ ਕਰਕੇ ਸਜਾ ਦੇ ਦਿੰਦੇ ਹਨ।  ਪਰ ਭ੍ਰਿਸ਼ਟਾਚਾਰ ਕਰਨ ਵਾਲੇ ਅਫਸਰ ਹਰ ਸਰਕਾਰ ਵਿੱਚ ਆਪਣੀਆਂ ਕੁਰਸੀਆਂ ਤੇ ਕਾਇਮ ਰਹਿੰਦੇ ਹਨ।  ਨਾ ਹੀ ਇਨ੍ਹਾਂ ਅਫਸਰਾਂ ਨੂੰ ਸਰਕਾਰਾਂ ਦੀ ਕੋਈ ਪਰਵਾਹ ਹੁੰਦੀ ਹੈ।  ਵੱਡੇ ਕੁਝ ਅਫਸਰ ਹੀ ਛੋਟਿਆਂ ਨੂੰ ਭ੍ਰਿਸ਼ਟਾਚਾਰ ਕਰਨ ਲਈ ਮਜਬੂਰ ਕਰ ਦਿੰਦੇ ਹਨ।  ਉਨ੍ਹਾਂ ਕਿਹਾ ਕਿ ਸਰਕਾਰ 5-7 ਹਜਾਰ ਫੜਣ ਵਾਲਿਆਂ ਦੀ ਬਜਾਏ ਲੱਖਾਂ-ਕਰੋੜਾਂ ਰੁਪਇਆਂ ਦੀ ਰਿਸ਼ਵਤ ਲੈਣ ਵਾਲਿਆਂ ਨੂੰ ਫੜ ਕੇ ਡਿਸਮਿਸ ਕਰੇ ਅਤੇ ਉਨ੍ਹਾਂ ਦੀ ਸੰਪੱਤੀ ਦੀ ਜਾਂਚ ਕਰਕੇ ਜਬਤ ਕਰੇ।                    ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਇੱਕ ਚੰਗੀ ਗੱਲ ਹੈ।  ਪਰ ਇਸ ਉੱਤੇ ਨਿਰੰਤਰ ਕੰਮ ਹੋਣਾ ਚਾਹੀਦਾ ਹੈ।  ਸਰਕਾਰ ਇੱਕ-ਦੁੱਕਾ ਨੂੰ ਨਹੀਂ ਬਲਕਿ ਵੱਡੀਆਂ ਸੰਪੱਤੀਆਂ, ਕਾਲੋਨੀਆਂ ਬਣਾਉਣ ਵਾਲੇ ਅਫਸਰਾਂ ਤੇ ਵੀ ਸਰਕਾਰ ਨਕੇਲ ਕਸੇ, ਜਿਸ ਨਾਲ ਭਵਿੱਖ ਵਿੱਚ ਅਫਸਰਸ਼ਾਹੀ ਭ੍ਰਿਸ਼ਟਾਚਾਰ ਕਰਨ, ਰਿਸ਼ਵਤ ਲੈਣ ਤੋਂ ਕੰਨੀ ਕੁਤਰਾਵੇ।  ਉਨ੍ਹਾਂ ਇਹ ਵੀ ਕਿਹਾ ਕਿ ਅਫਸਰਾਂ ਦੀਆਂ ਦੇਸ਼ਾਂ-ਵਿਦੇਸ਼ਾਂ ਵਿੱਚ ਸੰਪੱਤੀਆਂ ਦੀ ਵੀ ਸੂਬਾ ਸਰਕਾਰ ਜਾਂਚ ਖੋਲ੍ਹੇ।  ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਹੋਰ ਪਾਰਟੀਆਂ ਨਾਲ ਸੰਬੰਧ ਰੱਖਦੇ ਹਾਂ, ਪਰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਭਗਵੰਤ ਮਾਨ ਨਾਲ ਹਾਂ।     

LEAVE A REPLY

Please enter your comment!
Please enter your name here