*ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਈ ਸੁਨੇਹਾ ਦਿੰਦੇ ਹਨ-ਸਿਵਲ ਸਰਜਨ*

0
53

ਮਾਨਸਾ, 12 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਵਿਭਾਗ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਧੀਆਂ ਦੀ ਲੌਹੜੀ ਮਨਾਈ ਗਈ। ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਧੀਆਂ ਦੀ ਹਰ ਖੇਤਰ ਵਿਚ ਮੋਹਰੀ ਭੂਮਿਕਾ ਰਹੀ ਹੈ। ਧੀਆਂ ਪੜਾਈ, ਨੌਕਰੀ ਪੇਸ਼ਾ, ਸੈਨਿਕ ਸੇਵਾਂਵਾਂ, ਪੁਲਾੜ ਵਿਗਿਆਨ, ਹਵਾਈ ਉਡਾਨ ਆਦਿ ਹਰ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਪੀ.ਐਨ.ਡੀ.ਟੀ. ਐਕਟ ਅਧੀਨ ਬੱਚੀਆਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਬੇਟੀ ਬਚਾਓ ਬੇਟੀ ਪੜਾਓ ਦੇ ਨਾਹਰੇ ’ਤੇ ਅਮਲ ਕਰਨ ਲਈ ਜਾਗਰੂਕਤਾ ਦੇ ਉਦੇਸ਼ ਨਾਲ ਲੋਹੜੀ ਧੀਆਂ ਦੀ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਜੋ ਕਿ ਧੀਆਂ ਲਈ ਬਰਾਬਰਤਾ ਦਾ ਸੁਨੇਹਾ ਦਿੰਦੇ ਹਨ। ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਨਾਲੋਂ ਪਿੱਛੇ ਨਹੀਂ ਹਨ।
ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਮੁੱਖ ਮੰਤਵ ਧੀਆਂ ਪ੍ਰਤੀ ਸਮਾਜ ਦੀ ਸੋਚ ਵਿੱਚ ਤਬਦੀਲੀ ਲਿਆਉਣਾ ਹੈ ਅਤੇ ਯੋਗਤਾ ਅਧਾਰਿਤ ਧੀਆਂ ਅਤੇ ਪੁੱਤਰਾਂ ਨੂੰ ਸਮਾਨ ਮੌਕੇ ਦੇਣੇ ਚਾਹੀਦੇ ਹਨ। ਇਸ ਮੌਕੇ ਨਿਰਵੈਰ ਕੱਲਬ ਮਾਨਸਾ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋ ਵਿਸ਼ੇਸ ਯੋਗਦਾਨ ਦਿੱਤਾ ਗਿਆ।
  ਇਸ ਮੌਕੇ ਡਾ. ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਸ੍ਰੀ ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸ੍ਰੀ ਕੇਵਲ ਸਿੰਘ ਅਤੇ ਸ੍ਰ: ਗੁਰਜੰਟ ਸਿੰਘ ਸਹਾਇਕ ਮਲੇਰਿਆ ਅਫ਼ਸਰ, ਰਾਮ ਕੁਮਾਰ ਹੈਲਥ ਸੁਪਰਵਾਇਜ਼ਰ, ਰੇਣੂ ਬਾਲਾਪੀ.ਐਨ.ਡੀ.ਟੀ.ਕੁਆਰਡੀਨੇਟਰ, ਸ਼ਰਨਜੀਤ ਕੌਰ, ਮਿਨਾਕਸ਼ੀ, ਗੀਤਾ ਗੁਪਤਾ, ਸ਼ੈਲੀ, ਗੁਰਮੀਤ ਕੌਰ, ਸੰਦੀਪ ਕੋਰ, ਪ੍ਰਤਾਪ ਸਿੰਘ, ਸੰਦੀਪ ਸਿੰਘ, ਚੰਦਰ ਸ਼ੇਖਰ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਅਤੇ ਅਧਿਕਾਰੀ ਵੀ ਮੋਜੂਦ ਸਨ।   

LEAVE A REPLY

Please enter your comment!
Please enter your name here