(ਸਾਰਾ ਯਹਾਂ/ ਮੁੱਖ ਸੰਪਾਦਕ ) : ਜਲੰਧਰ ਦੇਹਾਤ ਦੀ ਪੁਲਿਸ ਨੇ ਨਕੋਦਰ ਦੇ ਵਪਾਰੀਆਂ ਤੋਂ 45 ਲੱਖ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 4 ‘ਚੋਂ 3 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿੱਚੋਂ ਰਾਹੁਲ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟਿੰਮੀ ਚਾਵਲਾ ਨਕੋਦਰ ਕਤਲ ਕਾਂਡ ਤੋਂ ਬਾਅਦ ਨਕੋਦਰ ਦੇ ਵਪਾਰੀ ਕਾਫੀ ਘਬਰਾ ਗਏ ਸਨ, ਜਿਸ ਦਾ ਉਹ ਫ਼ਾਇਦਾ ਉਠਾਉਣਾ ਚਾਹੁੰਦੇ ਸਨ।
ਉਸ ਨੇ ਦੱਸਿਆ ਕਿ ਜਿਸ ਸੈਲੂਨ ਵਿੱਚ ਉਹ ਕੰਮ ਕਰਦਾ ਸੀ, ਉਸ ਵਿਚ ਵਪਾਰੀ ਸੰਜੀਵ ਕੁਮਾਰ ਦੀ ਕਿਰਾਏ ਦੀ ਦੁਕਾਨ ਸੀ ਅਤੇ ਬਾਜ਼ਾਰ ਵਿੱਚ ਉਸ ਦੀਆਂ ਹੋਰ ਵੀ ਕਈ ਦੁਕਾਨਾਂ ਹਨ। ਜਿਸ ਤੋਂ ਬਾਅਦ ਵਪਾਰੀ ਸੰਜੀਵ ਕੁਮਾਰ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਤੋਂ 45 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਟਿੰਮੀ ਚਾਵਲਾ ਕਤਲ ਕੇਸ ਦਾ ਹਵਾਲਾ ਦੇ ਕੇ ਉਸਨੂੰ ਡਰਾਉਣ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ।