ਮਾਨਸਾ, 02 ਜਨਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ)ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਪ੍ਰਧਾਨ ਸੁਖਪਾਲ ਖਿਆਲਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਮਾਤਾ ਭੁਵਨੇਸ਼ਵਰੀ ਦੇਵੀ ਜੀ ਦੇ ਆਸ਼ਰਮ ਗੀਤਾ ਭਵਨ ਕੱਟੜਾ ਵਿਖੇ ਮਾਤਾ ਦੀ ਚੌਕੀ ਲਗਾ ਕੇ ਪਿਛਲੇ ਸਾਲ ਅਲਵਿਦਾ ਕਿਹਾ ਅਤੇ ਨਵੇਂ ਸਾਲ ਦਾ ਸੁਆਗਤ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਕੇਸੀ ਸ਼ਰਮਾਂ ਨੇ ਦੱਸਿਆ ਕਿ ਅਮਰਨਾਥ ਯਾਤਰਾ ਸੇਵਾ ਸੰਮਤੀ ਮਾਨਸਾ ਵਲੋਂ ਹਰ ਸਾਲ ਭੰਡਾਰਾਂ ਲਗਾਇਆ ਜਾਂਦਾ ਹੈ ਅਤੇ ਇੱਕਤੀ ਤਾਰੀਖ ਦੀ ਰਾਤ ਨੂੰ ਮਾਤਾ ਦਾ ਗੁਣਗਾਣ ਚੌਂਕੀ ਦੇ ਰੂਪ ਵਿੱਚ ਕਰਨ ਦੀ ਸੇਵਾ ਉਹਨਾਂ ਦੀ ਮੰਡਲੀ ਦੇ ਹਿੱਸੇ ਆਉਂਦੀ ਹੈ ਉਹਨਾਂ ਦੱਸਿਆ ਕਿ ਮੰਡਲੀ ਵਲੋਂ ਸੰਸਥਾਂ ਦੇ ਮੈਂਬਰਾਂ ਸਮੇਤ ਸ਼ਰਧਾਲੂਆਂ ਦੀ ਇੱਕ ਬੱਸ ਵੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਲਿਜਾਈ ਜਾਂਦੀ ਹੈ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਉਪਰੰਤ ਇਹ ਚੌਂਕੀ ਗੀਤਾ ਭਵਨ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਈ ਜਾਂਦੀ ਹੈ।ਇਸ ਸਾਰੇ ਪ੍ਰੋਗਰਾਮ ਲਈ ਬੜੀ ਤਨਦੇਹੀ ਨਾਲ ਜ਼ਿਮੇਵਾਰੀ ਨਿਭਾਉਣ ਵਾਲੇ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਸ਼੍ਰੀ ਅਨੰਦ ਪ੍ਰਕਾਸ਼ ਜੀ ਦੇ ਯਤਨਾਂ ਸਦਕਾ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਮੰਡਲੀ ਨੂੰ ਇਸ ਸਥਾਨ ਉੱਪਰ ਚੌਂਕੀ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਮਾਤਾ ਭੁਵਨੇਸ਼ਵਰੀ ਦੇਵੀ ਜੀ ਵਲੋਂ ਉਹਨਾਂ ਨੂੰ ਹੁਕਮ ਹੋਇਆ ਹੈ ਕਿ ਜਦੋਂ ਤੱਕ ਮੰਡਲੀ ਚਾਹੇਗੀ ਉਦੋਂ ਤੱਕ ਇਹ ਚੌਂਕੀ ਲਗਾਉਣ ਲਈ ਮੁੰਕਮਲ ਪ੍ਰਬੰਧ ਉਹਨਾਂ ਦੇ ਸੰਸਥਾਨ ਵਲੋਂ ਕਰਕੇ ਦਿੱਤੇ ਜਾਂਦੇ ਰਹਿਣਗੇ।ਚੌਂਕੀ ਦੇ ਪੂਜਨ ਅਸ਼ਵਨੀ ਜਿੰਦਲ ਡੀ.ਸੀ.ਐਫ.ਏ. ਅਤੇ ਹੁਕਮ ਚੰਦ ਨੇ ਪਰਿਵਾਰ ਸਮੇਤ ਬੜੀ ਸ਼ਰਧਾ ਨਾਲ ਕਰਵਾਇਆ।ਇਸ ਮੌਕੇ ਮਾਤਾ ਭੁਵਨੇਸ਼ਵਰੀ ਦੇਵੀ ਜੀ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਇਨਸਾਨ ਨੂੰ ਸੇਵਾ ਅਤੇ ਸਿਮਰਨ ਦਾ ਰਾਹ ਨਹੀਂ ਛੱਡਣਾ ਚਾਹੀਦਾ ਕਿਉਂਕਿ ਉਹ ਸ਼ਕਤੀ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਪ੍ਰਮਾਤਮਾਂ ਆਖਦੇ ਹਨ ਉਹ ਸੇਵਾ ਭਾਵੀ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿਕੱਤ ਪੇਸ਼ ਨਹੀਂ ਆਉਣ ਦਿੰਦੀ ਉਹਨਾਂ ਕਿਹਾ ਕਿ ਇਹ ਉਹ ਸਥਾਨ ਹੈ ਜਿੱਥੇ ਵੱਡੇ ਵੱਡੇ ਕਲਾਕਾਰ ਆ ਕੇ ਗੁਣਗਾਣ ਕਰਨ ਲਈ ਥੋੜੀ ਜਿਹੀ ਜਗ੍ਹਾ ਲੱਭਦੇ ਹਨ ਪਰ ਤੁਸੀਂ ਖੁਸ਼ਕਿਸਮਤ ਹੋ ਜਿਨ੍ਹਾਂ ਨੂੰ ਬੜੀ ਅਸਾਨੀ ਨਾਲ ਇਸ ਸਥਾਨ ਤੇ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਚ ਬੈਠ ਕੇ ਗੁਣਗਾਣ ਕਰਨ ਦਾ ਮੌਕਾ ਮਿਲਦਾ ਹੈਇਸ ਮੌਕੇ ਬਲਜੀਤ ਸ਼ਰਮਾਂ ਅਤੇ ਸੰਜੀਵ ਪਿੰਕਾ ਨੂੰ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਸਦਕਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਮਨ ਗੁਪਤਾ,ਲਛਮਣ ਦਾਸ, ਮਨੋਜ ਅਰੋੜਾ,ਜੀਵਨ ਜੁਗਨੀ, ਰਿੰਪੀ ਭੰਮਾਂ,ਹੈਪੀ ਸਾਊਂਡ,ਵਿੱਕੀ ਸ਼ਰਮਾਂ, ਰਜਿੰਦਰ ਖਾਨ, ਮੋਹਨ ਸੋਨੀ,ਅਮਨ ਸਿੱਧੂ, ਅੰਗਰੇਜ਼ ਬਾਂਸਲ, ਵਿਨੋਦ ਚੌਧਰੀ, ਸੁਨੀਲ ਬਾਂਸਲ, ਸੰਜੀਵ ਬੋਬੀ,ਸਮੀਪ ਸੇਮਾਂ, ਰਿਸ਼ਵ ਸਿੰਗਲਾ,ਦੇਵਾਂਸ਼ ਗੋਇਲ ਸਮੇਤ ਮੈਂਬਰ ਹਾਜ਼ਰ ਸਨ।