*ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਲਈ ਦਿੱਤਾ ਮੰਗ ਪੱਤਰਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਲਈ ਦਿੱਤਾ ਮੰਗ ਪੱਤਰ।

0
81

(ਸਾਰਾ ਯਹਾਂ/ ਮੁੱਖ ਸੰਪਾਦਕ ):: ਅੱਜ ਵਾਇਸ ਆਫ ਮਾਨਸਾ ਦੇ ਮੈਂਬਰਾਂ ਨੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਨਸਾ ਨੂੰ ਮੰਗ ਪੱਤਰ ਦੇ ਕੇ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਤੋਂ ਜਾਣੂ ਕਰਵਾਇਆ ਅਤੇ ਇਹਨਾਂ ਸੜਕਾਂ ਤੇ ਪਏ ਟੋਇਆਂ ਨੂੰ ਪਹਿਲ ਦੇ ਆਧਾਰ ਤੇ ਭਰਣ ਲਈ ਬੇਨਤੀ ਕੀਤੀ।ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਤਿੰਨਕੋਨੀ ਤੱਕ ਦੀ ਦੋਵੇਂ ਪਾਸੇ ਦੀ ਸੜਕ ਦੇ ਵਿਚਕਾਰ ਲੱਗੀਆਂ ਟਾਈਲਾਂ ਹਿੱਲ ਜਾਣ ਕਾਰਣ ਦੋ ਪਹੀਆਂ ਵਾਹਣਾਂ ਦਾ ਬੈਲੈਂਸ ਵਿਗੜਦਾ ਹੈ ਜੋਂ ਕਿ ਹਾਦਸੇ ਦਾ ਕਾਰਣ ਬਣਦਾ ਹੈ ਇਸਦੇ ਨਾਲ ਕਈ ਹਾਦਸੇ ਹੋ ਵੀ ਗਏ ਹਨ ਇਸਦੇ ਨਾਲ ਹੀ ਬੱਸ ਸਟੈਂਡ ਤੋਂ ਮੇਨ ਬਾਜ਼ਾਰ ਅਤੇ ਵਨਵੇ ਟ੍ਰੈਫਿਕ ਰੋਡ ਵੱਲ ਜਾਣ ਲਈ ਬਣੀਆਂ ਪੁਲੀਆਂ ਤੇ ਪਏ ਲੋਹੇ ਦੇ ਸਕੰਜੇ ਟੁੱਟੇ ਹੋਏ ਹਨ ਜਿਨ੍ਹਾਂ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਅਤੇ ਕਾਰਜ ਸਾਧਕ ਅਫਸਰ ਸ੍ਰੀ ਬਿਪਨ ਕੁਮਾਰ ਨੇ ਜਲਦੀ ਹੀ ਠੀਕ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ।ਡਾਕਟਰ ਜਨਕ ਰਾਜ ਸਿੰਗਲਾ ਨੇ ਸ਼ਹਿਰ ਵਾਸੀਆਂ ਦੀ ਵੱਡੀ ਸੱਮਸਿਆ ਰੇਲਵੇ ਫਾਟਕ ਦੇ ਦੋਨੋਂ ਸਾਈਡ ਵਾਲੀ ਸੜਕ ਦੀ ਮਾੜੀ ਹਾਲਤ ਵਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸ਼ਾਇਦ ਪ੍ਰਸ਼ਾਸਨ ਇਸ ਨੂੰ ਠੀਕ ਨਾ ਕਰਵਾ ਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਉਹਨਾਂ ਕਿਹਾ ਕਿ ਜਲਦੀ ਹੀ ਪ੍ਰਸ਼ਾਸਨ ਵਲੋਂ ਯੋਗ ਕਾਰਵਾਈ ਕਰਕੇ ਇਸ ਨੂੰ ਠੀਕ ਕਰਵਾਇਆ ਜਾਵੇ ਕਿਉਂਕਿ ਲੋਡਿੰਗ ਅਣਲੋਡਿੰਗ ਸਮੇਂ ਟਰੱਕਾਂ ਦੀ ਆਮਦ ਕਾਰਣ ਵੱਡਾ ਹਾਦਸਾ ਵਾਪਰ ਸਕਦਾ ਹੈ ਕਾਰਜ ਸਾਧਕ ਅਫਸਰ ਵਲੋਂ ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਲਿੱਖ ਕੇ ਫੰਡ ਮੁਹਈਆ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਲ ਗੋਇਲ, ਬਿੱਕਰ ਸਿੰਘ ਮਘਾਨੀਆਂ, ਬਲਵਿੰਦਰ ਕਾਕਾ, ਡਾਕਟਰ ਜਨਕ ਰਾਜ ਸਿੰਗਲਾ, ਸੰਜੀਵ ਪਿੰਕਾ ਹਾਜ਼ਰ ਸਨ।

LEAVE A REPLY

Please enter your comment!
Please enter your name here