ਮਾਨਸਾ, 23 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਪਿਛਲੇ ਦਿਨੀਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਨਸਾ ਜ਼ਿਲੇ ਦਾ ਨਾਮ ਰੋਸ਼ਨ ਕਰਨ ਵਾਲੇ ਨੰਨ੍ਹੇ ਖਿਡਾਰੀਆਂ ਦਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੀ ਅਗਵਾਈ ‘ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਖਿਡਾਰੀਆਂ ਨੂੰ ਟਰੈਕ ਸੂਟ, ਬੂਟ ਤੇ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਨਵੇਂ ਸ਼ੈਸ਼ਨ ਤੋਂ ਹੀ ਮਾਨਸਾ ਜ਼ਿਲ੍ਹੇ ਦਾ ਵਿਸ਼ੇਸ਼ ਖੇਡ ਕੈਲੰਡਰ ਜਾਰੀ ਕਰਕੇ ਖੇਡ ਸਰਗਰਮੀਆਂ ਦਾ ਮੁੱਢ ਬੰਨ੍ਹਿਆ ਜਾਵੇਗਾ। ਇਸ ਮੌਕੇ ਖਿਡਾਰੀਆਂ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ। ਅੱਜ ਬੱਚਤ ਭਵਨ ਮਾਨਸਾ ਵਿਖੇ ਸਨਮਾਨ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਅਤੇ ਪ੍ਰਧਾਨਗੀ ਵਜੋਂ ਡਾ: ਨਾਨਕ ਸਿੰਘ ਐੱਸ ਐੱਸ ਪੀ ਮਾਨਸਾ ਨੇ ਸ਼ਿਰਕਤ ਕੀਤੀ, ਜਦੋਂ ਕਿ ਵਿਸ਼ੇਸ ਮਹਿਮਾਨਾਂ ‘ਚ ਸੰਦੀਪ ਘੰਡ ਜ਼ਿਲ੍ਹਾ ਯੂਥ ਅਫ਼ਸਰ ਮਾਨਸਾ, ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਡਾ: ਜਨਕ ਰਾਜ, ਸਤਨਾਮ ਸਿੰਘ ਸਨੀ ਸ਼ਾਮਲ ਹੋਏ। ਮਹਿਮਾਨ ਬੁਲਾਰਿਆਂ ਨੇ ਸਟੇਟ ਖੇਡਾਂ ਦੌਰਾਨ ਮਾਨਸਾ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਹੀ ਖੇਡਾਂ ਦੇ ਮਾਹੌਲ ਨੂੰ ਸਿਰਜਣ ਦੀ ਲੋੜ ਹੈ ਤਾਂ ਕਿ ਬੱਚਿਆਂ ਦਾ ਸਰੀਰਿਕ ਮਾਨਸਿਕ ਵਿਕਾਸ ਹੋ ਸਕੇ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਭੁਪਿੰਦਰ ਕੌਰ ਅਤੇ ਜ਼ਿਲ੍ਹਾ ਖੇਡ ਇੰਚਾਰਜ਼ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਨੰਨ੍ਹੇ ਖਿਡਾਰੀਆਂ ਨੇ ਗਤਕਾ, ਕਬੱਡੀ, ਕਰਾਟੇ ਸਕੇਟਿੰਗ, ਯੋਗਾ, ਸਤਰੰਜ਼, ਰੱਸੀ ਟੱਪਣਾ, ਖੋ-ਖੋ, ਫੁੱਟਬਾਲ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਗੱਲ ਇਹ ਰਹੀ ਕਿ ਹਾਰਨ ਵਾਲੀਆਂ ਟੀਮਾਂ ਵੀ ਚੌਥਾ, ਪੰਜਵਾਂ ਸਥਾਨ ਹਾਸਲ ਕਰਨ ‘ਚ ਸਫਲ ਰਹੀਆਂ। ਪੰਜਾਬ ਭਰ ਤੋਂ ਗਤਕਾ ‘ਚ ਪਹਿਲਾ ਸਥਾਨ, ਕਬੱਡੀ ਨੈਸ਼ਨਲ ਕੁੜੀਆਂ ‘ਚ ਦੂਜਾ ਸਥਾਨ ਜਦੋਂ ਕਿ ਸਕੇਟਿਗ ਕੁੜੀਆਂ, ਯੋਗਾ ਮੁੰਡੇ, ਰੱਸੀ ਟੱਪਣਾ, ਕਰਾਟੇ ਕੁੜੀਆਂ, ਮੁੰਡਿਆਂ ਵਿੱਚ ਨੰਨ੍ਹੇ ਖਿਡਾਰੀਆਂ ਨੇ ਵੀ ਗੋਲਡ ਮੈਡਲ ਹਾਸਲ ਕੀਤੇ, ਕਰਾਟੇ ‘ਚ ਮਾਨਸਾ ਦੀਆਂ ਕੁੜੀਆਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਚਾਰ ਗੋਲਡ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤ ਕੇ ਕੁੜੀਆਂ ਨੇ ਪੰਜਾਬ ਦੇ ਸਾਰੇ ਜ਼ਿਲ੍ਹੇ ਚਿੱਤ ਕਰ ਦਿੱਤੇ। ਸਟੇਜ਼ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਨਮਾਨ ਸਮਾਰੋਹ ‘ਚ ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਖੋ-ਖੋ ‘ਚ ਵਿਰੋਧੀ ਟੀਮਾਂ ਨੂੰ ਸੁੱਕਣੇ ਪਾਉਣ ਵਾਲੀਆਂ ਡੇਲੂਆਣਾ ਸਕੂਲ ਦੀਆਂ ਕਿ ਤਿੰਨ ਖਿਡਾਰਣਾਂ ਨੂੰ ਵੀ ਹੈੱਡ ਟੀਚਰ ਗੁਰਨਾਮ ਸਿੰਘ ਡੇਲੂਆਣਾ ਤੇ ਸਰਬਜੀਤ ਕੌਰ ਡੇਲੂਆਣਾ ਦੀ ਵਿਸ਼ੇਸ਼ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਪਹੁੰਚੇ ਅਧਿਆਪਕ ਆਗੂ ਲਖਵੀਰ ਸਿੰਘ ਬੋਹਾ ਨੇ ਅਗਲੇ ਸੈਸ਼ਨ ਦੌਰਾਨ ਟੂਰਨਾਮੈਂਟ ਲਈ ਬੱਚਿਆਂ ਲਈ ਆਪਣੇ ਵੱਲੋਂ ਵਿਸ਼ੇਸ਼ ਯੋਗਦਾਨ ਪਾਉਣ ਦਾ ਐਲਾਨ ਕੀਤਾ। ਸਨਮਾਨ ਸਮਾਰੋਹ ਨੂੰ ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਡਾ: ਵਿਜੈ ਕੁਮਾਰ ਮਿੱਡਾ ਤੇ ਗੁਰਲਾਭ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਟ ਪ੍ਰਿੰਸੀਪਲ ਡਾ: ਬੂਟਾ ਸਿੰਘ ਸੇਖੋਂ, ਬੀਐਸਓ ਰਣਜੀਤ ਸਿੰਘ ਝੁਨੀਰ, ਬਲਜਿੰਦਰ ਸਿੰਘ ਬਰੇਟਾ, ਬਲਵਿੰਦਰ ਸਿੰਘ ਮਾਨਸਾ, ਰਾਮਨਾਥ ਧੀਰਾ, ਹਰਪਾਲ ਕੌਰ ਮਾਨਸਾ, ਰਣਧੀਰ ਸਿੰਘ ਆਦਮਕੇ, ਅਕਬਰ ਸਿੰਘ ਬੱਪੀਆਣਾ, ਇੰਦਰਜੀਤ ਸਿੰਘ ਮੋਡਾ, ਕੁਲਜਿੰਦਰ ਕੌਰ, ਕਵਿਤਾ ਸ਼ਰਮਾ, ਕੁਲਵਿੰਦਰ ਸਿੰਘ ਸੀਐਚਟੀ ਦਿਆਲਪੁਰਾ, ਵਿਜੇ ਮਿੱਤਲ ਸੀਐਚਟੀ ਬਹਾਦਰਪੁਰ, ਪ੍ਰੀਤਮ ਸਿੰਘ ਬੋਹਾ, ਹਰਫੂਲ ਸਿੰਘ ਸੀਐਚਟੀ ਬੋਹਾ, ਰਾਮਪਾਲ ਸਿੰਘ ਸੀਐਚਟੀ ਗੜੱਦੀ, ਜਗਸੀਰ ਖੁਡਾਲ ਕਲਾਂ, ਬਲਜਿੰਦਰ ਸਿੰਘ ਅਤਲਾ ਕਲਾਂ, ਗੁਰਵਿੰਦਰ ਸਿੰਘ ਚਾਹਲ, ਹਰਪਾਲ ਕੌਰ ਬੁਢਲਾਡਾ, ਸੁਰੇਸ਼ ਕੁਮਾਰ, ਰਾਜਿੰਦਰ ਸਿੰਘ, ਇਕਬਾਲ ਉੱਭਾ, ਅੰਗਰੇਜ਼ ਸਾਹਨੇਵਾਲੀ, ਮਹਿੰਦਰਪਾਲ ਬਰੇਟਾ, ਸੁਖਵਿੰਦਰ ਲੱਕੀ ਬਰੇਟਾ, ਤੇਜਿੰਦਰ ਸਿੰਘ, ਸ਼ੰਕਰ ਲਾਲ, ਸੁਨੰਦਾ, ਲਖਵੀਰ ਸਿੰਘ ਬੋਹਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਭਵਿੱਖ ‘ਚ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ।