ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ ਚੌਥਾ ਸ਼੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਇਹ ਸਮਾਗਮ ਦੋ ਦਿਨ 24 ਦਸੰਬਰ ਅਤੇ 25 ਦਸੰਬਰ 2022 ਨੂੰ ਹੋਵੇਗਾ।
24 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 5 ਵਜੇ ਪ੍ਰਭਾਤ ਫ਼ੇਰੀ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਅਨਾਜ਼ ਮੰਡੀ ਤੋਂ ਸ਼ੁਰੂ ਹੋ ਕੇ ਸੰਤ ਸ਼੍ਰੋਮਣੀ ਸ਼੍ਰੀ ਬਾਲਾ ਜੀ ਮੰਦਰ ਜੋਤ ਰਾਮ ਨਗਰ ਵਿਖੇ ਪੁੱਜੇਗੀ ਜਿਥੇ ਸੰਕੀਰਤਨ ਅਤੇ ਮੰਗਲ ਆਰਤੀ ਹੋਵੇਗੀ।
25 ਦਸੰਬਰ ਦਿਨ ਐਤਵਾਰ ਨੂੰ ਸਵੇਰੇ 5 ਵਜੇ ਪ੍ਰਭਾਤ ਫੇ਼ਰੀ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਤੋਂ ਸ਼ੁਰੂ ਹੋ ਕੇ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਸੰਕੀਰਤਨ ਅਤੇ ਮੰਗਲ ਆਰਤੀ ਹੋਵੇਗੀ।
ਇਸ ਸ਼ੁਭ ਅਵਸਰ ਤੇ ਪਵਿੱਤਰ ਤੁਲਸੀ ਦੇ ਪੌਦੇ ਵੀ ਵੰਡੇ ਜਾਣਗੇ।