*ਝੁੱਗੀ ਵਿੱਚ 14 ਸਾਲਾਂ ਤੋ ਰਹਿ ਰਹੇ ਪਰਿਵਾਰ ਨੂੰ ਸੁਸਾਇਟੀ ਮਕਾਨ ਬਣਾਕੇ ਦਿੱਤਾ*

0
50

ਮਾਨਸਾ, 20 ਦਸੰਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ  ):  ਮਾਨਸਾ ਵਿਖੇ 14 ਸਾਲਾਂ ਤੋ ਝੁੰਬੀ ਵਿੱਚ ਰਹਿ ਰਹੇ ਇੱਕ ਜਰੂਰਤਮੰਦ ਪਰਿਵਾਰ ਨੂੰ ਸਮਾਜਸੇਵੀ ਸੁਸਾਇਟੀ ਵੱਲੋ ਮਕਾਨ ਬਣਾਕੇ ਦਿੱਤਾ ਗਿਆ ਤੇ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਦੇ ਲਈ ਵੀ ਜਰੂਰਤ ਦਾ ਸਾਮਾਨ ਦਿੱਤਾ ਗਿਆ।
ਮਾਨਸਾ ਦੇ ਬਾਗ ਵਾਲਾ ਗੁਰਦੁਆਰਾ ਸਾਹਿਬ ਦੇ ਨਜਦੀਕ 14 ਸਾਲਾਂ ਤੋ ਆਪਣੀਆਂ 5 ਧੀਆਂ ਦੇ ਨਾਲ ਝੁੰਬੀ ਦੇ ਵਿੱਚ ਰਹਿ ਰਹੀ ਇੱਕ ਔਰਤ ਨੂੰ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਪਾਵਰਕਾਮ ਸੇਰੋ ਤੇ ਲੌਂਗੋਵਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਮਕਾਨ ਬਣਾਕੇ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੀਰਬਲ ਧਾਲੀਵਾਲ ਨੇ ਦੱਸਿਆ ਕਿ ਇਹ ਔਰਤ ਠੰਢੀਆ ਰਾਤਾਂਥੇ ਬਾਰਿਸ਼ ਦੇ ਦਿਨਾਂ ਵਿੱਚ ਵੀ ਇੱਕ ਝੁੰਬੀ ਵਿੱਚ ਰਾਤਾਂ ਕੱਟ ਰਹੀ ਸੀ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਵੱਲੋ ਇਸ ਔਰਤ ਦੇ ਘਰ ਦੇ ਹਾਲਾਤ ਦੇਖੇ ਤਾਂ ਪਤਾ ਲੱਗਿਆ ਕਿ ਇਨ੍ਹਾਂ ਕੋਲ ਆਪਣੀ ਜਗਾ ਤਾਂ ਸੀ ਪਰ ਘਰ ਬਣਾਉਣ ਦੇ ਲਈ ਕੋਈ ਸਾਧਨ ਨਹੀ ਸੀ ਜਿਸ ਤੋ ਬਾਅਦ ਹੁਣ ਇਸ ਔਰਤ ਦੇ ਬੱਚਿਆਂ ਲਈ ਮਕਾਨ ਬਣਾ ਦਿੱਤਾ ਹੈ ਤੇ ਹੁਣ ਠੰਢੀਆ ਰਾਤਾਂ ਬਾਹਰ ਨਹੀ ਕੱਟਣੀਆ ਪੈਣਗੀਆ। ਇਸ ਦੌਰਾਨ ਮਕਾਨ ਬਣਾਉਣ ਦੇ ਲਈ ਡੇਰਾ ਸਿਰਸਾ ਦੇ ਸੇਵਾਦਾਰਾ ਨੇ ਵੀ ਸੇਵਾ ਕੀਤੀ। ਇਸ ਮੋਕੇ ਨਰਿੰਦਰ ਕੁਮਾਰ ਸਰਮਾ ਲਾਇਨਮੈਨ, ਅਮਨਦੀਪ ਸਿੰਘ ਐਸ ਐਸ ਏ, ਜਗਤਾਰ ਸਿੰਘ ਐਸ ਐਸ ਏ, ਬਲਵੀਰ ਸਿੰਘ ਵਿੱਕੀ ਏ ਐਲ ਐਮ, ਜਸਵਿੰਦਰ ਸਿੰਘ ਜੇਈ, ਤਰਸੇਮ ਸਿੰਘ ਲਾਇਨਮੈਨ, ਸ਼ਗਨਪ੍ਰੀਤ ਸਿੰਘ ਪੇਰੋ, ਰਾਜ ਕੁਮਾਰ ਸਰਮਾ ਐਸ ਐਸ ਏ ਤੋ ਇਲਾਵਾ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਦੇ ਖਜਾਨਚੀ ਮਾਸਟਰ ਸ਼ਮਸ਼ੇਰ ਸਿੰਘ ਗਿੱਲ, ਜਰਨਲ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here