ਮਾਨਸਾ, 11 ਦਸੰਬਰ: (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਯੋਗ ਬੀਬੀ ਗੁਰਕੀਰਤ ਕੌਰ ਜੀ ਸਰਪ੍ਰਰਤ ਰੰਘਰੇਟਾ ਦਲ ਯੂਨਾਇਟੇਡ (ਰਜਿ:) ਸੁਪਰੀਮ ਕੋਰਟ ਵਕੀਲ ਸਪੁੱਤਰੀ ਸਵ.ਸ੍ਰ ਬੂਟਾ ਸਿੰਘ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਭਾਰਤ ਸਰਕਾਰ ਨਵੀਂ ਦਿੱਲੀ,ਸ੍ਰ ਅਵਤਾਰ ਸਿੰਘ ਖਾਲਸਾ ਪ੍ਰਧਾਨ ਰੰਘਰੇਟਾ ਦਲ ਯੁਨਾਇਟੇਡ ਪੰਜਾਬ ਮਾਨਸਾ ਵਾਸੀਆਂ ਨਾਲ ਇੱਕ ਮੀਟਿੰਗ ਕਰਨ ਬਚਤ ਭਵਨ ਮਾਨਸਾ ਵਿਖੇ ਪਹੁੰਚੇ। ਉਨ੍ਹਾਂ ਮਾਨਸਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਪਿਤਾ ਜੀ ਸਵ:ਸ੍ਰ ਬੂਟਾ ਸਿੰਘ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਜੀ ਗਰੀਬ ਦਲਿਤਾਂ ਦੇ ਹੱਕਾਂ ਲਈ ਸਰਕਾਰਾਂ ਵਿੱਚ ਰਹਿ ਕੇ ਵੀ ਮਾਜੂਦਾ ਸਰਕਾਰਾਂ ਦੇ ਖਿਲਾਫ ਬੋਲਦੇ ਅਤੇ ਲੜਦੇ ਰਹੇ। ਸਾਡੀ ਰੰਘਰੇਟਾ ਕੌਮ ਨਾਲ ਮਾਜੂਦਾ ਸਰਕਾਰਾਂ ਨੇ ਹਮੇਸ਼ਾ ਹੀ ਵਿਤਕਰਾ ਕੀਤਾ ਹੈ। ਸਾਡੇ ਹੱਕਾਂ ਤੇ ਕਾਰਪੋਰੇਟ ਘਰਾਣਿਆਂ ਨੇ ਰਾਜ ਕੀਤਾ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮਜ਼ਦੂਰਾਂ ਨੂੰ ਡਾਂਗਾਂ ਸੋਟਿਆਂ ਨਾਲ ਬੁਰੀ ਤਰ੍ਹਾਂ ਕੁਟਿਆ ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਅੰਤ ਵਿੱਚ ਮੈਂ ਆਪ ਸਭ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਪਵੇਗੀ ਤਾਂ ਹੀ ਸਾਨੂੰ ਸਾਡੇ ਹੱਕ ਮਿਲ ਸਕਦੇ ਹਨ। ਅੰਤ ਵਿੱਚ ਅਵਤਾਰ ਸਿੰਘ ਖਾਲਸਾ ਪੰਜਾਬ ਪ੍ਰਧਾਨ ਨੇ ਯੂਨਾਇਟੇਡ ਪੰਜਾਬ ਨੇ ਮਾਨਯੋਗ ਬੀਬੀ ਗੁਰਕੀਰਤ ਕੌਰ ਜੀ ਸਰਪ੍ਰਰਤ ਰੰਘਰੇਟਾ ਦਲ ਯੂਨਾਇਟੇਡ (ਰਜਿ:) ਸੁਪਰੀਮ ਕੋਰਟ ਵਕੀਲ ਸਪੁੱਤਰੀ ਸਵ.ਸ੍ਰ ਬੂਟਾ ਸਿੰਘ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਭਾਰਤ ਸਰਕਾਰ ਨਵੀਂ ਦਿੱਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ੳਹਨਾਂ ਦੀਆਂ ਭਾਵਨਾਵਾਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਹਨ। ਅਸੀਂ ਏਕੇ ਦਾ ਸਬੂਤ ਦੇਕੇ ਆਪਣੇ ਸਮਾਜ ਨੂੰ ਪਹਿਲੀਆਂ ਕਤਾਰਾਂ ਵਿੱਚ ਲੈਕੇ ਜਾਣਾ ਹੈ। ਮੇਰੇ ਸਾਰੇ ਹੀ ਸਤਿਕਾਰ ਯੋਗ ਵੀਰੋ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਤਾਂ ਹੀ ਅਸੀਂ ਸਮਾਜ ਦਾ ਭਲਾ ਕਰ ਸਕਦੇ ਹਾਂ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਮੇਘਾ ਸਿੰਘ ਹਾਕਮ ਵਾਲਾ ਸੂਬਾ ਜਰਨਲ ਸਕੱਤਰ ਰੰਘਰੇਟਾ ਦਲ ਪੰਜਾਬ, ਭੂਰਾ ਸਿੰਘ ਸ਼ੇਰਗੜੀਆ ਸਾਬਕਾ ਨਗਰ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ, ਮਾਸਟਰ ਗੁਰਚਰਨ ਸਿੰਘ ਝੰਡੂਕੇ, ਬਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਮਾਨਸਾ, ਅਮਰੀਕ ਸਿੰਘ ਹੀਰੇ ਵਾਲਾ, ਗਗਨ ਘੁਰਕਨੀ, ਦੀਪ ਭੰਮਾ ਅਤੇ ਹੋਰ ਬਹੁਤ ਸਾਰੇ ਵਰਕਰਾਂ ਨੇ ਹਿੱਸਾ ਲਿਆ।