*ਵਧੀਕ ਡਿਪਟੀ ਕਮਿਸ਼ਨਰ ਨੇ ਬਲਾਕ ਸਰਦੂਲਗੜ੍ਹ ਦੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ*

0
16

ਮਾਨਸਾ, 19 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਜ਼ਿਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਮਗਨਰੇਗਾ ਸਕੀਮ, ਪੰਜਾਬ ਨਿਰਮਾਣ ਅਤੇ 15ਵੇਂ ਵਿੱਤ ਕਮਿਸ਼ਨ ਅਧੀਨ ਚੱਲ ਰਹੇ ਕੰਮਾਂ ਦੀ ਜਾਂਚ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ ਬੈਨਿਥ, ਆਈ.ਏ.ਐਸ. ਨੇ ਬਲਾਕ ਸਰਦੂਲਗੜ੍ਹ ਦੇ ਦੌਰੇ ਦੌਰਾਨ ਵੱਖ ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ
   ਇਸ ਦੌਰਾਨ ਉਨ੍ਹਾਂ ਜਟਾਣਾ ਕਲਾਂ ਵਿਖੇ ਗਲੀਆਂ ਨਾਲੀਆਂ ਦੇ ਕੰਮ ਦਾ ਜਾਇਜ਼ਾ ਲਿਆ। ਪਿੰਡ ਕਾਹਨੇਵਾਲਾ ਵਿਖੇ ਗਲੀਆਂ, ਪਿੰਡ ਸੰਘਾ ਵਿਖੇ ਮਿਡ ਡੇਅ ਮੀਲ ਸ਼ੈੱਡ ਬਣਾਉਣ ਵਾਲੀ ਜਗ੍ਹਾ ਤੋੰ ਇਲਾਵਾ ਪਾਰਕ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਸਕੂਲ ਵਿੱਚ ਚੱਲ ਰਹੇ ਚਾਰਦੀਵਾਰੀ ਦੇ ਕੰਮ ਦੀ ਜਾਂਚ ਕੀਤੀ। ਪਿੰਡ ਖੈਹਰਾ ਖੁਰਦ ਵਿਖੇ ਥਾਪਰ ਮਾਡਲ ਦੀ ਉਸਾਰੀ ਵਾਲੀ ਜਗ੍ਹਾ, ਗ੍ਰਾਮ ਪੰਚਾਇਤ ਕਰੰਡੀ ਅਤੇ ਪਿੰਡ ਆਹਲੂਪੁਰ ਵਿਖੇ ਥਾਪਰ ਮਾਡਲ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ।
      ਪਿੰਡ ਝੰਡੂਕੇ ਵਿਖੇ ਮਗਨਰੇਗਾ ਸਕੀਮ ਅਧੀਨ ਵਾਟਰ ਵਰਕਸ ਵਿਖੇ ਲਗਾਏ ਗਏ ਮਿੰਨੀ ਜੰਗਲ ਦਾ ਨਿਰੀਖਣ ਕਰਨ ਦੌਰਾਨ ਉਨ੍ਹਾਂ ਹਾਜ਼ਰ ਕਲੱਬ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ੳੱਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿੰਡ ਧਿੰਗਾਣਾ ਵਿਖੇ ਵੀ ਪੰਜਾਬ ਨਿਰਮਾਣ ਅਧੀਨ ਉਸਾਰੀ ਕੀਤੀ ਗਲੀ ਦਾ ਨਿਰੀਖਣ ਕੀਤਾ।
       ਸ੍ਰੀ ਟੀ.ਬੈਨਿਥ ਨੇ ਲੋਕਾਂ ਨੂੰ ਅਪੀਲ ਕੀਤੀ ਕਿ 21 ਅਤੇ 22 ਨਵੰਬਰ 2022 ਨੂੰ ਬੀ.ਡੀ.ਪੀ.ਓ. ਦਫਤਰਾਂ ਵਿੱਚ ਲੱਗ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਇਹਨਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਜੋਬ ਕਾਰਡ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਵੇਂ ਜੋਬ ਕਾਰਡ ਜਾਰੀ ਕੀਤੇ ਜਾਣਗੇ, ਆਧਾਰ ਸੀਡਿੰਗ, ਜੋਬ ਕਾਰਡ ਅਪਡੇਟ ਅਤੇ ਜੋਬ ਕਾਰਡ ਸਬੰਧੀ ਕੋਈ ਵੀ ਕੰਮ ਇਹਨਾਂ ਕੈਂਪਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਬੰਧੀ ਵੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।
       ਉਹਨਾਂ ਵੱਲੋਂ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਸਕੀਮ, ਪੀ.ਐਮ.ਏ.ਵਾਈ. ਅਤੇ ਹੋਰ ਸਕੀਮਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਮਗਨਰੇਗਾ ਸਕੀਮ ਅਧੀਨ ਹਰ ਕੰਮ ਦੀ ਸਾਈਟ ਉੱਪਰ ਸੀ.ਆਈ.ਬੀ. ਲਗਾਏ ਜਾਣ ਅਤੇ ਸਮੇਂ ਸਮੇਂ ਤੇ ਅਪਡੇਟ ਕਰਵਾਏ ਜਾਣ ਤਾਂ ਜੋ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
       ਇਸ ਮੌਕੇ ਉਨ੍ਹਾਂ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਰਦੂਲਗੜ, ਸ਼੍ਰੀ ਮਨਦੀਪ ਸਿੰਘ, ਜਿਲ੍ਹਾਂ ਨੋਡਲ ਅਫਸਰ ਮਗਨਰੇਗਾ, ਸ਼੍ਰੀ ਅਭੀ ਸਿੰਗਲਾ, ਤਕਨੀਕੀ ਸਹਾਇਕ ਮਗਨਰੇਗਾ, ਸ਼੍ਰੀ ਬਲਵਿੰਦਰ ਸਿੰਘ, ਜੇ.ਈ. ਪੰਚਾਇਤੀ ਰਾਜ ਅਤੇ ਵੱਖ—ਵੱਖ ਪਿ਼ੰਡਾਂ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਮੌਜੂਦ ਸਨ।

LEAVE A REPLY

Please enter your comment!
Please enter your name here