*ਸੁਖਬੀਰ ਬਾਦਲ ਨੇ ਪੰਜਾਬ ਆਉਣ ਤੋਂ ਤੋਬਾ ਕਰਨ ਵਾਲੇ NRI ਪਰਿਵਾਰ ਨਾਲ ਕੀਤੀ ਮੁਲਾਕਾਤ , ਕਿਹਾ – ਮੈਂ ਇਸ ਪਰਿਵਾਰ ਦਾ ਸਾਥ ਦੇਵਾਂਗਾ*

0
35

 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ NRI ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਇਸ ਮੁਲਾਕਾਤ ਦੀ ਵੀਡੀਓ ਵੀ ਆਪਣੇ ਫੇਸਬੁਕ ਉਤੇ ਸਾਂਝੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹੁਣ ਤੱਕ ਕਿਸੇ ਨੇ ਸਾਰ ਨਹੀਂ ਲਈ ਪਰ ਸੁਖਬੀਰ ਬਾਦਲ ਦਾ ਕਹਿਣਾ ਮੈਂ ਉਪਰ ਤੱਕ ਸਭ ਨੂੰ ਫੋਨ ਕਰਤੇ ਨੇ ਕਿ ਇਸ ਕੇਸ ਵਿੱਚ ਢਿੱਲ ਨਾ ਵਰਤੀ ਜਾਵੇ, ਜਿਨ੍ਹਾਂ ਹੋਇਆ ਮੈਂ ਇਸ ਪਰਿਵਾਰ ਦਾ ਸਾਥ ਦੇਵਾਂਗਾ।  ਸੁਖਬੀਰ ਸਿੰਘ ਬਾਦਲ ਦਾ ਕਹਿਣਾ ਮੈਂ ਰੋਟੀਆਂ ਸੇਕਣ ਨਹੀਂ ਆਇਆ। ਮੈਨੂੰ ਬੁਰਾ ਲੱਗਿਆ ਕਿ ਪਰਿਵਾਰ ਨਾਲ ਇਸ ਤਰ੍ਹਾਂ ਦਾ ਹੋਇਆ ,ਸੋ ਦਿਲ ਤੋਂ ਪਤਾ ਲੈਣ ਪਹੁੰਚਿਆ। ਪਰਿਵਾਰ ਦਾ ਕਹਿਣਾ ਕਿ ਅਸੀਂ ਵਿਦੇਸ਼ ‘ਚ ਵਸਦੇ ਪੰਜਾਬੀਆਂ ਨੂੰ ਮਨ੍ਹਾ ਕਰਾਂਗੇ ਰੋਕਾਂਗੇ ਕਿ ਪੰਜਾਬ ਦੀ ਹਾਲਾਤ ਬੱਤ ਤੋਂ ਬੱਤਰ ਹੋ ਗਈ ਹੈ ,ਇਥੇ ਬੱਚਿਆਂ ਨਾਲ ਨਾ ਆਇਓ।  ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ NRI ਪਰਿਵਾਰ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਵਿਆਹ ਸਮਾਗਮ ਵਿੱਚ ਕੁੱਝ ਵਿਅਕਤੀਆਂ ਨੇ ਆ ਕੇ ਗੋਲੀਆਂ ਚਲਾਈਆਂ  ਤੇ ਹਫੜਾ ਦਫੜੀ ਵਿਚ NRI’s ਪਰਿਵਾਰ ਵੱਲੋਂ ਵੀ ਉਨ੍ਹਾਂ ਵਿਅਕਤੀਆਂ ਤੇ ਜਵਾਬੀ ਹਮਲਾ ਦਿਤਾ ਗਿਆ।  ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮੁਖ਼ਬਰ ਦੇ ਬਿਆਨਾਂ ਦੇ ਆਧਾਰ ‘ਤੇ NRI’s ਪਰਿਵਾਰਾਂ ਉੱਪਰ ਵੀ ਮਾਮਲਾ ਦਰਜ ਕਰ ਦਿੱਤਾ ਗਿਆ।  ਜਿਸ ਮਗਰੋਂ NRI’s ਪਰਿਵਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਆਹ ਸਮਾਗਮ ਦੌਰਾਨ ਇਕ ਨੰਬਰ ਦੇ ਸ਼ਰਾਬ ਖਰੀਦੀ ਗਈ ਸੀ ਪਰ ਕੁਝ ਲੋਕ ਉਨ੍ਹਾਂ ਨੂੰ ਜੈਂਤੀਪੁਰ ਦੇ ਲੋਕ ਆਪਣੇ ਕੋਲੋਂ ਸ਼ਰਾਬ ਖ਼ਰੀਦਣ ਲਈ ਗੱਲ ਕਰ ਰਹੇ ਸਨ ,ਜਿਸ ਕਰਕੇ ਉਨ੍ਹਾਂ ਵੱਲੋਂ ਵਿਆਹ ਸਮਾਗਮ ਵਿਚ ਆ ਕੇ ਮਾਹੌਲ ਨੂੰ ਖ਼ਰਾਬ ਕੀਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ।  NRI’s ਪਰਿਵਾਰ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਵਿਆਹ ਸਮਾਗਮ ਖ਼ਰਾਬ ਕਰ ਦਿੱਤਾ ਅਤੇ ਇਸ ਸਾਰੇ ਮਾਮਲੇ ਵਿਚ ਹੁਣ ਪੁਲਸ ਵੀ ਉਨ੍ਹਾਂ ਤੇ ਦਬਾਅ ਬਣਾ ਕੇ ਰਾਜ਼ੀਨਾਮਾ ਕਰਨ ਲਈ ਕਹਿ ਰਹੀ ਹੈ। ਪੀੜਤ NRI’s ਪਰਿਵਾਰ ਨੇ ਕਿਹਾ ਸੀ ਕਿ ਹੁਣ ਤਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ NRI’s ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਆ ਕੇ ਕੋਈ ਵੀ ਸਮਾਗਮ ਫੰਕਸ਼ਨ ਨਾ ਕਰਵਾਉਣ ,ਨਹੀਂ ‘ਤੇ ਉਨ੍ਹਾਂ ‘ਤੇ ਵੀ ਇਸ ਤਰੀਕੇ ਨਾਲ ਪੁਲਿਸ ਦਬਾਅ ਬਣਾ ਕੇ ਮਾਮਲਾ ਦਰਜ ਕਰਦੀ ਹੈ। 

LEAVE A REPLY

Please enter your comment!
Please enter your name here