*ਟੋਭੇ ਦੀ ਸਫਾਈ ਸਬੰਧੀ ਸਰਕਾਰ ਵੱਲੋ ਜਾਰੀ ਗ੍ਰਾਂਟ ,ਸਹਿਰ ਦੇ ਲੋਕਾਂ ਦੀ ਏਕਤਾ ਤੇ ਸੰਘਰਸ਼ ਦਾ ਸਿੱਟਾ:- ਟੋਭਾ ਸੰਘਰਸ਼ ਕਮੇਟੀ*

0
68

ਮਾਨਸਾ 22/10/22 (ਸਾਰਾ ਯਹਾਂ/ ਮੁੱਖ ਸੰਪਾਦਕ ) :  ਕਰੀਬ ਅੱਧੀ ਸਦੀ ਤੋ ਸਹਿਰੀਆਂ ਲਈ ਬਣੇ ਮੁਸ਼ੀਬਤ ਅਤੇ ਭਿਆਨਕ ਬਿਮਾਰੀਆਂ ਦੇ ਜਨਮ ਦਾਤਾ
ਨੇੜੇ ਡੇਰੇ ਭਾਈ ਗੁਰਦਾਸ ਟੋਭੇ ਤੇ ਸਮੇਂ ਸਮੇ ਤੇ ਆਗੂਆ ਵੱਲੋ ਸਿਆਸੀ ਰੋਟੀਆਂ ਛੇਕੀਆ ਗਈਆ ਹਨ। ਜਦੋ ਕਿ ਚਰਚਿਤ ਟੋਭੇ ਦੇ ਗੰਦੇ ਪਾਣੀ
ਨਿਕਾਸੀ ਨਾ ਹੋਣ ਕਾਰਨ ਤੇ ਕੂੜੇ ਦੇ ਢੇਰਾਂ ਨੇ ਮਨੁੱਖੀ ਮੌਲਿਕ ਅਧਿਕਾਰਾਂ ਦੀ ਉਲੱਘਣਾ ਕਰਦਿਆਂ ਦੂਸ਼ਿਤ ਵਾਤਾਵਰਨ,ਜਹਿਰੀਲਾ ਪਾਣੀ ਸਮੇਂਤ
ਅਨੇਕਾ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਲਿਆ ਹੈ। ਉਕਤ ਸਬਦਾ ਦਾ ਪ੍ਰਗਟਾਵਾ ਡੇਰਾ ਬਾਬਾ ਭਾਈ ਗੁਰਦਾਸ਼ ਦੇ ਮੁਖੀ ਮਹੰਤ ਅਮ੍ਰਿਤ
ਮੁਨੀ,ਕਾਮਰੇਡ ਕ੍ਰਿਸ਼ਨ ਚੋਹਾਨ,ਮਨਦੀਪ ਗੋਰਾ,ਰਾਜੂ ਦਰਾਕਾ ਐਡਵੋਕੇਟ ਗੁਰਲਾਭ ਮਾਹਲ ਆਦਿ ਅਗੂਆਂ ਨੇ ਪ੍ਰੈਸ਼ ਬਿਆਨ ਜਾਰੀ ਕਰਦਿਆਂ
ਕੀਤਾ। ਉਹਨਾ ਦਾਅਵਾ ਕਰਦਿਆ ਕਿਹਾ ਕਿ ਟੋਭੇ ਦਾ ਗੰਦੇ ਪਾਣੀ,ਕੂੜਾ ਕਰਕਟ ਚਕਵਾਉਣ ਸਬੰਧੀ ਸਹਿਰ ਦੀਆਂ ਇਨਸਾਫ ਪਸੰਦ
ਜਥੇਬੰਦੀਆ ਤੇ ਜਿਮੰਵਾਰ ਸਹਿਰੀਆਂ ਇੱਕ ਮੀਟਿੰਗ ਕਰਕੇ ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਸ਼ਲ ਤੋ ਮੰਗ ਕੀਤੀ ਗਈ ਸੀ।ਅਤੇ ਮਹੰਤ ਅਮ੍ਰਿਤ ਮੁਨੀ
ਦੇ ਯਤਨਾ ਸਦਕਾ ਵਾਤਾਵਰਨ ਪ੍ਰੇਮੀ,ਉਘੇ ਸਮਾਜ ਸੇਵੀ ਤੇ ਮੈਬਰ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਿੱਜੀ ਤੌਰ ਤੇ ਧਿਆਨ ਵਿੱਚ
ਲਿਆਉਣ ਉਪਰੰਤ ਨੈਸ਼ਨਲ ਗਰੀਨ ਟਿਰਬਿਉਨਲ ਕਮੇਟੀ ਦੇ ਵਿਸੇਸ਼ ਦੌਰੇ ਸਮੇਂ ਸਾਬਕਾ ਜਸਟਿਸ ਜਸਵੀਰ ਸਿੰਘ,ਕੇ ਸੀ ਅਗਰਵਾਲ ਤੇ ਬਾਬਾ
ਬਲਵੀਰ ਸਿੰਘ ਸੀਚੇਵਾਲ ਵੱਲੋ ਜਿਲ੍ਹਾ ਪ੍ਰਸਾਸ਼ਨ ਤੇ ਨਗਰ ਕੌਸ਼ਲ ਖਿਲਾਫ ਕੀਤੀ ਸਖਤੀ ਦਾ ਨਤੀਜਾ ਹੈ। ਕਮੇਟੀ ਆਗੂਆ ਨੇ ਜਿਥੇ ਸਰਕਾਰ
ਵੱਲੋ ਟੋਭੇ ਸਬੰਧੀ ਜਾਰੀ ਗ੍ਰਾਂਟ ਦੀ ਪ੍ਰਸੰਸ਼ਾ ਕੀਤੀ, ਉਥੇ ਸਹਿਰੀਆਂ ਨੂੰ ਚੇਤੰਨ ਕਰਦਿਆਂ ਕਿਹਾ ਕਿ ਇਸ ਸਬੰਧੀ ਪਹਿਲਾ ਵੀ ਟੈਂਡਰ ਹੋਏ
ਸਨ,ਲੇਕਿਨ ਰਾਜਸ਼ੀ ਧੜੇਬੰਦੀ ਨੇ ਸਹਿਰੀਆਂ ਨੂੰ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਕੀਤਾ ਸੀ। ਉਹਨਾ ਸਹਿਰੀਆਂ ਤੋ ਸਹਿਯੋਗ ਦੀ ਮੰਗ
ਕਰਦਿਆਂ ਟੋਭੇ ਦੀ ਮੁਕੰਮਲ ਸਫਾਈ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਕੀਤੀ।

LEAVE A REPLY

Please enter your comment!
Please enter your name here